ਗੁਰਦੁਆਰੇ ਦੀਆਂ ਕੰਧਾਂ ‘ਤੇ ਲਿਖੀਆਂ ਨਸਲੀ ਟਿੱਪਣੀਆਂ ਦੀ ਨਿਖੇਧੀ

gurudwara150112 ਬੀਤੇ ਦਿਨ  ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਐਡਮਿੰਟਨ) ਦੀਆਂ ਦੀਵਾਰਾਂ ‘ਤੇ ਸ਼ਰਾਰਤੀ ਅਨਸਰਾਂ ਵੱਲੋਂ ਲਿਖੀਆਂ ਗਈਆਂ ‘ਲੀਵ ਕੈਨੇਡਾ’ ਤੇ ਹੋਰ ਇਤਰਾਜ਼ਯੋਗ ਨਸਲੀ ਟਿੱਪਣੀਆਂ ਦੀ ਵੱਖ-ਵੱਖ ਸੰਸਥਾਵਾਂ ਵੱਲੋਂ ਜ਼ੋਰਦਾਰ ਸ਼ਬਦਾਂ ‘ਚ ਨਿੰਦਾ ਕੀਤੀ ਗਈ। ਇਸ ਸਬੰਧੀ ਗੁਰਦੁਆਰਾ ਸਿੰਘ ਸਭਾ ਦੀ ਕਮੇਟੀ ਦੇ ਪ੍ਰਧਾਨ ਭਾਈ ਮੇਹਰ ਸਿੰਘ ਗਿੱਲ ਅਤੇ ਜੁਆਇੰਟ ਸਕੱਤਰ ਗੁਲਜ਼ਾਰ ਸਿੰਘ ਨਿਰਮਾਣ ਨੇ ਦੱਸਿਆ ਕਿ ਇਸ ਘਟਨਾ ਨਾਲ ਸਿੱਖ ਜਗਤ ਦੇ ਹਿਰਦੇ ਵਲੂੰਧਰੇ ਗਏ। ਸੰਗਤਾਂ ਵਿਚ ਰੋਸ ਵਧਣ ਦੇ ਡਰ ਤੋਂ ਇਨ੍ਹਾਂ ਟਿੱਪਣੀਆਂ ‘ਚ ਪਿਛਲੇ 21 ਸਾਲਾਂ ਵਿਚ ਗੁਰਦੁਆਰਾ ‘ਚ ਇਹ ਅਜਿਹੀ ਪਹਿਲੀ ਘਟਨਾ ਹੈ। ਕਮੇਟੀ ਦੇ ਮੀਤ ਪ੍ਰਧਾਨ ਅਵਤਾਰ ਸਿੰਘ ਵਿਰਕ ਤੇ ਮੈਂਬਰ ਮਹਿੰਦਰ ਸਿੰਘ ਕਮੋ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਗੁਰੂ ਘਰਾਂ ਵਿਚ ਨਗਰ ਕੀਰਤਨ ਤੇ ਹੋਰ ਵੱਡੇ ਸਮਾਗਮ ਵੀ ਕਰਵਾਏ ਜਾਂਦੇ ਹਨ, ਜਿਸ ਵਿਚ ਦੂਸਰੇ ਭਾਈਚਾਰੇ ਦੇ ਲੋਕ ਵੀ ਵੱਡੀ ਗਿਣਤੀ ‘ਚ ਸ਼ਿਕਰਤ ਕਰਦੇ ਹਨ। ਗੁਰਦੁਆਰਾ ਕਮੇਟੀ ਨੇ ਸਮੂਹ ਸੰਗਤਾਂ ਨੂੰ ਸਹਿਣਸ਼ੀਲਤਾ ਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਇਸ ਘਟਨਾ ਦੀ ਨਗਰ ਕੀਰਤਨ ਕਮੇਟੀ ਦੇ ਚੇਅਰਮੈਨ ਗੁਰਚਰਨ ਸਿੰਘ ਸੰਘਾ, ਗੁਰਦੁਆਰਾ ਮਿਲਵੁਡਜ਼ ਦੇ ਪ੍ਰਧਾਨ ਸੁਰਿੰਦਰ ਸਿੰਘ ਹੂੰਝਣ, ਸਿੱਖ ਫੈਡਰੇਸ਼ਨ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਸੇਖੋਂ ਦਾਖਾ, ਮਿਲਵੁਡਜ਼ ਯੂਨਾਈਟਿਡ ਚਰਚ ਅਤੇ ਹੋਰਨਾਂ ਸੰਸਥਾਵਾਂ ਨੇ ਵੀ ਨਿਖੇਧੀ ਕੀਤੀ ਹੈ।

– (ਵਤਨਦੀਪ ਸਿੰਘ ਗਰੇਵਾਲ)