ਕੈਨੇਡਾ ਦੇ ਪ੍ਰਸਿੱਧ ਲੋਕ ਗਾਇਕ ਹਰਪ੍ਰੀਤ ਰੰਧਾਵਾ ਦਾ ਇਕ ਹੋਰ ਨਵਾਂ ਗੀਤ ‘ਸਰਦਾਰ’ ਨਾਂ ਦੇ ਟਾਈਟਲ ਹੇਠ 22 ਜਨਵਰੀ ਨੂੰ ਹੋਵੇਗਾ ਰਿਲੀਜ਼

ਨਿਊਯਾਰਕ/ ਟੋਰਾਟੋ —ਅਸੀਂ  ਜਗੀਰਾ ਵਾਲੇ ਨਹੀਂ ਅਸੀਂ ਜਮੀਰਾ ਵਾਲੇ ਹਾਂ, ਜਿਹੜਾ ਹੱਕਾਂ ਲਈ ਲੜੇ ਤੇ ਉਹਨੂੰ ਆਖਦੇ ਕੇ ਇਹ ਤਾਂ ਅਤਵਾਦੀ ਹੋ ਗਏ,ਫੋਟੋ ਵਿਕਦੀ ਉਹਨਾ ਦੀ ਜਿਹੜੇ ਆਪ ਲੋਕ ਨਹੀਂ ਵਿਕਦੇ, ਜੇ ਸਚਿਆ ਨਾਲ ਬਹਿਣਾ ਏ ਲੋਕਾ ਕਾਫਰ ਕਾਫਰ ਕਹਿਣਾ ਏ ਜੇ ਪੜ੍ਹ ਦਿੱਤਾ ਤੇਰਾ ਅਰਦਾਸਾ ਦਿੱਲੀਏ ਵੇਲਾ ਹੱਥ ਨਹੀਓਂ ਆਉਣਾ,  ਹੱਸ ਹੱਸ ਕੇ ਸਹੀਦ ਹੋਣਾ ਜਾਣਦੇ ਜਿਨ੍ਹਾਂ ਨੇ ਦਿੱਲੀ ਲਾਏ ਧਰਨੇ,ਜੇ ਅੰਦਰ ਤੇਰੇ ਸੱਚ ਤੇ ਭਾਵੇਂ ਕੋਠੇ ਚੜ ਕੇ ਨੱਚ ਤੇ ਹੋਰ ਬਹੁਤ ਸਾਰੇ ਗੀਤਾਂਨੂੰ ਗਾਉਣ ਵਾਲਾ ਸਾਡਾ ਕਨੇਡੀਅਨ ਲੋਕ ਗਾਇਕ ਹਰਪ੍ਰੀਤ ਰੰਧਾਵਾ ਹੁਣਾਂ ਵਲੋਂ ਕਿਸਾਨੀ ਸ਼ੰਘਰਸ ਪ੍ਰਤੀ ਇਕ ਹੋਰ ਗੀਤ ਸਰਦਾਰ ਟਾਈਟਲ ਹੇਠ 22 ਜਨਵਰੀ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਨੂੰ ਪਸਿੱਧ ਗੀਤਕਾਰ ਸਾਹਿਬ ਢਿੱਲੋਂ ਹੁਣਾਂ ਵਲੋਂ ਲਿਖਿਆ ਤੇ ਮਿਊਜ਼ਿਕ ਬਬਲੂ ਸਨਿਆਲ ਹੁਣਾਂ ਨੇ ਦਿੱਤਾ ਇਸ ਦੀ ਵੀਡੀਓ ਫਰੈਡਜ ਸਟੂਡੀਓ ਟਰਾਂਟੋ ਦੀ ਟੀਮ ਵਲੋਂ ਤਿਆਰ ਕੀਤੀ ਗਈ ਹੈ ਇਸ ਨੂੰ ਆਰ ਪੀ ਟੀਵੀ ਵਲੋਂ ਸੋਢੀ ਨਾਗਰਾ ਹੁਣਾਂ ਦੀ ਪੇਸ਼ਕਸ਼ ਅਧੀਨ ਰਿਲੀਜ਼ ਕੀਤਾ ਜਾਵੇਗਾ । ਹਰਪ੍ਰੀਤ ਰੰਧਾਵਾ ਨੇ ਸਾਡੇ ਪੱਤਰਕਾਰ ਨਾਲ ਗਲਬਾਤ ਦੋਰਾਨ ਦਸਿਆ ਕਿ ਇਸ ਗੀਤ ਵਿੱਚ ਕਿਸਾਨਾਂ ਦੇ ਹੱਕ ਵਿੱਚ  ਹਾਅ ਦਾ ਨਾਅਰਾ ਮਾਰਿਆ ਜੋ ਭਾਰਤ ਸਰਕਾਰ ਵਲੋਂ ਤਿੰਨ ਮਤੇ ਅਜੇ ਤੱਕ ਵੀ ਵਾਪਿਸ ਲੈਣ ਦੀ ਗੱਲ ਨਹੀਂ ਕੀਤੀ ਜਾ ਰਹੀ ਅਸੀਂ  ਉਸਦਾ ਵਿਰੋਧ ਕਰਦੇ ਹਾਂ  ਉਹਨਾਂ ਨੇ ਕਿਹਾ ਕਿ ਜੇ ਮੋਦੀ ਸਰਕਾਰ ਆਪਣੀ ਜਿੱਦ ਤੇ ਅੜੀ ਹੋਈ ਆ ਫਿਰ  ਘੱਟ ਅਸੀਂ ਵੀ ਨਹੀਂ ਕਿਰਪਾ ਉਸ ਕਲਗੀਆ ਵਾਲੇ ਪਾਤਸ਼ਾਹ ਦੀ  ਭੱਜਦਿਆ ਨੂੰ ਵਾਹਣ ਬਰਾਬਰ ਹੁੰਦੇ ਨੇ, ਇਸ ਗੀਤ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਾਨੂੰ  ਜਿੰਨਾ ਜਿੰਨਾ  ਮਿੱਤਰਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ ਹੈ ਉਹਨਾਂ ਵਿੱਚ ਜਸਵੀਰ  ਸਿੰਘ  ਨਾਜਰ ਸਿੰਘ ਸ਼ੰਧੂ ,ਅਮਰਜੀਤ ਬਾਜਵਾ, ਕੁਲਵੀਰ ਮਾਣਕ, ਜਿੰਦੂ ਖਹਿਰਾ ਪੁਸ਼ਪਿੰਦਰ ਸ਼ੰਧੂ, ਸੀਨੀਅਰ ਪੱਤਰਕਾਰ ਰਾਜ ਗੋਗਨਾ  ਯੂ .ਐਸ. ਏ, ਮੰਗਾ ਰਹੀਮਪੁਰੀ, ਸੰਦੀਪ ਡਰੋਲੀ, ਮਲਕੀਤ ਧੀਰਪੁਰੀਆ, ਸੁਖਵਿੰਦਰ ਸੋਹੀ, ਬਲਜੀਤ ਸੰਘਾ, ਬੱਗਾ ਸਲਕਾਣੀਆ, ਮਲਕੀਤ ਧੀਰਪੁਰੀਆ, ਪਰਮਜੀਤ ਸੰਨੀ,ਆਦਿ ਦੇ ਨਾਂ ਸ਼ਾਮਿਲ ਹਨ।

Install Punjabi Akhbar App

Install
×