ਅੱਜ ਦਾ ਸਫਲ ਉਦਮ-ਕੱਲ੍ਹ ਦੇ ਬਿਹਤਰ ਨਤੀਜੇ

ਨਾਦ ਟ੍ਰਸਟ ਵੱਲੋਂ ਵਲਿੰਗਟਨ ਵਿਖੇ ਬੱਚਿਆਂ ਲਈ ਪੰਜ ਦਿਨਾਂ ਗੁਰਮਤਿ ਵਰਕਸ਼ਾਪ ਆਯੋਜਿਤ

(ਸਫਲ ਉਦਮ-ਬਿਹਤਰ ਨਤੀਜੇ: ਗੁਰਮਤਿ ਵਰਕਸ਼ਾਪ 'ਚ ਕੀਰਤਨ ਸਿੱਖ ਕੇ ਬੱਚੇ ਸ਼ਬਦ ਗਾਇਨ ਕਰਦਿਆਂ)
(ਸਫਲ ਉਦਮ-ਬਿਹਤਰ ਨਤੀਜੇ: ਗੁਰਮਤਿ ਵਰਕਸ਼ਾਪ ‘ਚ ਕੀਰਤਨ ਸਿੱਖ ਕੇ ਬੱਚੇ ਸ਼ਬਦ ਗਾਇਨ ਕਰਦਿਆਂ)

ਔਕਲੈਂਡ – ਨਾਦ ਟ੍ਰਸਟ ਦੇ ਸੰਚਾਲਕ ਪ੍ਰੋਫੈਸਰ ਮਨਜੀਤ ਸਿੰਘ (ਸੰਗੀਤ ਅਧਿਆਪਕ) ਵੱਲੋਂ ਇਕ ਸਫਲ ਉਦਮ ਕਰਦਿਆਂ ਦੇਸ਼ ਦੀ ਰਾਜਧਾਨੀ ਵਲਿੰਗਟਨ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਪੰਜ ਦਿਨਾਂ ਗੁਰਮਤਿ ਵਰਕਸ਼ਾਪ ਦਾ ਆਯੋਜਿਨ ਕੀਤਾ ਗਿਆ। ਇਸ ਕਾਰਜ ਵਿਚ ਉਨ੍ਹਾਂ ਦੀ ਧਰਮ ਪਤਨੀ ਬੀਬੀ ਦਲਜੀਤ ਕੌਰ ਹੋਰਾਂ ਨੇ ਭਰਪੂਰ ਸਾਥ ਦਿੱਤਾ। ਬੱਚਿਆਂ ਨੂੰ ਗੁਰਮਤਿ ਸੰਗੀਤ ਨਾਲ ਜੋੜਦੀ ਇਹ ਪਹਿਲੀ ਵਰਕਸ਼ਾਪ ਸੀ। ਇਸ ਵਰਕਸ਼ਾਪ ਦੇ ਵਿਚ ਲਗਪਗ 60 ਬੱਚੇ ਅਤੇ ਵਡੇਰੇ ਪਹੁੰਚੇ ਜਿਨ੍ਹਾਂ ਵਿਚ 5 ਸਾਲ ਤੋਂ ਲੈ ਕੇ 70 ਸਾਲ ਦੇ ਬਜ਼ੁਰਗ ਵੀ ਸ਼ਾਮਿਲ ਰਹੇ। ਇਸ ਵਰਕਸ਼ਾਪ ਦੇ ਵਿਚ ਹੀ ਕੀਰਤਨ ਅਤੇ ਤਬਲਾ ਸਿੱਖ ਕੇ ਬੱਚਿਆਂ ਨੇ ਸ਼ਬਦ ਗਾਇਨ ਕੀਤੇ ਜੋ ਕਿ ਇਕ ਤਰ੍ਹਾਂ ਨਾਲ ਕੀਰਤਨ ਦਾ ਜਾਗ ਲਾ ਗਏ। ਇਸ ਵਰਕਸ਼ਾਪ ਦੇ ਵਿਚ ਭਾਗ ਲੈਣ ਵਾਲਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਵੀ ਵੰਡੇ ਗਏ। ਪ੍ਰੋ. ਮਨਜੀਤ ਸਿੰਘ ਅਤੇ ਬੀਬੀ ਦਲਜੀਤ ਕੌਰ ਹੋਰਾਂ ਨੇ ਬੜਾ ਹੀ ਰੂਹਾਨੀ ਕੀਰਤਨ ਕਰਕੇ ਇਸ ਵਰਕਸ਼ਾਪ ਰਾਹੀਂ ਗੁਰਮਤਿ ਸੰਗੀਤ ਦੇ ਸਫਲ ‘ਤੇ ਤੁਰੇ ਵਿਦਿਆਰਥੀਆਂ ਨੂੰ ਚਿਰ ਚਥਾਈ ਚੱਲਣ ਦੀ ਅਪੀਲ ਕੀਤੀ ਅਤੇ ਧੰਨਵਾਦ ਕੀਤਾ। ਅਕਾਲ ਖਾਲਸਾ ਸਿੱਖ ਮਾਰਸ਼ਲ ਆਰਟ ਦੇ ਬੱਚਿਆਂ ਨੇ ਗਤਕੇ ਦੇ ਜੌਹਰ ਵਿਖਾਏ। ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਦਲਬੀਰ ਸਿੰਘ ਅਤੇ ਭਾਈ ਮਲਵਿੰਦਰ ਸਿੰਘ ਹੋਰਾਂ ਇਸ ਵਰਕਸ਼ਾਪ ਉਤੇ ਬਹੁਤ ਖੁਸ਼ੀ ਪ੍ਰਗਟ ਕੀਤੀ ਅਤੇ ਆਕਲੈਂਡ ਤੋਂ ਪਹੁੰਚੇ ਪ੍ਰੋ. ਮਨਜੀਤ ਸਿੰਘ ਅਤੇ ਬੀਬੀ ਦਲਜੀਤ ਕੌਰ ਦਾ ਧੰਨਵਾਦ ਕੀਤਾ।

Install Punjabi Akhbar App

Install
×