ਵੈਨਕੂਵਰ ਦੇ ਸਕੂਲੀ ਵਿਦਿਆਰਥੀ ਅਤੇ ਅਧਿਆਪਕ ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਵਿਖੇ ਹੋਏ ਨਤਮਸਤਕ

(ਸਰੀ)- ਰਿਚਮੰਡ ਦਾ ਹਾਈਵੇ ਟੂ ਹੈਵਨ (ਸਵਰਗ ਦਾ ਰਾਹ) ਬਹੁਤ ਹਰਮਨ ਪਿਆਰਾ ਹੈ। ਇਸ ਸ਼ਹਿਰ ਦੇ ਨੰਬਰ ਪੰਜ ਰੋਡ ਉਪਰ ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ ਗੁਰਦੁਆਰਾ ਨਾਨਕ ਨਿਵਾਸ ਸਭ ਤੋਂ ਪਹਿਲਾਂ ਬਨਣ ਵਾਲਾ ਧਾਰਮਿਕ ਅਸਥਾਨ ਹੈ। ਇਸ ਇਤਿਹਾਸਕ ਰਸਤੇ ਦੇ ਚੜ੍ਹਦੇ ਪਾਸੇ 25 ਦੇ ਕਰੀਬ ਧਾਰਮਿਕ ਅਸਥਾਨ ਰਿਚਮੰਡ ਸ਼ਹਿਰ ਦਾ ਮਾਣ ਵਧਾ ਰਹੇ ਹਨ। ਵੱਖ ਵੱਖ ਧਰਮਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਇਹ ਸੜਕ ਬਹੁਤ ਹੀ ਮਹੱਤਵਪੂਰਨ ਹੈ ਅਤੇ ਇਹ ਜਾਣਕਾਰੀ ਹਾਸਲ ਕਰਨ ਲਈ ਵਿਦਿਆਰਥੀ ਅਤੇ ਹੋਰ ਲੋਕ ਅਕਸਰ ਇੱਥੇ ਆਉਂਦੇ ਹਨ। ਖਾਸ ਕਰ ਸਕੂਲ ਦੇ ਬੱਚਿਆ ਲਈ ਤਾਂ ਇਹ ਰਸਤਾ ਸਿੱਖਿਆ ਦਾ ਇਕ ਬਹੁਤ ਹੀ ਲਾਭਦਾਇਕ ਵਸੀਲਾ ਹੈ। ਇਸ ਸਿਲਸਿਲੇ ਵਿਚ ਗੁਰਦੁਆਰਾ ਨਾਨਕ ਨਿਵਾਸ ਚੰਗੀ ਭੂਮਿਕਾ ਨਿਭਾ ਰਿਹਾ ਹੈ।

 ਇਸ ਸਬੰਧ ਵਿਚ ਵੈਨਕੂਵਰ ਦੇ ਪੁਆਇੰਟ ਗਰੇਅ ਸੈਕੰਡਰੀ ਸਕੂਲ ਦੇ ਅੱਠਵੀਂ ਜਮਾਤ ਦੇ ਤਕਰੀਬਨ 50 ਵਿਦਿਆਰਥੀ ਅਤੇ ਉਹਨਾਂ ਦੇ ਅਧਿਆਪਕ ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਵਿਖੇ ਨਤਮਸਤਕ ਹੋਏ। ਉਹ ਸਿੱਖ ਧਰਮ ਅਤੇ ਸਾਊਥ ਏਸ਼ੀਅਨ ਕਮਿਊਨਿਟੀ ਅਤੇ ਕਲਚਰ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਸਨ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਲਵੰਤ ਸਿੰਘ ਸੰਘੇੜਾ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਵਿਸਥਾਰ ਵਿਚ ਸਿੱਖ ਧਰਮ ਅਤੇ ਆਪਣੀ ਕਮਿਊਨਿਟੀ ਬਾਰੇ ਜਾਣਕਾਰੀ ਦਿੱਤੀ। ਇਹਨਾਂ ਵਿਦਿਆਰਥੀਆਂ ਨੇ ਬਹੁਤ ਹੀ ਸੂਝਵਾਨ ਸਵਾਲ ਪੁੱਛੇ। ਉਪਰੰਤ ਉਹਨਾਂ ਨੇ ਕੁਝ ਯਾਦਗਾਰੀ ਤਸਵੀਰਾਂ ਵੀ ਲਈਆਂ। ਉਹਨਾਂ ਨੇ ਗੁਰੁ ਘਰ ਦੇ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ।

(ਹਰਦਮ ਮਾਨ)
+1 604 308 6663
maanbabushahi@gmail.com

Install Punjabi Akhbar App

Install
×