ਗੁਰੂ ਆਸਰਾ ਕਲੱਬ ਵੱਲੋਂ ਮਰੀਜ਼ ਦੇ ਇਲਾਜ ਲਈ ਆਰਥਿਕ ਸਹਾਇਤਾ ਦਿੱਤੀ ਗਈ

(ਮਰੀਜ਼ ਦਾ ਹਾਲਚਾਲ ਜਾਣਦੇ ਹੋਏ ਭਾਈ ਸ਼ਿਵਜੀਤ ਸਿੰਘ ਸੰਘਾ ਅਤੇ ਬਾਕੀ ਅਹੁਦੇਦਾਰ)
(ਮਰੀਜ਼ ਦਾ ਹਾਲਚਾਲ ਜਾਣਦੇ ਹੋਏ ਭਾਈ ਸ਼ਿਵਜੀਤ ਸਿੰਘ ਸੰਘਾ ਅਤੇ ਬਾਕੀ ਅਹੁਦੇਦਾਰ)

ਫਰੀਦਕੋਟ 1 ਅਗਸਤ — ਸਮਾਜ ਸੇਵਾ ਵਿੱਚ ਬਣਦਾ ਯੋਗਦਾਨ ਪਾ ਰਹੀ ਸੰਸਥਾ ਗੁਰੂ ਆਸਰਾ ਕਲੱਬ ਵੱਲੋਂ ਹਾਦਸੇ ਦਾ ਸ਼ਿਕਾਰ ਹੋਏ ਮਰੀਜ਼ ਨੂੰ ਆਰਥਿਕ ਸਹਾਇਤਾ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਸੇਵਾਦਾਰ ਭਾਈ ਸ਼ਿਵਜੀਤ ਸਿੰਘ ਸੰਘਾ ਤੇ ਹਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਫਰੀਦਕੋਟ ਨੇੜਲੇ ਭਾਣਾ ਪਿੰਡ ਦਾ ਗੁਰਸਿੱਖ ਨੌਜਵਾਨ ਜਸਵੰਤ ਸਿੰਘ ਕੁਝ ਸਮਾਂ ਪਹਿਲਾਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਜਿਸ ਕਰਕੇ ਉਸਦੀਆਂ ਲੱਤਾਂ ‘ਤੇ ਗੰਭੀਰ ਸੱਟਾਂ ਲੱਗ ਗਈਆਂ ਸਨ। ਹਾਦਸੇ ਕਰਕੇ ਮੰਜੇ ‘ਤੇ ਬੈਠਣ ਕਾਰਨ ਅਤੇ ਕੰਮ ਛੁੱਟ ਜਾਣ ਕਾਰਨ ਗੰਭੀਰ ਆਰਥਿਕ ਸੰਕਟ ਵਿੱਚ ਫਸ ਗਿਆ ਸੀ ਜਿਸ ਕਾਰਨ ਲੱਤ ਦਾ ਅਗਲੇਰਾ ਲੋੜੀਂਦਾ ਰਹਿੰਦਾ ਇਲਾਜ ਅਤੇ ਆਪ੍ਰੇਸ਼ਨ ਕਰਵਾਉਣ ਤੋਂ ਅਸਮਰੱਥ ਹੋ ਗਿਆ ਸੀ। ਇਸ ਸਬੰਧੀ ਪਤਾ ਲੱਗਣ ‘ਤੇ ਗੁਰੂ ਆਸਰਾ ਕਲੱਬ ਵੱਲੋਂ ਭਾਈ ਸੁਖਮੰਦਰ ਸਿੰਘ ਕੈਨੇਡਾ ਦੇ ਸਹਿਯੋਗ ਨਾਲ 50 ਹਜਾਰ ਰੁਪਏ ਖਰਚ ਕਰਕੇ ਮਰੀਜ਼ ਦਾ ਰਹਿੰਦਾ ਇਲਾਜ ਕਰਵਾਇਆ ਗਿਆ ਅਤੇ ਉਸ ਦੇ ਪੂਰੀ ਤਰ੍ਹਾਂ ਠੀਕ ਹੋਣ ਦੇ ਸਮੇਂ ਤੱਕ ਗੁਰੂ ਆਸਰਾ ਕਲੱਬ ਕੈਨੇਡਾ ਦੇ ਵੀਰਾਂ ਵੱਲੋਂ ਹਰ ਮਹੀਨੇ 5000 ਰੁਪਏ ਦੀ ਆਰਥਿਕ ਸਹਾਇਤਾ ਦਵਾਈ ਅਤੇ ਹੋਰ ਘਰੇਲੂ ਖਰਚਿਆਂ ਲਈ ਦੇਣ ਦਾ ਫੈਸਲਾ ਕੀਤਾ ਗਿਆ।ਕਲੱਬ ਵੱਲੋਂ ਇਹ ਵੀ ਫੈਸਲਾ ਕੀਤਾ ਗਿਆ ਕਿ ਮਰੀਜ਼ ਦੇ ਠੀਕ ਹੋਣ ‘ਤੇ ਉਸ ਲਈ ਯੋਗ ਰੋਜ਼ਗਾਰ ਦਾ ਪ੍ਰਬੰਧ ਕਰਕੇ ਦਿੱਤਾ ਜਾਵੇਗਾ ਤਾਂ ਜੋ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਜੀਵਨ ਨਿਰਬਾਹ ਕਰ ਸਕੇ।ਇਸ ਮੌਕੇ ‘ਤੇ ਹਾਜਰ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਦੇ ਪ੍ਰਧਾਨ ਕੰਵਰਜੀਤ ਸਿੰਘ ਸਿੱਧੂ ਅਤੇ ਨਿਮਰਤਪਾਲ ਸਿੰਘ ਨੇ ਭਾਈ ਸੁਖਮੰਦਰ ਸਿੰਘ ਅਤੇ ਗੁਰੂ ਆਸਰਾ ਕਲੱਬ ਕੈਨੇਡਾ ਦੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਨਵਤਾ ਦੀ ਸੇਵਾ ਹੀ ਸਭ ਤੋਂ ਉੱਤਮ ਕਰਮ ਹੈ।

Install Punjabi Akhbar App

Install
×