ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨਿਓਂ ਗਰੰਥ

hqdefault

ਪੰਦਰਵੀਂ ਸਦੀ ਦੇ ਸਤਵੇਂ ਦਹਾਕੇ ਵਿਚ ਅਤੇ ਦਸ ਸਾਲ ਦੀ ਉਮਰ ਤੋਂ ਪਹਿਲਾਂ ਹੀ ਗੁਰੂ ਨਾਨਕ ਦੇਵ ਜੀ ਨੇ ਸਿਖ ਧਰਮ ਦੀ ਨੀਵ ਰੱਖ ਦਿਤੀ ਸੀ, ਜਦੋਂ ਉਨ੍ਹਾਂ ਨੇ ਸਕੂਲ ਦੇ ਪਾਂਧੇ ਨੂੰ ਹਿੰਦਸੇ ਇਕ ਦਾ ਅਰਥ ਕਰਨ ਲਈ ਕਿਹਾ ਅਤੇ ਪਾਂਦੇ ਪਾਸੋਂ ਜਨੇਊ ਧਾਰਨ ਨਾ ਕੀਤਾ।  ਗੁਰੂ ਜੀ ਨੇ ਸਿਖ ਬਣਨ ਦੇ ਅਸੂਲ ਏਨੇ ਕੁ ਸਰਲ ਅਤੇ ਮੰਨਣਯੋਗ ਬਣਾਏ ਕਿ ਭਾਈ ਲਹਿਣਾ ਜੀ ਨੇ ਪਹਿਲੀ ਹੀ ਸੰਗਤ ਵਿਚ ਤੀਰਥ ਯਾਤਰਾ ਨੂੰ ਤਿਆਗ ਦਿਤਾ ਅਤੇ  ਸਿਖੀ ਧਾਰਨ ਕਰ ਲਈ ਪ੍ਰੰਤੂ ਪੱਕੇ ਇਨੇ ਸਨ ਕਿ ਜੇਕਰ ਬਾਬਾ ਸ੍ਰੀ ਚੰਦ ਅਤੇ ਲਖਮੀਂ ਦਾਸ ਨੇ ਨਹੀਂ ਮੰਨੇ ਤਾਂ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਸਿੱਖ ਵੀ ਨਹੀਂ ਮੰਨਿਆ ਅਤੇ ਨਾਂ ਹੀ ਗੁਰਤਾ ਗੱਦੀ ਦੇ ਵਾਰਸ।  ਇਹ ਰੀਤ ਅਗਲੇ ਨੌਂ ਜਾਮਿਆਂ ਵਿਚ ਵੀ ਪ੍ਰਚਲਤ ਰਹੀ। ਜਦੋਂ ਬਾਬਾ ਰਾਮ ਰਾਏ ਨੇ ਔਰੰਗਜੇਬ ਨੂੰ ਖੁਸ ਕਰਨ ਵਾਸਤੇ ਧੁਰੋਂ ਆਈ ਬਾਣੀ ਦਾ ਕੇਵਲ ਇਕ ਸਬਦ ਹੀ ਬਦਲਿਆ ਤਾਂ ਉਸਨੂੰ ਵੀ ਗੁਰੂ ਹਰਿ ਰਾਏ ਜੀ ਨੇ ਗੁਰਤਾ ਗੱਦੀ ਤੋਂ ਵਾਂਝਿਆ ਹੀ ਨਹੀਂ ਕੀਤਾ ਸਗੋਂ ਸਿੱਖੀ ਵਿਚੋਂ ਵੀ ਕੱਢ ਦਿਤਾ।

ਭਾਰਤ ਨੂੰ ਆਜਾਦੀ ਮਿਲਣ ਤੋਂ ਥੋੜੀ ਦੇਰ ਬਾਦ ਜਦੋਂ ਸਿੱਖ ਧਰਮ ਵਿਚ ਡੇਰਿਆਂ ਦੀ ਗਿਣਤੀ ਵਧਣੀ ਆਰੰਭ ਹੋ ਗਈ ਤਾਂ ਸਰੋਮਣੀ ਕਮੇਟੀ ਨੇ ਇਨ੍ਹਾਂ ਨੂੰ ਬੰਦ ਕਰਨ ਵਾਸਤੇ 1962 ਈਸਵੀ ਵਿਚ ਭਾਰਤ ਦੀ ਸਰਵ ਉਚ ਅਦਾਲਤ (ਸੁਪਰੀਮ ਕੋਰਟ) ਵਿਚ ਅਰਜੀ ਦੇ ਕੇ ਮੰਗ ਕੀਤੀ ਸੀ ਕਿ ਸਿੱਖਾਂ ਦੇ ਗੁਰੂ (ਸ੍ਰੀ ਗੁਰੂ ਗਰੰਥ ਸਾਹਿਬ) ਨੂੰ ਜੀਵਤ ਗੁਰੂ ਮੰਨਿਆਂ ਜਾਵੇ ਕਿਉਂਕਿ ਇਸ ਵਿਚ ਇਨਸਾਨ ਦੇ ਹਰ ਪ੍ਰਛਨ ਦਾ ਉਤਰ ਹੈ ਅਤੇ ਸਿੱਖਾਂ ਦੇ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 20 ਅਕਤੂਬਰ 1708 ਈਸਵੀ ਸਿੱਖਾਂ ਨੂੰ ਦੇਹ-ਧਾਰੀ ਗੁਰੂਆਂ ਤੋਂ ਮੁਕਤ ਕਰਕੇ, ਸਬਦ ਗੁਰੂ, ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਲੜ ਲਾਇਆ ਸੀ ਅਤੇ ਪੁਰ ਜੋਰ ਤਾੜਨਾਂ ਕਰਦਿਆਂ, ਸਿੱਖਾਂ ਵਲੋਂ ਕੀਤੇ ਪ੍ਰਸਨ ਦੇ ਉਤਰ ਵਿਚ ਗੁਰੂ ਗਰੰਥ ਸਾਹਿਬ ਦੇ 1334 ਅੰਗ ਤੇ ਅੰਕਿਤ ਬਾਣੀ ਦਾ ਸਬਦ ਕਿਹਾ ਸੀ, “ਏਕੋ ਸਬਦ ਏਕੋ ਪਰਭੁ ਵਰਤੈ ਸਭ ਏਕਸੁ ਉਤਪਤਿ ਚਲੈ”। ਇਸ ਸਬਦ ਦੇ ਅੰਗਰੇਜੀ ਅਰਥ ਹਨ, The One Shabad, the Word of the One God, is prevailing everywhere. All the creation came from the One Lord. ਜਦੋਂ ਸਿੱਖਾਂ ਨੇ ਦਰਸਨ ਅਤੇ ਸਿੱਖਿਆ ਬਾਰੇ ਪ੍ਰਸਨ ਕੀਤਾ ਤਾਂ ਗੁਰੂ ਜੀ ਦਾ ਫੁਰਮਾਣ ਸੀ, “ਆਤਮਾ ਗੁਰੂ ਗ੍ਰੰਥ ਵਿਚ, ਸਰੀਰ ਪੰਥ ਵਿਚ, ਪਰਚਾ ਸਬਦ ਦਾ, ਦੀਦਾਰ ਖਾਲਸੇ ਦਾ, ਓਟ ਅਕਾਲ ਕੀ”। ਇਸ ਅਰਜੀ ਦੀ ਸੁਪਰੀਮ ਕੋਰਟ ਨੇ 38 ਸਾਲ ਘੋਖ ਅਤੇ ਪੋਣ ਛਾਣ ਕੀਤੀ, ਪਤਾ ਨਹੀਂ ਕਿੰਨੀ ਕਿੰਨੀ ਵਾਰ ਸਿੱਖਾਂ ਦੇ ਬਿਆਨ ਲਏ, ਵਕੀਲਾਂ ਦੀ ਬਹਿਸ ਸੁਣੀ ਅਤੇ ਹੋਰ ਕੀ ਕੁਛ ਕੀਤਾ ਹੋਊ ਇਸਦੇ ਨਿਰਨੇ ਤੇ ਪਹੁੰਚਣ ਵਾਸਤੇ। 38 ਸਾਲ ਦੀ ਖੋਜ ਵਿਚ ਇਹ ਵੀ ਨਹੀਂ ਪਤਾ ਕਿ ਕਿੰਨੇ ਜੱਜ ਰਿਟਾਇਰ ਹੋਏ ਜਾਂ ਬਦਲੇ ਹੋਣ। ਅੰਤ ਵਿਚ 29 ਮਾਰਚ ਸੰਨ 2000 ਵਿਚ ਦੋ ਜੱਜਾਂ ਦੇ ਬੈਂਚ ਜਿਸ ਵਿਚ ਜਸਟਿਸ ਏ.ਪੀ. ਮਿਸਰਾ ਅਤੇ ਜਸਟਿਸ ਐਮ. ਜੁਗਨ ਨਾਥ ਰਾਓ ਆਪਣੇ 42 ਸਫੇ ਦੇ ਫੈਸਲੇ ਵਿਚ ਲਿਖਿਆ ਕਿ ਸਿੱਖ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਸਿੱਖਾਂ ਦਾ ਜੀਵਤ ਗੁਰੂ ਹੈ।

ਅੱਜ ਦੇ ਸਿੱਖ ਗੁਰੂ ਗਰੰਥ ਸਾਹਿਬ ਨੂੰ ਗੁਰੂ ਤਾਂ ਕੀ ਮੰਨਣਾ ਇਹ ਵੀ ਨਹੀਂ ਸੋਚਦੇ ਕਿ ਸਿੱਖ ਗੁਰੂ ਜਿਸਨੂੰ ਭਾਰਤ ਦੀ ਸਰਵ-ਉਚ ਆਦਾਲਤ ਨੇ ਜੀਵਤ ਗੁਰੂ ਮੰਨਿਆਂ ਹੈ ਉਸਦਾ ਸਤਿਕਾਰ ਕਿਸ ਤਰਾਂ ਕਰਨਾਂ ਹੈ। 25 ਮਈ ਨੂੰ ਕਰੇਗੀਬਰਨ ਗੁਰਦਵਾਰਾ ਕਮੇਟੀ ਨੇ ਸਪੈਸਲ ਜਨਰਲ ਮੀਟਿੰਗ ਬੁਲਾਈ ਜਿਸਦਾ ਆਯੋਜਨ ਦਰਬਾਰ ਹਾਲ ਵਿਚ ਕੀਤਾ।  ਕਮੇਟੀ ਨੇ ਤਾਂ ਸੋਚਿਆ ਸੀ ਕਿ ਸਿੱਖ ਮੈਂਬਰ ਗੁਰੂ ਦੀ ਹਾਜਰੀ ਵਿਚ ਝੂਠ ਨਾਂ ਬੋਲਣਗੇ ਪਰੰਤੂ ਮੈਂਬਰਾਂ ਨੇ ਤਾਂ ਇਹ ਵੀ ਨਹੀਂ ਸੋਚਿਆ ਕਿ ਜਿਸ ਕਾਨਫਰੰਸ ਨੇ ਉਹਨਾਂ ਨੂੰ ਰਫਿਊਜੀ ਬਣਾ ਕੇ ਆਸਟਰੇਲੀਆ ਵਿਚ ਰਹਿਣ ਦੇ ਯੋਗ ਬਣਾਇਆ ਉਸਨੂੰ ਉਹ ਜਨਰਲ ਮੀਟਿੰਗ ਦੀ ਹਾਜਰੀ ਦਸਦੇ ਹਨ ਜਦੋਂ ਉਹਨਾਂ ਦੇ ਸਮੇਂ ਕੋਰਮ ਤਾਂ ਕੀ ਕਦੀ ਜਨਰਲ ਮੀਟਿੰਗ ਵੀ ਨਹੀਂ ਸੀ ਹੋਈ। ਸਿੱਖਾਂ ਦੇ ਜੀਵਤ ਗੁਰੂ, ਸ੍ਰੀ ਗੁਰੂ ਗਰੰਥ ਸਾਹਿਬ ਦੀ ਹਾਜਰੀ ਵਿਚ ਉਨ੍ਹਾਂ ਦੇ ਸੱਚ ਨੂੰ ਸਾਬਤ ਕਰਨ ਵਾਸਤੇ ਕਮੇਟੀਆਂ ਦਾ ਪੁਰਾਣਾ ਇਤਿਹਾਸ ਫੋਲਣਾ ਪਿਆ ਜੋ ਇਸ ਪ੍ਰਕਾਰ ਹੈ:

ਅਪ੍ਰੈਲ 1991 ਨੂੰ ਬਣੀ ਕਮੇਟੀ:  ਮਨਮੋਹਨ ਸਿੰਘ ਸ਼ੇਰਗਿਲ ਪ੍ਰਧਾਨ, ਸੰਤੋਖ ਸਿੰਘ ਸਕੱਤਰ, ਰੇਸ਼ਮ ਸਿੰਘ ਗਿਲ ਖਜਾਨਚੀ, 10 ਮੈਂਬਰੀ ਕਮੇਟੀ, ਮੈਂਬਰਸਿਪ ਵੋਟ 162 X 2 = 324 ਅਤੇ ਹਾਜਰੀ ਦਸਤਖਤ 85 ਪ੍ਰਾਣੀਆਂ ਦੇ। ਸਵਿਧਾਨ ਅਨੁਸਾਰ ਕੋਰਮ 60% = 194 ਮੈਂਬਰਾਂ ਦੀ ਹਾਜਰੀ ਕੋਰਮ ਪੂਰਾ ਕਰਦੀ ਸੀ। ਨਤੀਜਾ: ਕੋਰਮ ਪੂਰਾ ਨਹੀਂ ਸੀ।

1992-93-94-95 ਵਿਚ ਮੈਂਬਰਸਿਪ ਦਾ ਕੋਈ ਰਿਕਾਰਡ ਨਹੀਂ, ਭਾਵ ਮਿਨਟ-ਬੁਕ ਤੇ ਕੋਈ ਇੰਦਰਾਜ ਨਹੀਂ ਮਿਲਦਾ ਅਤੇ ਨਾਂ ਹੀ ਕਿਸੇ ਅਰਜੀ ਜਾਂ ਮੈਂਬਰਸਿਪ ਦਾ ਰਿਕਾਰਡ ਉਪਲਬਧ ਹੈ ਪ੍ਰੰਤੂ ਮੈਂਬਰ ਰਜਿਸਟਰ ਉਤੇ ਲਿਸਟ 162 ਤੋਂ ਵੱਧ ਕੇ 327 ਤੇ ਪਹੁੰਚ ਗਈ, ਭਾਵ 165 ਮੈਂਬਰਾਂ ਦਾ ਵਾੱਧਾ ਬਿਨਾਂ ਕਿਸੇ ਅਰਜੀ ਜਾਂ ਫੀਸ ਦੇ ਹੋ ਗਿਆ। ਅਰਜੀਆਂ ਨੂੰ ਭੁੱਲ ਕੇ ਫੀਸ ਦੀ ਹੀ ਗਲ ਕਰੀਏ ਤਾਂ 165,000 ਡਾਲਰ ਬਣਦੀ ਹੈ। 1992 ਵਿਚ ਸੰਤੋਖ ਸਿੰਘ ਸਕੱਤਰ ਅਤੇ ਰੇਛਮ ਸਿੰਘ ਖਜਾਨਚੀ ਸੀ, 1993 ਵਿਚ ਕੇਵਲ ਸਿੰਘ ਸੰਧੂ ਸਕੱਤਰ ਅਤੇ ਬਲਬੀਰ ਸਿੰਘ ਗਿੱਲ ਖਜਾਨਚੀ ਸੀ, 1994 ਵਿਚ ਸੁਖਦੀਪ ਸਿੰਘ ਦਿਓਲ ਸਕੱਤਰ ਅਤੇ ਇੰਦਰਜੀਤ ਸਿੰਘ ਗਿੱਲ ਖਜਾਨਚੀ ਸੀ ਅਤੇ 1995 ਵਿਚ ਸੁਖਦੀਪ ਸਿੰਘ ਦਿਓਲ ਸਕੱਤਰ ਅਤੇ ਉਂਕਾਰ ਸਿੰਘ ਖਜਾਨਚੀ ਸੀ। ਇਹ ਘਪਲਾ ਕਿਸੇ ਇਕ ਸਾਲ ਜਾਂ ਚਾਰ ਸਾਲਾਂ ਵਿਚ ਹੋਇਆ ਹੈ ਜਿਸ ਦੀਆਂ ਚਾਰ ਸਾਲਾਂ ਵਿਚ ਬਣੀਆਂ ਕਮੇਟੀਆਂ ਦੇ ਸਕੱਤਰ ਅਤੇ ਖਜਾਨਚੀ, ਕਿਸੇ ਇਕ ਸਾਲ ਦੇ, ਦੋ ਸਾਲਾਂ ਦੇ, ਤਿੰਨ ਸਾਲਾਂ ਦੇ ਜਾਂ ਫਿਰ ਚਾਰ ਸਾਲਾਂ ਦੇ ਹੀ ਜੁਮੇਂਵਾਰ ਹੋ ਸਕਦੇ ਹਨ।

2 ਅਗਸਤ 1992 ਨੂੰ ਬਣੀ ਕਮੇਟੀ:  ਮਨਮੋਹਨ ਸਿੰਘ ਸ਼ੇਰਗਿਲ ਪ੍ਰਧਾਨ, ਸੰਤੋਖ ਸਿੰਘ ਸਕੱਤਰ, ਰੇਸ਼ਮ ਸਿੰਘ ਗਿਲ ਖਜਾਨਚੀ,  11 ਮੈਂਬਰੀ ਕਮੇਟੀ, ਮੈਂਬਰਸਿਪ ਵੋਟ 327 X 2 =  654 ਅਤੇ ਹਾਜਰੀ ਦਸਤਖਤ 86 ਪ੍ਰਾਣੀਆਂ ਦੇ, ਕੋਰਮ ਵਾਸਤੇ ਲੋੜੀਂਦੀ ਹਾਜਰੀ 392 ਹਾਜਰ ਮੈਂਬਰ ਚਾਹੀਦੇ ਸਨ।

25 ਅਪ੍ਰੈਲ 1993 ਨੂੰ ਬਣੀ ਕਮੇਟੀ:  ਕੁਲਦੀਪ ਸਿੰਘ ਬਾਸੀ ਪ੍ਰਧਾਨ, ਕੇਵਲ ਸਿੰਘ ਸੰਧੂ ਸਕੱਤਰ, ਬਲਬੀਰ ਸਿੰਘ ਗਿੱਲ ਖਜਾਨਚੀ,  7 ਮੈਂਬਰੀ ਕਮੇਟੀ, ਮੈਂਬਰਸਿਪ ਵੋਟ 327 X 2 =  654 ਅਤੇ ਹਾਜਰੀ ਦਸਤਖਤ ਕੋਈ ਨਹੀਂ। ਭਾਵ ਜਨਰਲ ਮੀਟਿੰਗ ਹੋਈ ਹੀ ਨਹੀਂ।

24 ਅਪ੍ਰੈਲ 1994 ਨੂੰ ਬਣੀ ਕਮੇਟੀ:  ਕੁਲਦੀਪ ਸਿੰਘ ਬਾਸੀ ਪ੍ਰਧਾਨ, ਸੁਖਦੀਪ ਸਿੰਘ ਦਿਓਲ ਸਕੱਤਰ, ਇੰਦਰਜੀਤ ਸਿੰਘ ਗਿੱਲ ਖਜਾਨਚੀ,  9 ਮੈਂਬਰੀ ਕਮੇਟੀ ਮੈਂਬਰਸਿਪ ਵੋਟ 327 X 2 = 654 ਅਤੇ ਹਾਜਰੀ ਦਸਤਖਤ ਕੋਈ ਨਹੀਂ, ਭਾਵ ਜਨਰਲ ਮੀਟਿੰਗ ਹੋਈ ਹੀ ਨਹੀਂ।

2 ਜੁਲਾਈ 1995 ਨੂੰ ਬਣੀ ਕਮੇਟੀ:  ਗੁਰਬਕਸ ਸਿੰਘ ਬੈਂਸ ਪ੍ਰਧਾਨ, ਸੁਖਦੀਪ ਸਿੰਘ ਦਿਓਲ ਸਕੱਤਰ, ਉਂਕਾਰ ਸਿੰਘ ਖਜਾਨਚੀ,  9 ਮੈਂਬਰੀ ਕਮੇਟੀ ਮੈਂਬਰਸਿਪ ਵੋਟ 327 X 2 = 654 ਅਤੇ ਹਾਜਰੀ ਦਸਤਖਤ 151 ਕੁ ਪ੍ਰਾਣੀਆਂ ਦੇ ਜੋ ਏ.ਜੀ.ਐਮ. ਰਜਿਸਟਰ ਤੇ 150 ਹਨ। ਇਸ ਸਾਲ ਵੀ ਕੋਰਮ ਪੂਰਾ ਨਹੀਂ ਹੋਇਆ।

16 ਜੂਨ 1996 ਨੂੰ ਬਣੀ ਕਮੇਟੀ:  ਗੁਰਬਕਸ ਸਿੰਘ ਬੈਂਸ ਪ੍ਰਧਾਨ, ਸੰਤੋਖ ਸਿੰਘ ਸਕੱਤਰ, ਉਂਕਾਰ ਸਿੰਘ  ਖਜਾਨਚੀ,  9 ਮੈਂਬਰੀ ਕਮੇਟੀ ਮੈਂਬਰਸਿਪ ਵੋਟ 345 X 2 = 690 ਅਤੇ ਹਾਜਰੀ ਦਸਤਖਤ 150 ਪ੍ਰਾਣੀਆਂ ਦੇ, ਜੋ 16 ਜੂਨ 1996 ਨੂੰ ਹੋਈ ਏ.ਜੀ.ਐਮ. ਦੇ ਰਿਜਸਟਰ ਉਤੇ 132 ਹਨ। ਨਤੀਜਾ: ਕੋਰਮ ਪੂਰਾ ਨਹੀਂ ਸੀ।

20 ਜੁਲਾਈ 1997 ਨੂੰ ਬਣੀ ਕਮੇਟੀ:  ਹਰਮੋਹਿੰਦਰ ਸਿੰਘ ਪ੍ਰਧਾਨ, ਜਸਵੀਰ ਸਿੰਘ ਨਿਝੱਰ ਸਕੱਤਰ, ਮੋਹਨ ਸਿੰਘ ਜੌਹਲ ਖਜਾਨਚੀ,  10 ਮੈਂਬਰੀ ਕਮੇਟੀ ਮੈਂਬਰਸਿਪ ਵੋਟ 351 X 2 = 702 ਅਤੇ ਹਾਜਰੀ ਦਸਤਖਤ 137 ਪ੍ਰਾਣੀਆਂ ਦੇ, ਜੋ ਰਜਿਸਟਰ ਉਤੇ 138 ਦਸਤਖਤ ਹਨ ਪ੍ਰੰਤੂ ਕੋਰਮ ਪੂਰਾ ਨਹੀਂ ਸੀ।

21 ਜੂਨ 1998 ਨੂੰ ਬਣੀ ਕਮੇਟੀ: ਮੇਜਰ ਸਿੰਘ ਪਰਧਾਨ, ਜਸਵੀਰ ਸਿੰਘ ਨਿਝੱਰ ਸਕੱਤਰ, ਮੋਹਣ ਸਿੰਘ ਜੌਹਲ ਖਜਾਨਚੀ, 9 ਮੈਂਬਰੀ ਕਮੇਟੀ ਮੈਂਬਰਸਿਪ ਵੋਟ 351 X 2 = 702 ਅਤੇ ਹਾਜਰੀ ਦਸਤਖਤ 91 ਪ੍ਰਾਣੀਆਂ ਦੇ ਜੋ ਰਿਜਿਸਟਰ ਨਾਲ ਮੇਲ ਤਾਂ ਖਾਂਦੇ ਹਨ ਪ੍ਰੰਤੂ ਕੋਰਮ ਤੋਂ ਬਹੁਤ ਘੱਟ ਹਨ।

4 ਜੁਲਾਈ 1999 ਨੂੰ ਬਣੀ ਕਮੇਟੀ: ਕੇਵਲ ਸਿੰਘ ਸਿੱਧੂ ਪਰਧਾਨ, ਗੁਰਬਖਸ ਸਿੰਘ ਸਕੱਤਰ, ਰੇਛਮ ਸਿੰਘ  ਖਜਾਨਚੀ, 9 ਮੈਂਬਰੀ ਕਮੇਟੀ ਮੈਂਬਰਸਿਪ ਵੋਟ 357 X 2 = 714 ਅਤੇ ਹਾਜਰੀ ਦਸਤਖਤ 114 ਪ੍ਰਾਣੀਆਂ ਦੇ, ਜੋ ਹਾਜਰੀ ਰਜਿਸਟਰ ਵਿਚ 113 ਦਸਤਖਤ ਹਨ, ਜੋ ਕੋਰਮ ਪੂਰਾ ਨਹੀਂ ਕਰਦੇ।

18 ਜੂਨ 2000 ਨੂੰ ਬਣੀ ਕਮੇਟੀ: ਇਸ ਸਾਲ ਹੁਕਮਰਾਨਾਂ ਨੇ 9 ਮੈਂਬਰ ਨਾਮਜਦ ਕੀਤੇ ਜਿਨ੍ਹਾਂ ਨੇ ਕਮੇਟੀ ਦੇ ਆਹੁਦੇਦਾਰ ਚੁਣੇ ਮੈਂਬਰਸਿਪ ਵੋਟ 420 X 2 = 840 ਅਤੇ ਹਾਜਰੀ ਦਸਤਖਤ 85 ਕੁ ਪ੍ਰਾਣੀਆਂ ਦੇ, ਜੋ ਰਜਿਸਟਰ ਹਾਜਰੀ ਵਿਚ 86 ਦਸਤਖਤ ਹਨ। ਕੋਰਮ ਵਾਸਤੇ 504 ਮੈਂਬਰ ਹਾਜਰ ਚਾਹੀਦੇ ਸਨ।

 15 ਜੁਲਾਈ 2001 ਨੂੰ ਬਣੀ ਕਮੇਟੀ: ਸੁਖਦੀਪ ਸਿੰਘ ਪਰਧਾਨ, ਜਸਵੀਰ ਸਿੰਘ ਸਕੱਤਰ, ਰੇਛਮ ਸਿੰਘ  ਖਜਾਨਚੀ, 11 ਮੈਂਬਰੀ ਕਮੇਟੀ ਮੈਂਬਰਸਿਪ ਵੋਟ 420 X 2 = 840 ਅਤੇ ਹਾਜਰੀ ਦਸਤਖਤ 82 ਕੁ ਮੈਂਬਰਾਂ ਦੇ ਜੋ  ਹਾਜਰੀ ਰਜਿਸਟਰ ਦੇ ਦਸਤਖਤਾਂ ਨਾਲ ਮੇਲ ਤਾਂ ਖਾਂਦੇ ਹਨ ਪ੍ਰੰਤੂ ਕੋਰਮ ਪੂਰਾ ਨਹੀਂ ਕਰਦੇ।

21 ਜੁਲਾਈ 2002 ਨੂੰ ਬਣੀ ਕਮੇਟੀ: ਸੰਤੋਖ ਸਿੰਘ ਲੋਇਲ ਪਰਧਾਨ, ਪਰਮਿੰਦਰ ਸਿੰਘ ਸਕੱਤਰ, ਮੋਹਣ ਸਿੰਘ ਜੌਹਲ ਖਜਾਨਚੀ, 9 ਮੈਂਬਰੀ ਕਮੇਟੀ ਮੈਂਬਰਸਿਪ ਵੋਟ 420 X 2 = 840 ਅਤੇ ਹਾਜਰੀ ਦਸਤਖਤ 83 ਕੁ ਮੈਂਬਰਾਂ ਦੇ, ਹਾਜਰੀ ਰਜਿਸਟਰ ਵਿਚ ਇਹ ਦਸਤਖਤ 84 ਹਨ ਜਦੋਂ ਕਿ ਕੋਰਮ ਵਾਸਤੇ 504 ਮੈਂਬਰ ਹਾਜਰ ਚਾਹੀਦੇ ਸਨ।

6 ਜੁਲਾਈ 2003 ਨੂੰ ਬਣੀ ਕਮੇਟੀ: ਸੁਖਦੀਪ ਸਿੰਘ ਦਿਓਲ, ਰੇਛਮ ਸਿੰਘ ਮੇਜਰ ਸਿੰਘ ਛੋਕਰ, ਗੁਰਦੀਪ ਸਿੰਘ ਮਠਾਰੂ, ਜੋਗਿੰਦਰ ਸਿੰਘ ਗਿੱਲ, ਤਸਵਿੰਦਰ ਸਿੰਘ, ਪ੍ਰੀਤਮ ਸਿੰਘ, ਕੁਲਦੀਪ ਸਿੰਘ ਬਾਸੀ, ਬਲਵਿੰਦਰ ਸਿੰਘ ਭੰਗੂ ਆਦਿ 9 ਮੈਂਬਰੀ ਕਮੇਟੀ ਬਣੀ ਮੈਂਬਰਸਿਪ ਵੋਟ 420 X 2 = 840 ਅਤੇ ਹਾਜਰੀ ਦਸਤਖਤ 42 ਕੁ ਮੈਂਬਰਾਂ ਦੇ ਜੋ ਹਾਜਰੀ ਰਜਿਸਟਰ ਨਾਲ ਮੇਲ ਤਾਂ ਖਾਂਦੇ ਹਨ ਪ੍ਰੰਤੂ 504 ਮੈਂਬਰਾਂ ਦੇ ਕੋਰਮ ਵਾਸਤੇ ਆਟੇ ਵਿਚ ਲੂਣ ਬਰਾਬਰ ਹੀ ਹਨ।

18 ਜੁਲਾਈ 2004 ਨੂੰ ਬਣੀ ਕਮੇਟੀ: ਗੁਰਬਖਸ ਸਿੰਘ, ਪਰਮਿੰਦਰ ਸਿੰਘ,ਜੋਗਿੰਦਰ ਸਿੰਘ ਗਿੱਲ, ਸਤਨਾਮ ਸਿੰਘ ਪਾਬਲਾ, ਪ੍ਰੀਤਮ ਸਿੰਘ ਚੁੱਘਾ, ਸੰਤੋਖ ਸਿੰਘ ਲੋਇਲ, ਮੋਹਣ ਸਿੰਘ, ਤਸਵਿੰਦਰ ਸਿੰਘ, ਗੁਰਦੀਪ ਸਿੰਘ ਮਠਾਰੂ 9 ਮੈਂਬਰੀ ਕਮੇਟੀ ਮੈਂਬਰਸਿਪ 420 X 2 = 840 ਅਤੇ ਹਾਜਰੀ ਦਸਤਖਤ ਸ੍ਰੀ ਗੁਰੂ ਸਿੰਘ ਸੱਭਾ ਗੁਰ-ਦਵਾਰੇ ਦਾ ਇਤਿਹਾਸ ਲਿਖਣ ਵਾਲੇ ਲੇਖਕ ਅਨੁਸਾਰ ਕੋਈ ਦਸਤਖਤ ਨਹੀਂ ਹੋਏ ਭਾਵ ਮੀਟਿੰਗ ਹੋਈ ਹੀ ਨਹੀਂ ਪ੍ਰੰਤੂ ਏ.ਜੀ.ਐਮ. ਦੇ ਹਾਜਰੀ ਰਜਿਸਟਰ ਅਨੁਸਾਰ 81 ਮੈਂਬਰਾਂ ਦੇ ਦਸਤਖਤ ਹਨ ਜੋ ਕੋਰਮ ਤਾਂ ਪੂਰਾ ਨਹੀਂ ਕਰਦੇ ਪ੍ਰੰਤੂ ਏ.ਜੀ.ਐਮ. ਹੋਣ ਦੀ ਗਵਾਹੀ ਜਰੂਰ ਭਰਦੇ ਹਨ।

ਸ੍ਰੀ ਗੁਰੂ ਸਿੰਘ ਸੱਭਾ ਗੁਰ-ਦਵਾਰੇ ਦੇ ਇਤਿਹਾਸਕਾਰ ਅਨੁਸਾਰ 18 ਜੁਲਾਈ ਨੂੰ ਬਣਾਈ ਗਈ ਕਮੇਟੀ ਪਹਿਲੀ ਅਗਸਤ 2004 ਨੂੰ ਦੁਬਾਰਾ ਬਣੀ ਜਿਸ ਵਿਚ ਤਸਵਿੰਦਰ ਸਿੰਘ ਪ੍ਰਧਾਨ, ਗੁਰਬਖਸ ਸਿੰਘ ਸਕੱਤਰ, ਜੋਗਿੰਦਰ ਸਿੰਘ ਗਿੱਲ ਖਜਾਨਚੀ,  9 ਮੈਂਬਰੀ ਕਮੇਟੀ ਬਣੀ ਮੈਂਬਰਸਿਪ ਵੋਟ 420 X 2 = 840 ਅਤੇ ਹਾਜਰੀ ਦਸਤਖਤ ਕੋਈ ਨਹੀਂ ਪ੍ਰੰਤੂ ਪ੍ਰਬੰਧਕ ਕਮੇਟੀ ਦੇ ਕਾਰਵਾਈ ਰਜਿਸਟਰ ਵਿਚ ਇਸਦਾ ਕੋਈ ਹਵਾਲਾ ਨਹੀਂ  ਅਤੇ            18 ਜੁਲਾਈ 2004 ਨੂੰ ਬਣੀ ਕਮੇਟੀ ਤੋਂ ਬਾਦ ਕਾਰਵਾਈ ਰਜਿਸਟਰ ਵਿਚ ਕੇਵਲ 24 ਜੁਲਾਈ 2005 ਦਾ ਹੀ ਹਵਾਲਾ ਹੈ। ਇਸ ਤੋ ਇਹ ਵੀ ਸਾਬਤ ਹੁਦਾ ਹੈ ਕਿ ਲੇਖਕ ਦਾ ਪ੍ਰਬੰਧਕ ਕਮੇਟੀਆਂ ਨਾਲ ਕੋਈ ਤਾਲ-ਮੇਲ ਨਹੀਂ ਸੀ ਅਤੇ ਗੁਰੂ-ਘਰ ਦਾ ਇਤਿਹਾਸ ਕਮੇਟੀਆਂ ਨੂੰ ਖੁਛ ਕਰਨ ਵਾਸਤੇ, ਸੰਗਤ ਦੇ ਅੱਖੀਂ ਘੱਟਾ ਪਾਉਣ ਵਾਸਤੇ ਜਾਂ ਫਿਰ ਕਿਸੇ ਲਾਲੱਚ ਵੱਸ ਹੋ ਕੇ ਹੀ ਲਿਖਿਆ ਗਿਆ ਜੋ ਸਚਾਈ ਨਾਲ ਮੇਲ ਨਹੀਂ ਖਾਂਦਾ।

24 ਜੁਲਾਈ 2005 ਨੂੰ ਬਣੀ ਕਮੇਟੀ:  ਗੁਰਦੀਪ ਸਿੰਘ ਮਠਾਰੂ ਪ੍ਰਧਾਨ, ਗੁਰਬਖਸ ਸਿੰਘ ਬੈਂਸ ਸਕੱਤਰ, ਜੋਗਿੰਦਰ ਸਿੰਘ ਗਿੱਲ ਖਜਾਨਚੀ,  11 ਮੈਂਬਰੀ ਕਮੇਟੀ, ਮੈਂਬਰਸਿਪ ਵੋਟ 420 X 2 = 840 ਅਤੇ ਹਾਜਰੀ 90 ਕੁ ਮੈਂਬਰਾਂ ਦੇ ਦਸਤਖਤ ਜੋ ਕਾਰਵਾਈ ਰਜਿਸਟਰ ਦੇ ਦਸਖਤਾਂ ਨਾਲ ਮੇਲ ਤਾਂ ਖਾਂਦੇ ਹਨ ਪ੍ਰੰਤੂ ਕੋਰਮ ਦੇ 504 ਮੈਂਬਰਾਂ ਦੀ ਹਾਜਰੀ ਵਾਸਤੇ ਪੂਰੇ ਨਹੀਂ ਹਨ।

30 ਜੁਲਾਈ 2006 ਨੂੰ ਬਣੀ ਕਮੇਟੀ:  ਗੁਰਦੀਪ ਸਿੰਘ ਮਠਾਰੂ ਪ੍ਰਧਾਨ, ਗੁਰਬਖਸ ਸਿੰਘ ਬੈਂਸ ਸਕੱਤਰ, ਜੋਗਿੰਦਰ ਸਿੰਘ ਗਿੱਲ ਖਜਾਨਚੀ, 9 ਮੈਂਬਰੀ ਕਮੇਟੀ, ਮੈਂਬਰਸਿਪ ਵੋਟ 420 X 2 = 840 ਅਤੇ ਹਾਜਰੀ 252 ਕੁ ਮੈਂਬਰਾਂ ਦੇ ਦਸਤਖਤ ਸਨ ਜੋ ਕਮੇਟੀ ਦੇ ਕਾਰਵਾਈ ਰਜਿਸਟਰ ਨਾਲ ਮੇਲ ਤਾਂ ਖਾਂਦੇ ਹਨ ਅਤੇ ਪਹਿਲੀਆਂ ਸਾਰੀਆਂ ਮੀਟਿੰਗਾਂ ਨਾਲੋਂ ਵੱਧ ਵੀ ਹਨ ਪ੍ਰੰਤੂ ਕੋਰਮ ਦੇ 504 ਮੈਂਬਰਾਂ ਦੀ ਹਾਜਰੀ ਤੋਂ ਬਹੁਤ ਘੱਟ ਹਨ।

ਉਪਰੋਕਤ ਰਿਕਾਰਡ ਅਨੁਸਾਰ ਕੋਰਮ ਕਦੀ ਵੀ ਪੂਰਾ ਨਾਂ ਹੋਣ ਕਾਰਨ ਰਜਿਸਟ੍ਰੇਸਨ ਵੇਲੇ ਮਨਜੀਤ ਸਿੰਘ ਸੇਖੋਂ ਦੇ ਬਣਾਏ ਸਵਿਧਾਨ ਦੀ ਕੀਤੀ ਕਾਪੀ ਹੀ ਚਲਦੀ ਆ ਰਹੀ ਹੈ ਜਿਸ ਬਾਰੇ ਹਰ ਮੈਂਬਰ ਢੀਂਗ ਮਾਰ ਰਿਹਾ ਹੈ ਕਿ ਸਵਿਧਾਨ ਉਸਨੇ ਬਣਾਇਆ ਹੈ ਪ੍ਰੰਤੂ ਜਿਸ ਨੇ ਕਾਪੀ ਕਰਕੇ ਰਜਿਸਟਰ ਕਰਵਾਇਆ ਸੀ ਉਸਨੂੰ ਸਾਰੇ ਭੁਲੀ ਬੈਠੇ ਹਨ।  ਸ੍ਰੀ ਗੁਰੂ ਸਿੰਘ ਸਭਾ, ਦ ਸਿੱਖ ਕਲਚਰਲ ਸੁਸਾਇਟੀ ਆਫ ਵਿਕਟੋਰੀਆ ਦੇ ਮੈਂਬਰਾਂ ਨੂੰ ਬੇਨਤੀ ਹੈ ਕਿ ਇਸ ਸਵਿਧਾਨ ਅਨੁਸਾਰ ਕੋਰਮ ਕਦੇ ਵੀ ਪੂਰਾ ਨਹੀਂ ਹੋਣਾ। ਇਸ ਵਿਚ ਹੋਰ ਵੀ ਬਹੁਤ ਊਣਤਾਈਆਂ ਹਨ ਇਸ ਲਈ ਇਸ ਨੂੰ ਜਲਦੀ ਤੋਂ ਜਲਦੀ ਬਦਲਣ ਦੀ ਲੋੜ ਹੈਇ ਜਦੋਂ ਤੀਕ ਸਵਿਧਾਨ ਨਹੀਂ ਬਦਲਿਆ ਜਾਂਦਾ ਓਨੀ ਦੇਰ ਤਕ ਪ੍ਰਬੰਧਕ ਕਮੇਟੀਆਂ ਦੀ ਹੀ ਮਰਜੀ ਚਲਣੀ ਹੈਇ ਇਸ ਲਈ ਜੇਕਰ ਕਮੇਟੀਆਂ ਵਿਚ ਬਦਲਾਅ ਲਿਆਉਣਾ ਚਾਹੁੰਦੇ ਹੋ ਤਾਂ ਸਵਿਧਾਨ ਬਾਰੇ ਸੋਚੋ।

ਮਨਜੀਤ ਸਿੰਘ ਔਜਲਾ, ਐਮ.ਏ.ਬੀ.ਟੀ.

Welcome to Punjabi Akhbar

Install Punjabi Akhbar
×
Enable Notifications    OK No thanks