‘ਨਿਊਜ਼ੀਲੈਂਡ ਕੋਰੀਅਰ’ ਕੰਪਨੀ ਦੇ ਵਿਚ ਇਸ ਵਾਰ ‘ਆਕਲੈਂਡ ਕੰਟਰੈਕਟਰ ਆਫ਼ ਦਾ ਯੀਅਰ ਐਵਾਰਡ’ ਪੰਜਾਬੀ ਨੌਜਵਾਨ ਗੁਰਪ੍ਰੀਤ ਬੱਲ ਨੂੰ

NZ PIC 18 Dec-1

ਕਹਿੰਦੇ ਨੇ ਗੋਰਿਆਂ ਨਾਲ ਕੰਮ ਕਰਨ ਦੀ ਇਕ ਗੱਲ ਬੜੀ ਮਸ਼ਹੂਰ ਹੈ ਕਿ ਉਹ ਕਹਿੰਦੇ ਨੇ ਜਦੋਂ ਕਾਮਾ ਕੰਮ ‘ਤੇ ਆ ਜਾਵੇ ਤਾਂ ਫਿਰ ਮਾਲਕਾਂ ਦਾ ਸਮਾਂ ਸ਼ੁਰੂ ਹੋ ਜਾਂਦਾ ਹੈ ਜੋ ਉਹ ਕਹੇ ਕਰਨਾ ਪੈਂਦਾ ਹੈ। ਇਹ ਸ਼ਾਇਦ ਉਨ੍ਹਾਂ ਲਈ ਜਿਆਦਾ ਮਾਅਨੇ ਰੱਖਦਾ ਹੈ ਜਿਹੜੇ ਸਖਤ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਤੋਂ ਆਨਾਕਾਨੀ ਕਰਨ ਵਾਲੇ ਹੋਣ, ਪਰ ਜਿਹੜੇ ਮੁਸ਼ੱਕਤਾਂ ਦੇ ਆਦੀ ਹੋਣ ਉਹ ਸਮੇਂ ਨੂੰ ਵੀ ਆਪਣੇ ਵੱਲ ਕਰ ਲੈਂਦੇ ਹਨ। ਇਕ ਅਜਿਹੀ ਹੀ ਉਦਾਹਰਣ ਪੇਸ਼ ਕੀਤੀ ਹੈ ਇਥੇ ਕੋਰੀਅਰ ਦਾ ਕੰਮ ਕਰਦੇ 26 ਸਾਲਾ ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਬੱਲ ਨੇ। 2008 ‘ਚ ਪੜ੍ਹਾਈ ਕਰਨ ਆਇਆ, ਫਿਰ ਹੌਲੀ-ਹੌਲੀ ਸਫਲਤਾ ਦੇ ਪੌਡੇ ਚੜ੍ਹਦਿਆਂ ਪੱਕਾ ਹੋਇਆ ਅਤੇ 2012 ਤੋਂ ਨਿਊਜ਼ੀਲੈਂਡ ਦੀ ਨੰਬਰ ਵੱਨ ਕੋਰੀਅਰ ਕੰਪਨੀ ‘ਨਿਊਜ਼ੀਲੈਂਡ ਕੋਰੀਅਰ’ ਵਿਚ ਆਪਣਾ ਕੋਰੀਅਰ ਦਾ ਕੰਮ ਕਰ ਰਿਹਾ ਹੈ। ਇਸ ਸਾਲ ਜਿੱਥੇ ਕੰਪਨੀ ਆਪਣਾ ਗੋਲਡਨ ਜੁਬਲੀ ਵਰ੍ਹਾ ਮਨਾ ਰਹੀ ਹੈ ਉਥੇ ਹੋਏ ਸਾਲਾਨਾ ਸਮਾਗਮ ਦੇ ਵਿਚ ਇਸ ਪੰਜਾਬੀ ਨੌਜਵਾਨ ਨੂੰ ‘ਆਕਲੈਂਡ ਕੰਟਰੈਕਟਰ ਆਫ਼ ਦਾ ਯੀਅਰ ਐਵਾਰਡ’ ਨਾਲ ਸਨਮਾਨਿਆ ਗਿਆ। ਪਿੰਡ ਝਲੇੜੀ ਜ਼ਿਲ੍ਹਾ ਅੰਮ੍ਰਿਤਸਰ ਦੇ ਇਸ ਨੌਜਵਾਨ ਨੂੰ ਅੱਜ ਕੰਪਨੀ ਵੱਲੋਂ ਸਰਟੀਫਿਕਟੇ, ਟ੍ਰਾਫੀ ਅਤੇ 500 ਡਾਲਰ ਦਾ ਇਨਾਮ ਵੀ ਦਿੱਤਾ ਗਿਆ। ਗੁਰਪ੍ਰੀਤ ਸਿੰਘ ਬੱਲ ਦੀ ਚੋਣ ਲਗਪਗ 250 ਹੋਰ ਕੰਟਰੈਕਟਰਾਂ ਵਿਚੋਂ ਕੀਤੀ ਗਈ ਹੈ। ਇਸ ਨੌਜਵਾਨ ਨੂੰ ਇਥੇ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਵਧਾਈ ਦਿੱਤੀ ਗਈ।

Install Punjabi Akhbar App

Install
×