ਆਪਣਾ ਮਨੋਰੋਗ ਕੇਂਦਰ ਅਤੇ ਮਾਹਰ ਡਾਕਟਰ ਹੋਣ ਦੇ ਬਾਵਜੂਦ ਬੈਂਗਲੋਰ ਤੋਂ ਸਹੂਲਤ ਕਿਉਂ? ਸੰਧਵਾਂ/ਚੰਦਬਾਜਾ

ਪੁੱਛਿਆ! ਆਪਣਾ ਖੁਦ ਦਾ ਮਨੋਰੋਗ ਵਿਭਾਗ ਸਿਹਤ ਕਾਮਿਆਂ ਲਈ ਸਮਰੱਥ ਨਹੀਂ?

ਫਰੀਦਕੋਟ :- ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਸੀਨੀਅਰ ਮੀਤ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਵਿਧਾਇਕ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈੱਲਥ ਸਾਇੰਸਿਜ ਫਰੀਦਕੋਟ ਵਲੋਂ ਕੋਰੋਨਾ ਮਹਾਂਮਾਰੀ ਦੌਰਾਨ ਲਗਾਤਾਰ ਕੰਮ ਕਰ ਰਹੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਡਾਕਟਰਾਂ, ਸਿਹਤ ਕਰਮਚਾਰੀਆਂ ਤੋਂ ਇਲਾਵਾ ਇਸ ਖੇਤਰ ‘ਚ ਕੰਮ ਕਰ ਰਹੇ ਹੋਰ ਸਿਹਤ ਕਾਮਿਆਂ ਨੂੰ ਤਣਾਅ ਮੁਕਤ ਕਰਨ ਲਈ ਸੁਵਿਧਾਵਾਂ ਨਾ ਦਿੱਤੇ ਜਾਣ ‘ਤੇ ਗੰਭੀਰ ਸਵਾਲ ਚੁੱਕਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਸਿਹਤ ਕਰਮਚਾਰੀਆਂ ਨੂੰ ਤਣਾਅ ਮੁਕਤ ਕਰਨ ਅਤੇ ਉਨ੍ਹਾਂ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਦੇ ਹੱਲ ਲਈ ਹੈਲਪਲਾਈਨ ਸਥਾਪਿਤ ਕੀਤਾ ਹੈ, ਜੋ ਕਿ ਡਾਕਟਰਾਂ ਤੇ ਸਿਹਤ ਕਰਮੀਆਂ ਨੂੰ ਤਣਾਅ ਮੁਕਤ ਕਰਨ ਲਈ ਆਨਲਾਈਨ ਟ੍ਰੇਨਿੰਗ ਦੇਵੇਗਾ, ਜਿਸ ਲਈ ਬਕਾਇਦਾ ਇਕ ਸੰਸਥਾ ਜੋ ਕਿ ਬੈਂਗਲੌਰ ਦੀ ਹੈ, ਉਸ ਨਾਲ ਯੂਨੀਵਰਸਿਟੀ ਵੱਲੋਂ ਰਾਬਤਾ ਕਾਇਮ ਕਰਕੇ ਕਾਉਂਸਲਿੰਗ ਕਰਵਾਈ ਜਾਵੇਗੀ। ਉਹਨਾਂ ਆਖਿਆ ਕਿ ਉਕਤ ਮੁਹਿੰਮ ਉੱਪਰ ਸਵਾਲ ਉੱਠਣੇ ਸੁਭਾਵਿਕ ਹਨ, ਕਿਉਂਕਿ ਮੈਡੀਕਲ ਕਾਲਜ ਪਾਸ ਇੱਕ ਪੂਰੇ ਦਾ ਪੂਰਾ ਮਨੋਰੋਗ ਵਿਭਾਗ ਹੈ, ਜਿਸ ‘ਚ ਮਾਨਸਿਕ ਰੋਗਾਂ ਦੇ ਸਾਰੇ ਪ੍ਰਬੰਧ ਹਨ, ਮਾਨਸਿਕ ਰੋਗੀਆਂ ਦੀ ਕਾਊਂਸਲਿੰਗ ਵਾਸਤੇ ਕਾਉਂਸਲਰ ਵੀ ਮੌਜੂਦ ਹਨ ਅਤੇ ਬਕਾਇਦਾ ਇਸ ਵਿਭਾਗ ‘ਚ ਪੋਸਟ ਗ੍ਰੈਜੂਏਟ ਕੋਰਸ ਕਰਵਾ ਕੇ ਮਾਨਸਿਕ ਰੋਗਾਂ ਦੇ ਸਪੈਸ਼ਲਿਸਟ ਡਾਕਟਰ ਵੀ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਸਾਰੀਆਂ ਸੁਵਿਧਾਵਾਂ ਅਤੇ ਮਾਹਿਰ ਡਾਕਟਰਾਂ ਦੇ ਹੁੰਦਿਆਂ ਵੀ ਜੇਕਰ ਬੈਂਗਲੌਰ ਦੀ ਕਿਸੇ ਪ੍ਰਾਈਵੇਟ ਸੰਸਥਾ ਕੋਲੋਂ ਸੇਵਾਵਾਂ ਲੈਣੀਆਂ ਪੈਂਦੀਆਂ ਹਨ ਤਾਂ ਇਹ ਯੂਨੀਵਰਸਿਟੀ ਅਤੇ ਕਾਲਜ ਪ੍ਰਸ਼ਾਸ਼ਨ ਦੀ ਨਲਾਇਕੀ ਨੂੰ ਸਾਫ਼ ਜ਼ਾਹਿਰ ਕਰਦਾ ਹੈ, ਜੇਕਰ ਐਨੀਆਂ ਸੁਵਿਧਾਵਾਂ ਹੋਣ ਦੇ ਬਾਵਜੂਦ ਵੀ ਕੋਰੋਨਾ ‘ਚ ਕੰਮ ਕਰ ਰਹੇ ਡਾਕਟਰਾਂ ਅਤੇ ਸਟਾਫ ਨੂੰ ਇੱਥੇ ਕਾਊਂਸਲਿੰਗ ਜਾਂ ਸਹਾਇਤਾ ਨਹੀਂ ਦਿੱਤੀ ਜਾ ਸਕਦੀ ਤਾਂ ਫੋਨ ਉੱਪਰ ਕਿੰਨੀ ਕੁ ਮੱਦਦ ਉਨਾਂ ਨੂੰ ਮਿਲ ਸਕੇਗੀ ਇਹ ਆਪਣੇ ਆਪ ‘ਚ ਸਵਾਲੀਆ ਨਿਸ਼ਾਨ ਹੈ। ਸੰਧਵਾਂ ਅਤੇ ਚੰਦਬਾਜਾ ਨੇ ਦੁਹਰਾਇਆ ਕਿ ਮੈਡੀਕਲ ਹਸਪਤਾਲ ਕੋਲ ਆਪਣੇ ਹੀ ਡਾਕਟਰ ਤੇ ਸਟਾਫ ਨੂੰ ਕਾਊਂਸਲਿੰਗ ਅਤੇ ਉਨ੍ਹਾਂ ਦੀ ਮਾਨਸਿਕ ਸਥਿੱਤੀ ਨੂੰ ਠੀਕ ਰੱਖਣ ਵਾਸਤੇ ਪ੍ਰਬੰਧ ਨਹੀਂ ਹਨ ਤਾਂ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪ੍ਰਦੇਸ਼ ‘ਚ ਦੋ ਹੋਰ ਮੈਡੀਕਲ ਕਾਲਜ ਹਨ। ਉਨਾਂ ਕਿਹਾ ਕਿ ਅੰਮ੍ਰਿਤਸਰ ਅਤੇ ਪਟਿਆਲਾ ‘ਚ ਵੀ ਮਾਨਸਿਕ ਰੋਗਾਂ ਦੇ ਵਿਭਾਗ ਬਣੇ ਹੋਏ ਹਨ। ਉਨ੍ਹਾਂ ਦੀਆਂ ਸੇਵਾਵਾਂ ਲੈ ਕੇ ਫਰੀਦਕੋਟ ਮੈਡੀਕਲ ਕਾਲਜ ਦੇ ਡਾਕਟਰਾਂ ਅਤੇ ਸਟਾਫ ਨੂੰ ਸਹਾਇਤਾ ਮੁਹੱਈਆ ਕਰਵਾਈ ਜਾ ਸਕਦੀ ਹੈ, ਇਸ ਬਾਬਤ ਉਹ ਇਹ ਮੁੱਦਾ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓ.ਪੀ. ਸੋਨੀ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੋਲ ਵੀ ਚੁੱਕਣਗੇ ਤਾਂ ਕਿ ਫ਼ਰੀਦਕੋਟ ਅੰਦਰ ਕੰਮ ਕਰ ਰਹੇ ਸਾਰੇ ਸਟਾਫ ਅਤੇ ਕਾਮਿਆਂ ਨੂੰ ਮਾਨਸਿਕ ਰੋਗਾਂ ਪ੍ਰਤੀ ਸੁਵਿਧਾਵਾਂ ਇੱਥੇ ਹੀ ਮਿਲ ਸਕਣ। ਜ਼ਿਕਰਯੋਗ ਹੈ ਕਿ ਬਾਬਾ ਫਰੀਦ ਯੂਨੀਵਰਸਿਟੀ ਹੈਲਥ ਸਾਇੰਸਿਜ ਵੱਲੋਂ ਬੈਂਗਲੌਰੂ ਦੀ ਸੰਸਥਾ ਮੁਕਤਾ ਫਾਊਂਡੇਸ਼ਨ ਦੇ ਮਨੋਵਿਗਿਆਨੀਆਂ ਨਾਲ ਮਿਲ ਕੇ ਵੱਲੋਂ ਡਾਕਟਰਾਂ ਨੂੰઠ ਹੈਲਪਲਾਈਨ ਰਾਹੀਂ ਕਾਊਂਸਲਿੰਗ ਸੇਵਾਵਾਂ ਦਿੱਤੀਆਂ ਜਾਣਗੀਆਂ।
23 ਜੀ ਐਸ ਸੀ ਐਫ ਡੀ ਕੇ : ਤਸਵੀਰਾ ਗੁਰਪ੍ਰੀਤ ਚੰਦਬਾਜਾ ਤੇ ਕੁਲਤਾਰ ਸਿੰਘ ਸੰਧਵਾਂ ਐਮ ਐਲ ਏ

Install Punjabi Akhbar App

Install
×