ਟਰੱਕ ‘ਚ ਲੱਦੇ ਕੇਲਿਆਂ ਦੇ ਲੌਡ ਵਿੱਚ ਕੋਕੀਨ ਲੰਘਾਉਣ ਦੇ ਦੋਸ਼ ‘ਚ ਕੈਲਗਰੀ ਕੈਨੇਡਾ ਦੇ ਪੰਜਾਬੀ ਡਰਾਈਵਰ ਨੇ ਕੋਰਟ ‘ਚ ਕਬੂਲਿਆ ਆਪਣਾ ਦੌਸ਼

ਨਿਊਯਾਰਕ / ਕੈਲਗਰੀ — ਇਸ ਸਾਲ 30 ਜਨਵਰੀ ਵਾਲੇ ਦਿਨ ਅਮਰੀਕਾ ਤੋਂ ਕੈਨੇਡਾ ਚ’ ਦਾਖਲ ਹੁੰਦਿਆ, ਯੂ.ਐਸ਼. ਬਾਰਡਰ ਪ੍ਰੋਟੇਕਸ਼ਨ ਏਜੰਟਾ ਵੱਲੋਂ ਫੜੇ ਗਏ ਇਕ ਪੰਜਾਬੀ ਟਰੱਕ ਡਰਾਇਵਰ ਜੋ ਕੇਲਿਆਂ ਦੇ ਲੋਡ ਵਿੱਚ 211 ਪੌਡ ਤਕਰੀਬਨ 96 ਕਿੱਲੋ ਕੌਕੀਨ ਲੰਘਾਉਣ ਦੀ ਕੋਸ਼ਿਸ਼ ਦੇ ਦੌਸ਼ ਗ੍ਰਿਫਤਾਰ ਕੀਤਾ ਗਿਆ ਸੀ ਜੋ ਕੈਲਗਰੀ(ਕੈਨੇਡਾ) ਦਾ ਵਾਸੀ ਡਰਾਈਵਰ ਗੁਰਪਾਲ ਸਿੰਘ ਗਿੱਲ ਜਿਸ ਦੀ ਉਮਰ  (39) ਸਾਲ  ਹੈ ਵੱਲੋ ਸਥਾਨਕ ਅਦਾਲਤ ਚ’ ਆਪਣੇ ਦੌਸ਼ ਕਬੂਲ ਕਰ ਲਏ ਹਨ। ਟਰੱਕ ਡਰਾਇਵਰ  ਗੁਰਪਾਲ ਸਿੰਘ ਗਿੱਲ ਨੂੰ ਬਾਰਡਰ ਤੇ  ਅਧਿਕਾਰੀਆਂ ਨੇ ਫੜਿਆ ਸੀ ।

ਅਮਰੀਕਾ ਦੇ ਸੂਬੇ ਮੋਨਟਾਨਾ ਦੀ ਪੋਰਟ ਆਫ ਐਂਟਰੀ ਵਿਖੇ ਅਮਰੀਕੀ ਅਧਿਕਾਰੀਆਂ ਵੱਲੋ ਕੈਨੇਡਾ ਚ’ ਦਾਖਲ ਹੁੰਦਿਆ ਇਸ ਟਰੱਕ ਦੀ ਜਾਂਚ ਪੜਤਾਲ ਕਰਨ ਦੌਰਾਨ ਉਸ ਦੇ ਟਰੱਕ ਚ’ ਸ਼ੱਕੀ 7 ਡੱਬੇ ਬਰਾਮਦ ਕੀਤੇ ਗਏ ਸਨ ਜਿਸ ਵਿੱਚ 211 ਪੌਡ ਕੋਕੀਨ ਸੀ । ਇਹ ਕੇਲਿਆਂ ਦਾ ਲੌਡ ਉਹ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਤੋ ਕੈਲਗਰੀ ( ਕੈਨੇਡਾ) ਨੂੰ ਲੈ ਕੇ ਆ ਰਿਹਾ ਸੀ । ਹੁਣ ਗੁਰਪਾਲ ਸਿੰਘ ਗਿੱਲ ਨੂੰ ਅਦਾਲਤ ਵੱਲੋਂ 5  ਤੋਂ ਲੈ ਕਿ 40 ਸਾਲ ਤੱਕ ਦੀ ਕੈਦ ਅਤੇ 5 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ ।

Install Punjabi Akhbar App

Install
×