ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਓਅੰਕਾਰ ਸਿੰਘ ਦੀ ਪੁਸਤਕ ‘ਗੁਰ ਨਾਨਕ ਕੀ ਵਡਿਆਈ’ ਦਾ ਲੋਕ-ਅਰਪਣ

ਪੁਸਤਕ ਗੁਰੂ ਸਾਹਿਬ ਦੇ ਰੱਬੀ ਗਿਆਨ ਦਾ ਅਖੁੱਟ ਧਨ ਹਾਸਲ ਕਰਨ ਦਾ ਸੁਨੇਹਾ ਦਿੰਦੀ ਹੈ-ਡਾ. ਦਰਸ਼ਨ ਸਿੰਘ ‘ਆਸ਼ਟ’

ਗੁਰੂ-ਫਲਸਫ਼ੇ ਨਾਲ ਨਵੀਂ ਪੀੜ੍ਹੀ ਨੂੰ ਜੋੜਨਾ ਵਰਤਮਾਨ ਸਮੇਂ ਦੀ ਮਹੱਤਵਪੂਰਨ ਮੰਗ-ਜਗਜੀਤ ਸਿੰਘ ਦਰਦੀ

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂਭਾਸ਼ਾ ਵਿਭਾਗ,ਪੰਜਾਬ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਅਧਿਆਪਕ ਦਿਵਸ ਦੇ ਮੌਕੇ ਤੇ ਇਕ ਯਾਦਗਾਰੀ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਪੰਜਾਬੀ ਦੇ ਉਘੇ ਲੇਖਕ ਅਤੇ ਚਿੰਤਕ ਓਅੰਕਾਰ ਸਿੰਘ ਰਚਿਤ ਪੁਸਤਕ ‘ਗੁਰ ਨਾਨਕ ਕੀ ਵਡਿਆਈ’ ਦਾ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ’ਆਸ਼ਟ’ ਤੋਂ ਇਲਾਵਾ ਜਗਜੀਤ ਸਿੰਘ ਦਰਦੀ,ਮੈਨੇਜਿੰਗ ਡਾਇਰੈਕਟਰ, ਚੜ੍ਹਦੀ ਕਲਾ ਟਾਈਮ ਟੀ.ਵੀ.ਚੈਨਲ, ਕਰਮਜੀਤ ਕੌਰ, ਡਾਇਰੈਕਟਰ,ਭਾਸ਼ਾ ਵਿਭਾਗ,ਪੰਜਾਬ, ਡਾ. ਧਨਵੰਤ ਕੌਰ, ਕੁਲਵੰਤ ਸਿੰਘ,ਡਾ. ਗੁਰਬਚਨ ਸਿੰਘ ਰਾਹੀ ਅਤੇ ਅਤੇ ਕਹਾਣੀਕਾਰ ਬਾਬੂ ਸਿੰਘ ਰੈਹਲ ਸ਼ਾਮਿਲ ਹੋਏ।

ਸਮਾਗਮ ਦੇ ਆਰੰਭ ਵਿਚ ਡਾ. ਦਰਸ਼ਨ ਸਿੰਘ ਆਸ਼ਟ ਨੇ ਸਮੁੱਚੇ ਵਿਸ਼ਵ ਵਿਚ ਸੁੱਖ ਸ਼ਾਂਤੀ ਦੀ ਕਾਮਨਾ ਕਰਦਿਆਂ ਕਿਹਾ ਕਿ ਸਭਾ ਵੱਲੋਂ ਸਾਹਿਤਕ ਸਰਗਰਮੀਆਂ ਮੁੜ ਆਰੰਭ ਹੋਣ ਨਾਲ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਦੇ ਵਿਕਾਸ ਲਈ ਨਿਰੰਤਰ ਉਦਮ ਕੀਤੇ ਜਾਣਗੇ।ਡਾ. ਆਸ਼ਟ ਨੇ ਓਅੰਕਾਰ ਸਿੰਘ ਦੀ ਪੁਸਤਕ ਦੇ ਹਵਾਲੇ ਨਾਲ ਕਿਹਾ ਕਿ ਇਹ ਪੁਸਤਕ ਪਾਠਕਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਰੱਬੀ ਗਿਆਨ ਦਾ ਅਖੁੱਟ ਧਨ ਹਾਸਲ ਕਰਨ ਦਾ ਉਸਾਰੂ ਸੁਨੇਹਾ ਦਿੰਦੀ ਹੈ।ਜਗਜੀਤ ਸਿੰਘ ਦਰਦੀ ਨੇ ਪੰਜਾਬੀ ਪੱਖੀ ਮੋਰਚਿਆਂ ਅਤੇ ਸੰਘਰਸ਼ ਦੀ ਗੱਲ ਕੀਤੀ। ਉਹਨਾਂ ਸ੍ਰੀ ਜਗਨਨਾਥ ਪੁਰੀ ਵਿਖੇ ਗੁਰੂ ਸਾਹਿਬ ਦੀ ਇਤਿਹਾਸਕ ਭੂਮਿਕਾ ਦਾ ਵਰਣਨ ਕਰਨ ਦੇ ਨਾਲ ਨਾਲ ਕਿਹਾ ਕਿ ਗੁਰੂ-ਫਲਸਫ਼ੇ ਨਾਲ ਨਵੀਂ ਪੀੜ੍ਹੀ ਨੂੰ ਜੋੜਨਾ ਵਰਤਮਾਨ ਸਮੇਂ ਦੀ ਮਹੱਤਵਪੂਰਨ ਮੰਗ ਹੈ। ਸ੍ਰੀਮਤੀ ਕਰਮਜੀਤ ਕੌਰ ਨੇ ਕਿਹਾ ਕਿ ਉਸਾਰੂ ਸਭਿਆਚਾਰ ਅਤੇ ਸਾਹਿਤ ਮਨੁੱਖੀ ਸਮਾਜ ਦੀ ਹਮੇਸ਼ਾ ਸੁਚੱਜੀ ਅਗਵਾਈ ਕਰਦੇ ਆਏ ਹਨ।ਡਾ. ਗੁਰਬਚਨ ਸਿੰਘ ਰਾਹੀ ਨੇ ਗੁਰਬਾਣੀ ਦੀ ਸ਼ਬਦਾਵਲੀ ਦੀਆਂ ਢੁੱਕਵੀਆਂ ਮਿਸਾਲਾਂ ਦੇ ਕੇ ਗੁਰੂ ਨਾਨਕ ਵਿਚਾਰਧਾਰਾਨੂੰ ਅਜੋਕੇ ਪ੍ਰਸੰਗ ਵਿਚ ਸਮਝਣ ਦੀ ਲੋੜ ਉਪਰ ਬਲ ਦਿੱਤਾ।

ਇਸ ਪੁਸਤਕ ਉਪਰ ਚਰਚਾ ਦਾ ਆਰੰਭ ਕਰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਨਸਾਈਕਲੋਪੀਡੀਆ ਆਫ ਸਿੱਖਇਜ਼ਮ ਦੇ ਮੌਜੂਦਾ ਪ੍ਰੋਫੈਸਰ ਅਤੇ ਮੁਖੀ ਡਾ. ਪਰਮਵੀਰ ਸਿੰਘ ਨੇ ਦਲੀਲਯੁਕਤ ਢੰਗ ਨਾਲ ਗੁਰੂ ਨਾਨਕ ਰਚਿਤ ਬਾਣੀ ਅਤੇ ਉਹਨਾਂ ਦੇ ਮਾਨਵਤਾਪੱਖੀ ਕਾਰਜਾਂ ਨੂੰ ਉਭਾਰਿਆ ਜਦੋਂ ਕਿ ਡਾ. ਧਨਵੰਤ ਕੌਰ ਦਾ ਮੰਨਣਾ ਸੀ ਕਿ ਲੇਖਕ ਕੋਲ ਬੜੀ ਬਾਰੀਕ ਅਤੇ ਚੇਤਨਾਮਈ ਦ੍ਰਿਸ਼ਟੀ ਹੈ ਜਿਸ ਨਾਲ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਾਨਵਪੱਖੀ ਵਿਚਾਰਧਾਰਾ ਨੂੰ ਲੋਕਾਈ ਤੱਕ ਪੁਚਾਇਆ ਹੀ ਹੈ,ਇਸ ਦੇ ਨਾਲ ਨਾਲ ਹੋਰ ਅਹਿਮ ਪ੍ਰਾਜੈਕਟਾਂ ਨੂੰ ਕਾਮਯਾਬੀ ਨਾਲ ਸੰਪੰਨ ਕਰਕੇ ਮਾਂ ਬੋਲੀ ਦੇ ਵਿਕਾਸ ਵਿਚ ਯੋਗਦਾਨ ਪਾਇਆ ਹੈ॥ਨਾਟਕਕਾਰ ਸਤਿੰਦਰ ਸਿੰਘ ਨੰਦਾ ਨੇ ਕਿਹਾ ਕਿ ਲੇਖਕ ਨੇ ਸਹਿਜ ਬਿਰਤੀ ਅਤੇ ਠਰੰਮ੍ਹੇ ਨਾਲ ਗੁਰੂ ਨਾਨਕ ਦੇਵ ਜੀ ਸੰਬੰਧੀ ਕਈ ਅਣਛੋਹੇ ਪੱਖਾਂ ਨੂੰ ਸਾਹਮਣੇ ਲਿਆਂਦਾ ਹੈ।ਡਾ. ਗੁਰਨਾਇਬ ਸਿੰਘ ਨੇ ਓਅੰਕਾਰ ਸਿੰਘ ਦੀ ਇਕ ਹੋਰ ਪੁਸਤਕ ਤਮਿਲ ਵੇਦ’ ਦੇ ਹਵਾਲੇ ਨਾਲ ਇਸ ਪੁਸਤਕ ਨੂੰ ਇਕ ਮੁੱਲਵਾਨ ਦਸਤਾਵੇਜ਼ ਆਖਿਆ।ਕਵਿੱਤਰੀ ਵਿਜੈਤਾ ਭਾਰਦਵਾਜ ਨੇ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਗੁਰੂ ਨਾਨਕ ਜੀ ਨੇ ਜੋ ਸੰਦੇਸ਼ ਦਿਤਾ ਸੀ ਅਸੀਂ ਉਸ ਨੂੰ ਭੁਲਾ ਰਹੇ ਹਾਂ।ਪੁਸਤਕ-ਲੇਖਕ ਓਅੰਕਾਰ ਸਿੰਘ ਨੇ ਇਸ ਪੁਸਤਕ ਦੀ ਸਿਰਜਣ ਪ੍ਰਕਿਰਿਆ ਬਾਰੇ ਕੌੜੇ ਮਿੱਠੇ ਅਨੁਭਵ ਸਾਂਝੇ ਕੀਤੇ।

ਸਮਾਗਮ ਦੇ ਦੂਜੇ ਦੌਰ ਵਿਚ ਵੱਖ ਵੱਖ ਕਲਮਕਾਰਾਂ ਨੇ ਆਪਣੀਆਂ ਲਿਖਤਾਂ ਸਾਂਝੀਆਂ ਕੀਤੀਆਂ ਜਿਨ੍ਹਾਂ ਵਿਚ ਪ੍ਰੋ. ਸੁਭਾਸ਼ ਸ਼ਰਮਾ,ਅਮਰ ਗਰਗ ਕਲਮਦਾਨ ਧੂਰੀ,ਬਲਬੀਰ ਸਿੰਘ ਦਿਲਦਾਰ,ਸਤੀਸ਼ ਵਿਦਰੋਹੀ,ਬਲਵਿੰਦਰ ਸਿੰਘ ਭੱਟੀ,ਸਤਨਾਮ ਸਿੰਘ ਮੱਟੂ, ਸੁਰਿੰਦਰ ਕੌਰ ਬਾੜਾ,ਮਨਜੀਤ ਪੱਟੀ,ਰਾਜਵਿੰਦਰ ਕੌਰ ਸਿੱਧੂ, ਡਾ. ਕੰਵਲ ਬਾਜਵਾ,ਜਸਬੀਰ ਮੀਰਾਂਪੁਰ,ਹਰਿੰਦਰ ਗੋਗਨਾ,ਨਵਦੀਪ ਸਿੰਘ ਮੁੰਡੀ,ਬਚਨ ਸਿੰਘ ਗੁਰਮ ਅਹਿਮ ਹਨ।

ਇਸ ਸਮਾਗਮ ਵਿਚ ਡਾ. ਸੁਰਜੀਤ ਸਿੰਘ ਖੁਰਮਾ,ਕਮਲਜੀਤ ਕੌਰ,ਹਰਪ੍ਰੀਤ ਸਿੰਘ,ਡਾ. ਤਰਲੋਚਨ ਕੌਰ,ਡਾ. ਐਮ.ਪੀ.ਸਿੰਘ,ਕੁਲਦੀਪ ਕੌਰ ਚੱਠਾ,ਬਲਵਿੰਦਰ ਸਿੰਘ ਰਾਜ਼,ਕੁਲਵੰਤ ਸਿੰਘ ਸੈਦੋਕੇ,ਹਰੀਸ਼ ਪਟਿਆਲਵੀ,ਅਮਰਿੰਦਰ ਸਿੰਘ ਸੋਹਲ,ਜਸਵਿੰਦਰ ਸਿੰਘ ਖਾਰਾ,ਰਾਜਵਿੰਦਰ ਕੌਰ ਜਟਾਣਾ, ਗੁਰਤਾਜ ਸਿੰਘ ਸੰਧੂ, ਡਾ. ਰਾਜੇਸ਼ ਤਿਲਕ ਰਾਜ,ਹਰਪ੍ਰੀਤ ਸਿੰਘ ਰਾਣਾ,ਡਾ. ਇੰਦਰਪਾਲ ਕੌਰ,ਮਨਜੀਤ ਕੌਰ ਖ਼ਾਕ,ਤ੍ਰਿਲੋਕ ਢਿੱਲੋਂ,ਹਰਦੀਪ ਕੌਰ ਜੱਸੋਵਾਲ,ਅੰਮ੍ਰਿਤਬੀਰ ਸਿੰਘ ਗੁਲਾਟੀ,ਕ੍ਰਿਸ਼ਨ ਲਾਲ ਧੀਮਾਨ,ਗੋਪਾਲ ਸ਼ਰਮਾ ਆਦਿ ਸ਼ਾਮਿਲ ਸਨ।

ਇਸ ਦੌਰਾਨ ਕੁਝ ਵਿਸ਼ੇਸ਼ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।ਸਮਾਗਮ ਦਾ ਸੰਚਾਲਨ ਉਘੇ ਕਹਾਣੀਕਾਰ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖ਼ੂਬੀ ਨਿਭਾਇਆ।

Install Punjabi Akhbar App

Install
×