ਕੈਲੀਫੋਰਨੀਆਂ ਵਿੱਚ ਭੁਲੱਥ ਹਲਕੇ ਦੇ ਕਸਬਾ ਨਡਾਲਾ ਦੇ ਇਕ ਨੋਜਵਾਨ ਦੀ ਮੌਤ

ਨਿਊਯਾਰਕ-ਆਪਣੇ ਚੰਗੇ ਭਵਿੱਖ ਲਈ ਕਰੀਬ 8 ਕੁ ਸਾਲ ਪਹਿਲਾਂ ਨਡਾਲਾ ਦਾ ਜੰਮਪਲ ਅਮਰੀਕਾ ਆਇਆ ਸੀ 28 ਸਾਲਾ ਨਡਾਲਾ ਨਿਵਾਸੀ ਗੁਰਪ੍ਰੀਤ ਵਾਲ਼ੀਆਂ ਸਿਰਫ ਗੋਪੀ ਸਪੁੱਤਰ ਨੰਬਰਦਾਰ ਬਲਵਿੰਦਰਜੀਤ ਸਿੰਘ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਫਰਿਜਨੋਂ (ਕੈਲੀਫੋਰਨੀਆਂ) ਵਿੱਚ ਮੌਤ ਹੋ ਗਈ। ਗੋਪੀ ਦੀ ਮੌਤ ਮਨਹੂਸ ਖਬਰ ਨਾਲ ਨਡਾਲਾ ਵਿੱਚ ਸੋਗ ਦੀ ਲਹਿਰ ਦੌੜ ਗਈ।ਅਤੇ ਦੀਵਾਲੀ ਦੀਆ ਖੁਸ਼ੀਆਂ ਮਾਤਮ ਚ’ ਬਦਲ ਗਈਆਂ ।ਜਾਣਕਾਰੀ ਅਨੁਸਾਰ ਸਾਲ 1991 ਵਿੱਚ ਜਨਮੇ ਗੁਰਪ੍ਰੀਤ ਸਿੰਘ ਉਰਫ ਗੋਪੀ ਆਪਣੇ ਤੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਕਰੀਬ 8  ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਉਥੇ ਉਸਨੇ ਚੰਗੀ ਮਿਹਨਤ ਕਰਕੇ ਪੱਕੇ ਹੋਣ ਲਈ ਕੇਸ ਵੀ ਫਾਇਲ ਕੀਤਾ ਅਤੇ ਉਸ ਦਾ ਕੇਸ ਵੀ ਪਾਸ ਵੀ ਹੋ ਗਿਆ ਸੀ ਪਰ ਅਜੇਤੱਕ ਪੱਕੇ ਕਾਗਜ ਨਹੀ ਮਿਲੇ ਸਨ।ਇਸੇ ਦੌਰਾਨ ਕਰੀਬ ਬੀਤੇ ਤਿੰਨ ਦਿਨ  ਪਹਿਲਾ ਗੁਰਪ੍ਰੀਤ ਨੂੰ ਹਾਰਟ ਅਟੈਕ ਹੋ ਗਿਆ। ਹਾਰਟ ਅਟੈਕ ਹੋਣ ਉਪਰੰਤ ਉਸਨੂੰ ਇਲਾਜ਼ ਲਈ ਕੰਮਿਉਨਿਟੀ ਰਿਜਨਲ ਮੈਡੀਕਲ ਸੈਂਟਰ ਫਰਿਜਨੋਂ (ਕੈਲੀਫੋਰਨੀਆਂ) ਵਿੱਚ ਭਰਤੀ ਕਰਾਇਆ ਗਿਆ। ਪਰ ਬਦਕਿਸਮਤੀ ਨਾਲ ਭਾਰਤੀ ਸਮੇ ਅਨੁਸਾਰ ਸਵੇਰੇ 4 ਵਜੇ ਉਸਦੀ ਮੌਤ ਹੋ ਗਈ।ਗੁਰਪ੍ਰੀਤ ਉਰਫ ਗੋਪੀ ਦਾ ਅੰਤਿਮ ਸੰਸਕਾਰ ਅਮਰੀਕਾ ਵਿੱਚ ਕੀਤਾ ਜਾਵੇਗਾ ਜਾ ਫਿਰ ਭਾਰਤ ਵਿੱਚ ਇਸ ਬਾਰੇ ਅਜੇ ਤੱਕ ਕੋਈ ਸ਼ਪਸ਼ਟ ਨਹੀ ਹੋਇੋਆ।

Install Punjabi Akhbar App

Install
×