ਗੁਰਮੀਤ ਸਿੰਘ ਗਿੱਲ ਨੂੰ ਪੰਜਾਬ ਸਰਕਾਰ ਨੇ ਸਮੁੱਚੇ ਅਮਰੀਕਾ ਦਾ ਕੌਆਰਡੀਨੇਟਰ ਨਿਯੁੱਕਤ ਕੀਤਾ

ਨਿਊਯਾਰਕ, 12 ਮਈ – ਬੀਤੇਂ ਦਿਨ ਇੰਡੀਅਨ ਨੈਸ਼ਨਲ ੳਵਰਸੀਜ ਕਾਂਗਰਸ ਦੇ ਕਾਂਗਰਸ ਅਮਰੀਕਾ (ਪੰਜਾਬ) ਵਿੰਗ ਦੇ ਮੌਜੂਦਾ ਪ੍ਰਧਾਨ ਸ: ਗੁਰਮੀਤ ਸਿੰਘ ਗਿੱਲ( ਮੁੱਲਾਂਪੁਰ ) ਨੂੰ ਪੰਜਾਬ ਸਰਕਾਰ ਨੇ ਇੱਕ ਹੋਰ ਜ਼ਿੰਮੇਵਾਰੀ ਸੌਂਪਦੇ ਹੋਏ ਉਹਨਾਂ ਨੂੰ ਸਮੁੱਚੇ ਅਮਰੀਕਾ ਦਾ ਕੌਆਰਡੀਨੇਟਰ ਨਿਯੁੱਕਤ ਕੀਤਾ। ਗਿੱਲ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਅਨੁਸਾਰ ਐਨ.ਆਰ.ਆਈਜ਼ ਦੇ ਮਾਮਲੇ ਦੇਖਣ ਵਾਲੇ ਮੰਤਰੀ ਗੁਰਮੀਤ ਸਿੰਘ ਸੋਢੀ ਵੱਲੋਂ ਇਹ ਨਿਯੁੱਕਤੀ ਕੀਤੀ ਗਈ ਹੈ।ਉਹਨਾ ਕਿਹਾ ਕਿ ਮੈ ਇਹ ਯਾਕੀਨ ਦਿਵਾਉਦਾ ਹਾਂ ਕਿ ਮੈਨੂੰ ਦਿੱਤੀ ਗਈ ਇਹ ਜ਼ੁੰਮੇਵਾਰੀ ਅਤੇ ਇਸ ਕਾਰਜ ਨੂੰ ਮੈ ਪੂਰੀ ਲਗਨ ਅਤੇ ਤਨਦੇਹੀ ਨਾਲ ਨਿਭਾਵਾਂਗਾ।

Install Punjabi Akhbar App

Install
×