ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਕੈਂਸਰ ਪੀੜ੍ਹਿਤ ਔਰਤ ਦੀ ਇਲਾਜ ਲਈ ਮੱਦਦ

15gsc1
ਫਰੀਦਕੋਟ — ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਕੈਂਸਰ ਪੀੜ੍ਹਿਤ ਔਰਤ ਦੀ ਇਲਾਜ ਲਈ ਮੱਦਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿੰਦਰ ਸਿੰਘ ਅਤੇ ਜਤਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਹਨਾਂ ਪਾਸ ਮਲੋਟ ਨਿਵਾਸੀ ਮਨਜੀਤ ਕੌਰ ਪਤਨੀ ਰਾਜ ਸਿੰਘ ਦੀ ਇਲਾਜ ਵਿੱਚ ਮੱਦਦ ਲਈ ਅਪੀਲ ਪੁੱਜੀ ਸੀ ਜਿਸ ਸਬੰਧੀ ਪੜਤਾਲ ਸ਼ਿਵਜੀਤ ਸਿੰਘ ਫਰੀਦਕੋਟ ਵੱਲੋਂ ਕੀਤੀ ਗਈ। ਸ਼ਿਵਜੀਤ ਸਿੰਘ ਨੇ ਦੱਸਿਆ ਕਿ ਉਕਤ ਮਰੀਜ਼ ਸਾਲ 2015 ਤੋਂ ਸਿਰ ਦੀ ਰਸੌਲੀ ਉਪਰੰਤ ਕੈਂਸਰ ਦਾ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਦੇ ਕੈਂਸਰ ਵਿਭਾਗ ਤੋਂ ਕਰਵਾ ਰਿਹਾ ਹੈ। ਰਾਜ ਸਿੰਘ ਇੱਕ ਦਿਹਾੜੀਦਾਰ ਮਜ਼ਦੂਰ ਹੈ ਅਤੇ ਇਲਾਜ ਲਈ ਲੰਮੇ ਸਮੇਂ ਤੋਂ ਫਰੀਦਕੋਟ ਵਿਖੇ ਪਤਨੀ ਕੋਲ ਰਹਿ ਕੇ ਇਲਾਜ ਕਰਵਾ ਰਿਹਾ ਹੈ। ਜਿਸ ਕਾਰਨ ਮਜ਼ਦੂਰੀ ਵੀ ਨਹੀਂ ਕਰ ਸਕਦਾ ਅਤੇ ਜੋ ਕੁਝ ਕੋਲ ਸੀ, ਉਹ ਵੀ ਇਲਾਜ ‘ਤੇ ਲਗਾ ਬੈਠਾ ਹੈ। ਅੱਜਕੱਲ੍ਹ ਇਹ ਜੋੜਾ ਸੰਨੀ ਉਬਰਾਏ ਰੈਣ ਬਸੇਰਾ ਵਿੱਚ ਰਹਿ ਰਿਹਾ ਹੈ ਅਤੇ ਹਾਲਤ ਇਹ ਹੋ ਗਈ ਸੀ ਕਿ ਦਵਾਈ ਖਰੀਦਣ ਲਈ ਪੈਸੇ ਵੀ ਨਹੀਂ ਸਨ। ਸਿਰ ਦੇ ਕੈਂਸਰ ਕਾਰਨ ਪਿਛਲੇ ਸਮੇਂ ਤੋਂ ਮਨਜੀਤ ਕੌਰ ਦੀ ਨਿਗ੍ਹਾ ਵੀ ਕਾਫੀ ਘਟ ਗਈ ਹੈ। ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਪਰਿਵਾਰ ਦੀ ਹਾਲਤ ਨੂੰ ਵੇਖਦਿਆਂ ਇਲਾਜ ਲਈ 20 ਹਜਾਰ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ। ਟਰੱਸਟ ਵੱਲੋਂ ਸ਼ਿਵਜੀਤ ਸਿੰਘ ਨੇ ਸਹਾਇਤਾ ਪਰਿਵਾਰ ਦੇ ਸਪੁਰਦ ਕੀਤੀ। ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ (ਰਜਿ) ਫਰੀਦਕੋਟ ਦੇ ਪ੍ਰਧਾਨ ਗੁਰਪ੍ਰੀਤઠਸਿੰਘઠਚੰਦਬਾਜਾ ਨੇ ਟਰੱਸਟ ਦੇ ਸਮੂਹ ਮੈਂਬਰਾ ਦਾ ਧੰਨਵਾਦ ਕੀਤਾ।

Install Punjabi Akhbar App

Install
×