ਗੁਰਮੀਤ ਬਾਵਾ ਦੀ ਹੇਕ ਨੇ ਕੀਲੇ ਸਰੋਤੇ… ਪੰਮੀ ਬਾਈ ਨੇ ਰੰਗ ਬੰਨਿਆ….

news avtar sonu 180504 gurmeet bawa pammi bai FB_IMG_1525342641900
ਮੈਲਬੌਰਨ:-  ਥੌਰਨਬਰੀ ਥਿੲੇਟਰ ਵਿੱਖੇ ਮਾਨ ਪ੍ਰੌਡਕਸ਼ਨਜ਼ ਵਲੌਂ ਜਸਵਿੰਦਰ ਮਾਨ ਦੀ ਅਗਵਾਈ ਹੇਠ ‘ਰੰਗਲਾ ਪੰਜਾਬ’  ਸ਼ੋਅ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਮੀ ਬਾਈ,  ਬੁਲੰਦ ਹੇਕ ਦੀ ਮਾਲਕ ਗੁਰਮੀਤ ਬਾਵਾ ਤੇ ਉਨਾਂ ਦੀ ਬੇਟੀ ਲਾਚੀ ਬਾਵਾ ਨੇ ਅਾਪਣੀ ਗਾੲਿਕੀ ਪੇਸ਼ ਕੀਤੀ। ਅਾਪਣੇ ਹਿੱਟ ਗੀਤਾਂ ਨਾਲ ਕਰੀਬ ਤਿੰਨ ਘੰਟੇ ਤੱਕ ਚੱਲੇ ਇਸ ਪਰੋਗਰਾਮ ਵਿੱਚ ਸਾਰੇ ਕਲਾਕਾਰਾਂ ਨੇ  ਚੰਗਾਂ ਰੰਗ ਬੰਨਿਆ। । ਇਸ ਮੌਕੇ ਪੰਮੀ ਬਾਈ ਹੋਰਾਂ ਨੇ ਆਪਣੇ ਚਰਚਿਤ ਗੀਤਾਂ ਜੀਅ ਨੀ ਜਾਣ ਨੂੰ ਕਰਦਾ  ਰੰਗਲੀ ਦੁਨੀਆਂ ਤੋ,ਆਰੀ ਆਰੀ ਆਰੀ ਤੇ ਬੋਲੀਆਂ  ਨੇ ਚੰਗਾ ਸਮਾਂ ਬੰਨਿਆ  ਦੀਪਕ ਬਾਵਾ ਨੇ ਵੀ ਸਟੇਜ ਉਤੇ ਪੰਮੀ ਬਾਈ ਦਾ ਸਾਥ ਦਿਤਾ।
news avtar sonu 180504 gurmeet bawa pammi bai IMG-20180503-WA0037
ਗੁਰਮੀਤ ਬਾਵਾ ਜਦੌਂ ਸਟੇਜ ਉਪਰ ਆਏ ਤਾਂ ਆਏ ਹੋਏ ਦਰਸ਼ਕਾਂ ਨੇ ਉਨਾਂ ਦਾ ਖੜੇ ਹੋ ਕੇ ਸਵਾਗਤ ਕੀਤਾ। ਗੁਰਮੀਤ ਬਾਵਾ ਤੇ ਲਾਚੀ ਬਾਵਾ ਹੋਰਾਂ ਨੇ ਸੁਹਾਗ,ਘੌੜੀਆਂ ਦੇ ਨਾਲ ਨਾਲ ਡਿਗ ਪਈ ਨੀ ਗੋਰੀ ਸੀਸ਼ ਮਹਿਲ ,ਬੋਲ ਮਿੱਟੀ ਦੇ ਬਾਵਿਆ ਆਦਿ ਗਾਣਿਆਂ ਨਾਲ ਦਰਸ਼ਕਾਂ ਨੂੰ ਨਿਹਾਲ ਕੀਤਾ। ਮੰਚ ਦਾ ਸੰਚਾਲਨ ਦੀਪਕ ਬਾਵਾ ਨੇ ਬਾਖ਼ੂਬੀ ਕੀਤਾ। ਕੁਲਦੀਪ ਕੌਰ ਹੁਰਾਂ ਨੇ ਵੀ ਅਾਪਣੀ ਹਾਜਰੀ ਲਵਾੲੀ।  ਗੁਰਮੀਤ ਬਾਵਾ ਹੁਰਾਂ  ਕਿਹਾ ਕਿ ਇਹ ਲੋਕਾਂ ਦਾ ਪਿਆਰ ਤੇ ਦੁਆਵਾਂ ਦਾ ਹੀ ਅਸਰ ਹੈ  ਕਿ ਜੋ ਮੈਂ ਵੀ ਇੰਨੀ ਉਮਰ ਵਿੱਚ ਗਾ ਰਹੀ ਹਾਂ ਇਸ ਮੌਕੇ ਪੰਮੀ ਬਾਈ ਹੋਰਾਂ ਨੇ ਕਿਹਾ ਕਿ ੳੁਹ ਅਾਪਣੇ ਗੀਤਾਂ ਵਿੱਚ  ਵਿਰਸੇ ਤੇ ਵਿਰਾਸਤ ਦੀ ਬਾਤ ਹਮੇਸ਼ਾਂ ਪਾੳੁਂਦੇ ਰਹਿਣਗੇ ।
news avtar sonu 180504 gurmeet bawa pammi bai FB_IMG_1525342622187
ੲਿਸ ਮੌਕੇ ਤੇ’ ਰੂਹ ਪੰਜਾਬ ਦੀ’ ਦੀਅਾਂ ਮੁਟਿਅਾਰਾ  ਵੱਲੋਂ ਗਿੱਧੇ ਦੀ ਪੇਸ਼ਕਾਰੀ ਕੀਤੀ ਗੲੀ । ਭਾਵੇਂ  ਸਰੋਤਿਅਾਂ ਦੀ ਗਿਣਤੀ ਬਹੁਤੀ ਨਹੀਂ ਸੀ ਪਰ  ਗਾੲਿਕੀ ਦੀ ਪੇਸ਼ਕਾਰੀ ਸਲਾਹੁਣਯੋਗ ਰਹੀ ।

Install Punjabi Akhbar App

Install
×