ਭੁਲੱਥ ਸਬ-ਡਵੀਜ਼ਨ ਦੇ ਪਿੰਡ ਮਕਸੂਦਪੁਰ ਦੇ ਵਾਸੀ ਟਰਾਲਾ ਚਾਲਕ ਗੁਰਪ੍ਰੀਤ ਸਿੰਘ ਦੀ ਅਮਰੀਕਾ ਦੇ ਸੂਬੇ ਟੈਕਸਾਸ ’ਚ ਸੜਕ ਹਾਦਸੇ ’ਚ ਮੌਤ

ਨਿਊਯਾਰਕ —ਰੋਜੀ ਰੋਟੀ ਦੀ ਭਾਲ ਵਿੱਚ ਅਮਰੀਕਾ ਗਏ ਭੁਲੱਥ ਤਹਿਸੀਲ ਦੇ ਪਿੰਡ ਮਕਸੂਦਪੁਰ ਜਿਲ੍ਹਾ (ਕਪੂਰਥਲਾ) ਦੇ ਇਕ ਪੰਜਾਬੀ ਨੋਜਵਾਨ ਦੀ ਅਮਰੀਕਾ ਦੇ ਸੂਬੇ ਟੈਕਸਾਸ ਵਿੱਚ ਵਾਪਰੇ ਇਕ ਸੜਕ ਹਾਦਸੇ ਦੋਰਾਨ ਮੌਤ ਹੋ  ਗਈ ਹੈ । ਮੋਜੂਦਾ  ਮੈਂਬਰ ਪੰਚਾਇਤ ਪਿੰਡ ਮਕਸੂਦਪੁਰ ਤਹਿਸੀਲ ਭੁਲੱਥ ਦੇ ਮ੍ਰਿਤਕ ਡਰਾਈਵਰ ਗੁਰਪ੍ਰੀਤ ਸਿੰਘ ਦੇ ਪਿਤਾ,  ਸਤਨਾਮ ਸਿੰਘ ਨੇ ਭਰੇ ਮੰਨ ਨਾਲ ਦੱਸਿਆ ਕਿ ਉਸ ਦਾ ਬੇਟਾ ਗੁਰਪੀ੍ਤ ਸਿੰਘ (29) ਸਾਲ ਰੋਜੀ ਰੋਟੀ ਦੀ ਖਾਤਰ ਸੰਨ 2010 ਵਿੱਚ ਅਮਰੀਕਾ ਗਿਆ ਸੀ ਤੇ ਉਥੇ ਕੈਲੀਫੋਰਨੀਆ ਦੇ ਫੰਨਟੈਨਾ ਸ਼ਹਿਰ ਵਿੱਚ ਰਹਿ ਰਿਹਾ ਸੀ ਅਤੇ ਟਰਾਲਾ ਚਲਾਉਦਾ  ਸੀ ।ਅਮਰੀਕਾ ਚ’ ਸਭ ਤੋ ਜ਼ਿਆਦਾ ਇਸ ਹਫ਼ਤੇ ਹੋਈ ਸੂਬੇ ਟੈਕਸਾਸ ਚ’ ਬੀਤੇ ਦਿਨ ਉਹ ਟਰਾਲਾ ਲੋਡ ਕਰਕੇ ਵਾਪਸ ਕੈਲੀਫੋਰਨੀਆ ਨੂੰ ਵਾਪਸ ਆ ਰਿਹਾ ਸੀ ਕਿ ਰਸਤੇ ਵਿੱਚ ਅਚਾਨਕ ਕਿਸੇ ਕਾਰਨ ਉਸ ਦਾ ਟਰਾਲਾ ਪਲਟ ਗਿਆ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।ਇਹ ਜਾਣਕਾਰੀ ਪਰਿਵਾਰ ਨੂੰ ਉਹਨਾ ਦੇ ਉੱਥੇ ਅਮਰੀਕਾ ਵਿੱਚ ਹੀ ਰਹਿੰਦੇ ਦੂਜੇ  ਬੇਟੇ ਤਲਵਿੰਦਰ ਸਿੰਘ ਨੇ  20 ਫਰਵਰੀ ਰਾਤ ਦੇ 11:30 ਵਜੇ ਫੋਨ ਰਾਹੀ ਦਿੱਤੀ। ਉਕਤ ਨੋਜਵਾਨ ਅਜੇ ਅਮਰੀਕਾ ਵਿੱਚ ਕੱਚਾ ਸੀ  ਉਹਨਾ ਦੱਸਿਆ ਗੁਰਪੀ੍ਤ ਸਿੰਘ ਦੀ  ਮ੍ਰਿਤਕ ਦੇਹ  ਪਿੰਡ ਲਿਆਉਣ  ਤੇ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ । ਪਿਤਾ ਸਤਨਾਮ ਸਿੰਘ ਨੇ ਦੱਸਿਆ ਕਿ ਬੇਟਾ ਗੁਰਪੀ੍ਤ  ਬਹੁਤ ਹੀ ਸਾਊ ,ਨੇਕ ਤੇ ਮਿਲਾਪੜੇ ਸੁਭਾਅ ਵਾਲਾ ਸੀ।  ਵਿਦੇਸ਼ ਵਿੱਚ ਰਹਿੰਦਿਆ ਵੀ ਉਸ ਨੇ ਆਪਣੇ  ਸਿੱਖੀ ਸਰੂਪ ਨੁੰ ਵੀ ਕਾਇਮ ਰੱਖਿਆ ਸੀ ਉਹ ਜਿਥੇ ਮਿਹਨਤ ਮਜ਼ਦੂਰੀ ਕਰਨ ਦੇ ਨਾਲ ਸਮਾਜ ਸੇਵਾ ਖੇਤਰ ਵਿੱਚ ਵੀ ਆਪਣੀਆ ਸੇਵਾਵਾ ਦਿੰਦਾ ਰਹਿੰਦਾ  ਸੀ ਹਾਲ ਹੀ ਵਿੱਚ ਉਸ ਨੇ  4.5 ਲੱਖ ਦੀ ਸੇਵਾ ਦਿੱਲੀ ਸੰਘਰਸ਼ ਕਰ ਹਰੇ ਕਿਸਾਨਾ ਲਈ ਵੱਖ ਵੱਖ ਬਾਰਡਰਾਂ ਤੇ ਭੇਜੇ ਸਨ।  ਗੁਰਪੀ੍ਤ ਸਿੰਘ ਦੀ ਇਸ ਬੇਵਕਤ ਮੋਤ  ਦਾ ਸੁਣ ਕੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

Install Punjabi Akhbar App

Install
×