ਗੁਰੂ ਨਾਨਕ ਦੇਵ ਜੀ ਦੇ 553 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ

ਬੀਤੇ ਦਿਨੀਂ ਟਰਬਨ ਫਾਰ ਅਸਟਰੇਲੀਆ ਵੱਲੋਂ ਗੁਰੂ ਨਾਨਕ ਦੇਵ ਜੀ ਦੇ 553 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਵਿਕਟੋਰੀਆ ਪਾਰਲੀਮੈਂਟ ਵਿੱਚ  ਕਰਵਾਇਆ ਗਿਆ। ਇਸ ਸਮਾਗਮ ‘ਚ ਵੱਖ ਵੱਖ ਖੇਤਰਾਂ ਨਾਲ ਸੰਬੰਧਿਤ ਸ਼ਖਸ਼ੀਅਤਾਂ ਨੇ ਹਾਜਿਰੀ ਲਵਾਈ । ਇਸ ਮੌਕੇ ਤੇ ਸਟੇਜ ਤੋਂ ਦਰਜ਼ਣ ਦੇ ਕਰੀਬ ਛੋਟਿਆਂ ਤੋਂ ਲੈ ਕੇ ਜਵਾਨ ਉਮਰ ਦੇ ਬੁਲਾਰਿਆਂ ਨੇ ਗੁਰੂ ਜੀ ਦੇ ਜੀਵਨ , ਸਾਖੀਆਂ  ਅਤੇ ਸਿੱਖਿਆਵਾਂ ਬਾਰੇ ਆਪਣੇ ਵਿਚਾਰ ਹਾਜਿਰ ਸੰਗਤਾਂ ਨਾਲ ਸਾਂਝੇ ਕੀਤੇ । 

ਥਾਮਸਟਾਊਨ ਤੋਂ ਪਾਰਲੀਮੈਂਟ ਮੈਂਬਰ ਬਰੌਨਿਅਨ ਹਾਫਪੈਨੀ ਨੇ ਬੁਲਾਰਿਆਂ ਤੇ ਪ੍ਰਬੰਧਕਾਂ ਨੂੰ ਸਨਮਾਨ ਚਿੰਨ ਭੇਂਟ ਕੀਤੇ ।

ਇਸ ਮੌਕੇ ਪੰਜਾਬੀ ਗਾਇਕ ਦੇਬੀ ਮਖਸੂਸਪੁਰੀ, ਟਰਬਨ ਫਾਰ ਅਸਟਰੇਲੀਆ ਤੋਂ ਅਮਰ ਸਿੰਘ, ਸਾਬੀ ਸਿੰਘ, ਦਲਜੀਤ ਸਿੱਧੂ, ਰਾਜ ਸਿੱਧੂ, ਹਰਸਿਮਰਨ ਕੌਰ , ਕਮਲ ਸਿੰਘ ਅਤੇ ਮਨਿੰਦਰਜੀਤ ਸਿੰਘ ਹਾਜਿਰ ਸਨ। ਮੰਚ ਦਾ ਸੰਚਾਲਨ ਅਵਨੀਤ ਕੌਰ ਦੁਆਰਾ ਬਹੁਤ ਸੁਚੱਜੇ ਢੰਗ ਨਾਲ ਕੀਤਾ ਗਿਆ।