ਬਾਬਾ ਸੇਵਾ ਸਿੰਘ ਖਡੂਰ ਸਾਹਿਬ ਅਤੇ ਬਾਬਾ ਬਲਵੀਰ ਸਿੰਘ ਸੀਚੇਵਾਲ ਦੀ ਸਰਪ੍ਰਸਤੀ ਹੇਠ ‘ਗੁਰਮਤਿ ਲੋਕਧਾਰਾ ਵਿਚਾਰ ਮੰਚ’ ਦਾ ਗਠਨ

ਅਜੋਕੇ ਵਿਸ਼ਵ ਵਿਆਪੀ ਮਾਨਵੀ ਹੋਂਦ ਨੂੰ ਦਰਪੇਸ਼ ਸੰਕਟਾਂ ਦੇ ਮੱਦੇਨਜ਼ਰ ਰੋਸ਼ਨ ਦਿਮਾਗ ਬੌਧਿਕ ਵਰਗ ਨੂੰ ਸੰਵਾਦੀ ਸੂਝ ਪ੍ਰਦਾਨ ਕਰਨ ਲਈ ਵਿਭਿੰਨ ਖੇਤਰਾਂ ਦੇ ਪ੍ਰਸਿੱਧ ਵਿਦਵਾਨਾਂ, ਚਿੰਤਕਾਂ, ਅਤੇ ਬੁੱਧੀਜੀਵੀਆਂ ਦੀ ਇੱਕਤਰਤਾ ਪਟਿਆਲਾ ਵਿਖੇ ਹੋਈ, ਜਿਸ ਵਿੱਚ ਅੰਮ੍ਰਿਤਸਰ ਗੁਰਦਾਸਪੁਰ, ਜਲੰਧਰ, ਪਟਿਆਲਾ, ਸੰਗਰੂਰ ਮੁਹਾਲੀ, ਚੰਡੀਗੜ੍ਹ ਦੇ ਵਿਦਵਾਨ ਜਿਨ੍ਹਾਂ ਵਿੱਚ ਡਾ. ਧਰਮਵੀਰ ਗਾਂਧੀ, ਜਸਬੀਰ ਸਿੰਘ ਫੈਰੋਚੇਚੀ, ਵਰਿੰਦਰਜੀਤ ਸਿੰਘ, ਭੀਮਇੰਦਰ ਸਿੰਘ, ਡਾ. ਈਸ਼ਵਰਦਾਸ ਸਿੰਘ ਸਿੱਧੂ, ਡਾ. ਇੰਦਰਾ ਬਾਲੀ, ਗੁਰਬਚਨ ਸਿੰਘ, ਗੁਰਿੰਦਰਜੀਤ ਕੌਰ ਖਹਿਰਾ, ਡਾ. ਇਕਬਾਲ ਸਿੰਘ ਢਿੱਲੋਂ, ਮੇਘਨਾਥ ਸ਼ਰਮਾ, ਇਕਬਾਲ ਗੱਜਣ, ਕਰਮ ਸਿੰਘ ਵਕੀਲ, ਗੁਰਸਾਹਿਬ ਸਿੰਘ ਭੁੱਲਰ, ਸਤਨਾਮ ਸਿੰਘ ਬੇਦੀ, ਬਲਜੀਤ ਸਿੰਘ, ਜਗਰਾਜ ਸਿੰਘ, ਡਾ. ਭਗਵੰਤ ਸਿੰਘ ਸ਼ਾਮਲ ਸਨ । ਮੀਟਿੰਗ ਵਿੱਚ ਸੋਚ ਵਿਚਾਰ ਉਪਰੰਤ ‘ਗੁਰਮਤਿ ਲੋਕਧਾਰਾ ਵਿਚਾਰ ਮੰਚ* ਦਾ ਗਠਨ ਕੀਤਾ ਗਿਆ ਹੈ। ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਅਤੇ ਬਾਬਾ ਬਲਵੀਰ ਸਿੰਘ ਸੀਚੇਵਾਲ ਦੀ ਸਰਪ੍ਰਸਤੀ ਹੇਠ ਵਿਚਾਰ ਮੰਚ ਦੇ ਪ੍ਰਧਾਨ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ, ਜਨਰਲ ਸਕੱਤਰ ਡਾ. ਭਗਵੰਤ ਸਿੰਘ ਅਤੇ ਖਜਾਨਚੀ ਸ਼੍ਰੀਮਤੀ ਗੁਰਿੰਦਰਜੀਤ ਕੌਰ ਖਹਿਰਾ ਨੂੰ ਬਣਾਇਆ ਗਿਆ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਡਾ. ਸਵਰਾਜ ਸਿੰਘ ਨੇ ਦੱਸਿਆ ਕਿ ਮੰਚ ਵਿਰੋਧ ਦੀ ਥਾਂ ਸਹਿਯੋਗ ਨੂੰ ਵਧਾਵੇਗਾ। ਅਸਲ ਵਿੱਚ ਜੋ ਵਿਅਕਤੀ ਮਨੁੱਖਤਾ ਦੇ ਸੰਕਟ ਅਤੇ ਸੰਸਾਰ ਦੇ ਸੰਕਟ ਲਈ ਸੋਚਦੇ ਹਨ, ਉਹ ਸਭ ਇੱਕਠੇ ਹੋ ਰਹੇ ਹਨ। ਸਿੱਖ ਅਤੇ ਮਾਰਕਸਵਾਦੀ ਧਿਰਾਂ ਦਾ ਵਿਰੋਧ ਲੋਕ ਹਿੱਤਾਂ ਨੂੰ ਢਾਹ ਲਾਉਂਦਾ ਹੈ। ਅਸਲ ਵਿੱਚ ਪੰਜਾਬ*ਚ ਮਾਰਕਸਵਾਦੀ ਟਾਂਵੇਂ ਟਾਂਵੇਂ ਹਨ ਜਦ ਕਿ ਬਹੁਤ ਸਾਰੇ ਸਿੱਖ ਵਿਦਵਾਨ ਵੀ ਗੁਰੂ ਨਾਨਕ ਦੇ ਫਲਸਫੇ ਦੇ ਵਿਪ੍ਰੀਤ ਕਾਰਜ ਕਰ ਰਹੇ ਹਨ ਅਤੇ ਉਹ ਕੱਟੜਤਾ ਦਾ ਸ਼ਿਕਾਰ ਹਨ। ਸਿੱਖ ਚਿੰਤਕਾਂ ਅਤੇ ਮਾਰਕਸਵਾਦੀਆਂ ਵਿਚਲੀ ਸਾਂਝ ਨੂੰ ਉਭਾਰਨ ਹਿਤ ਇਸ ਮੰਚ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਨੇ ਹੋਰ ਦੱਸਿਆ ਕਿ ਮੰਚ ਦੇ ਸਲਾਹਕਾਰ ਬੋਰਡ ਵਿੱਚ ਡਾ. ਧਰਮਵੀਰ ਗਾਂਧੀ, ਡਾ. ਈਸ਼ਵਰਦਾਸ ਸਿੰਘ, ਡਾ. ਭੀਮਇੰਦਰ ਸਿੰਘ, ਗੁਰਬਚਨ ਸਿੰਘ ਸੰਪਾਦਕ ਦੇਸ਼ ਪੰਜਾਬ, ਭਾਈ ਹਰਿਸਿਮਰਨ ਸਿੰਘ ਡਾਇਰੈਕਟਰ ਭਾਈ ਗੁਰਦਾਸ ਇੰਸਟੀਚਿਊਟ, ਪ੍ਰੋ. ਬਲਦੇਵ ਸਿੰਘ ਬੱਲੂਆਣਾ, ਡਾ. ਕੁਲਬੀਰ ਕੌਰ, ਜ਼ਸਵੀਰ ਸਿੰਘ ਸਰੀਂ, ਜਸਪਾਲ ਸਿੰਘ ਸਿੱਧੂ, ਡਾ. ਖੁਸ਼ਹਾਲ ਸਿੰਘ, ਪਰਮਜੀਤ ਕੌਰ ਸਰਹਿੰਦ, ਕਰਮ ਸਿੰਘ ਵਕੀਲ, ਪ੍ਰੋ. ਪਰਮਵੀਰ ਸਿੰਘ ਪੰ: ਯੂ. ਪਟਿਆਲਾ, ਪ੍ਰੋ. ਇੰਦਰਾ ਸੁਬਰਾਮਨੀਅਮ ਪੰ.ਯੂ.ਪਟਿਆਲਾ, ਅਮਰਜੀਤ ਕੌਰ ਹਿਰਦੇ, ਇਕਬਾਲ ਸਿੰਘ ਢਿੱਲੋਂ, ਰਵੇਲ ਸਿੰਘ ਭਿੰਡਰ, ਬਹਾਦਰ ਸਿੰਘ ਸੰਧੂ ਜਲੰਧਰ, ਏ.ਆਰ.ਆਰ.ਐਸ. ਸੰਧੂ, ਪ੍ਰੋ. ਰਵਿੰਦਰ ਸ਼ਰਮਾ ਆਦਿ ਅਤੇ ਕਾਰਜਕਾਰਨੀ ਕਮੇਟੀ ਵਿੱਚ ਸ. ਵਰਿੰਦਰਜੀਤ ਸਿੰਘ ਜਾਗੋਵਾਲ ਗੁਰਦਾਸਪੁਰ, ਜਸਵੀਰ ਸਿੰਘ ਗੁਰਦਾਸਪੁਰ, ਬਲਜੀਤ ਸਿੰਘ ਅੰਮ੍ਰਿਤਸਰ, ਗੁਰਸਾਹਿਬ ਸਿੰਘ ਭੁੱਲਰ ਅੰਮ੍ਰਿਤਸਰ, ਸਤਨਾਮ ਸਿੰਘ ਬੇਦੀ ਪਟਿਆਲਾ, ਇਕਬਾਲ ਗੱਜਣ ਪਟਿਆਲਾ, ਮੇਘਨਾਥ ਸ਼ਰਮਾ ਬਠਿੰਡਾ, ਗੁਰਬਖਸ਼ੀਸ਼ ਸਿੰਘ, ਜਗਦੀਪ ਸਿੰਘ, ਦਰਬਾਰਾ ਸਿੰਘ ਐਡਵੋਕੇਟ, ਐਮ.ਐਸ. ਜੱਗੀ, ਕੈਪਟਨ ਚਮਕੌਰ ਸਿੰਘ ਚਾਹਲ, ਥਾਨਾ ਸਿੰਘ ਆਦਿ ਸ਼ਾਮਲ ਕੀਤੇ ਗਏ ਹਨ।

Install Punjabi Akhbar App

Install
×