ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟੌਰੰਗਾ ਵਿਖੇ ਚੱਲ ਰਹੇ ਖਾਲਸਾ ਸਕੂਲ ਦੇ ਬੱਚਿਆਂ ਦਾ ਪਹਿਲਾ ‘ਗੁਰਮਤਿ ਕੰਪੀਟੀਸ਼ਨ’

NZ PIC 13 July-1ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟੌਰੰਗਾ ਵਿਖੇ ਬੀਤੇ ਸਨਿਚਰਵਾਰ ਸਕੂਲ ਅੰਦਰ ਚੱਲ ਰਹੇ ਖਾਲਸਾ ਸਕੂਲ ਦੇ ਬੱਚਿਆਂ ਦਾ ਪਹਿਲਾ ਗੁਰਮਤਿ ਕੰਪੀਟੀਸ਼ਨ ਕਰਵਾਇਆ ਗਿਆ।  ਇਨ੍ਹਾਂ ਮੁਕਾਬਲਿਆਂ ਦੇ ਵਿਚ ਤਿੰਨ ਉਮਰ ਵਰਗ 5 ਤੋਂ 8 ਸਾਲ, 8 ਤੋਂ 11 ਸਾਲ ਅਤੇ 11 ਤੋਂ 13 ਸਾਲ ਦੇ ਬੱਚਿਆਂ ਦੇ ਸ਼ੁੱਧ ਪਾਠ, ਕੀਰਤਨ, ਕਵਿਤਾ, ਕਵੀਸ਼ਰੀ ਅਤੇ  ਲੇਖ ਲਿਖਣ ਦੇ ਮੁਕਾਬਲੇ ਕਰਵਾਏ ਗਏ।

ਸ਼ੁੱਧ ਪਾਠ:  (5-8 ਸਾਲ) ਦੇ ਵਿਚ  ਸਿਮਰਨਜੋਤ ਕੌਰ, ਕੰਵਰ ਕੌਰ ਤੇ ਜੈਸਮਿਨ ਕੋਰ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਨੰਬਰ ‘ਤੇ ਰਹੀਆਂ। (8-11 ਸਾਲ) ਦੇ ਵਿਚ ਪ੍ਰਭਦੀਪ ਸਿੰਘ, ਸਿਮਰਪ੍ਰੀਤ ਕੌਰ ਅਤੇ ਗੁਰਲੀਨ ਕੌਰ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਨੰਬਰ ‘ਤੇ ਰਹੇ। (11-14 ਸਾਲ) ਦੇ ਵਿਚ ਸ਼ੁੱਭਨੂਰ ਕੌਰ, ਜਸਲੀਨ ਕੌਰ ਅਤੇ ਹਰਸ਼ਵੀਰ ਸਿੰਘ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਨੰਬਰ ‘ਤੇ ਰਹੇ।

ਕੀਰਤਨ : ਇਸ ਮੁਕਾਬਲੇ ਦੇ ਵਿਚ ਗੁਰਲੀਨ ਕੌਰ ਅਤੇ ਹਰਸ਼ਵੀਰ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ।

ਕਵਿਤਾ:  (5-8 ਸਾਲ) ਦੇ ਵਿਚ ਮਹਿਕਦੀਪ ਸਿੰਘ, ਪਵਨਦਮਨਵੀਰ ਸਿੰਘ-ਜਗਕੀਰਤ ਕੌਰ ਅਤੇ ਜਸਪ੍ਰੀਤ ਕੌਰ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਨੰਬਰ ‘ਤੇ ਰਹੇ। (8-11 ਸਾਲ) ਦੇ ਵਿਚ ਗੁਰਲੀਨ ਕੌਰ, ਗੁਰਸ਼ਰਨਦੀਪ ਕੌਰ-ਹਰਜਸਪ੍ਰੀਤ ਕੌਰ-ਪ੍ਰਭਦੀਪ ਸਿੰਘ ਅਤੇ ਜਸਪ੍ਰੀਤ ਕੌਰ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਨੰਬਰ ‘ਤੇ ਰਹੇ। (11-13 ਸਾਲ) ਦੇ ਵਿਚ ਸ਼ੁੱਭਨੂਰ ਕੌਰ, ਪ੍ਰਭਜੋਤ ਸਿੰਘ ਅਤੇ ਨਵਨੀਤ ਕੌਰ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਨੰਬਰ ‘ਤੇ ਰਹੇ।

ਲੇਖ ਰਚਨਾ:   (8-11 ਸਾਲ) ਦੇ ਵਿਚ ਗੁਰਲੀਨ ਕੌਰ, ਪ੍ਰਭਦੀਪ ਸਿੰਘ ਅਤੇ ਸਨੋਦੀਪ ਕੌਰ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਨੰਬਰ ‘ਤੇ ਰਹੇ। (11-13 ਸਾਲ) ਦੇ ਵਿਚ ਸਿਮਰਪ੍ਰੀਤ ਕੌਰ, ਜਸਲੀਨ ਕੌਰ ਅਤੇ ਪ੍ਰਭਜੋਤ ਸਿੰਘ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਨੰਬਰ ‘ਤੇ ਰਹੇ।
ਕਵੀਸ਼ਰੀ: ਇਸ ਮੁਕਾਬਲੇ ਦੇ ਵਿਚ ਜਸਲੀਨ ਕੌਰ, ਕਿਰਨਦੀਪ ਕੌਰ, ਗੁਰਲੀਨ ਕੌਰ ਅਤੇ ਸ਼ੁੱਭਨੂਰ ਕੌਰ ਦਾ ਜੱਥਾ ਅੱਵਲ ਰਿਹਾ। ਨਵਨੀਤ ਕੌਰ ਅਤੇ ਹਰਲੀਨ ਕੌਰ ਦੂਜੇ ਨੰਬਰ ਅਤੇ ਜਸਕਰਨਵੀਰ ਸਿੰਘ ਤੇ ਪ੍ਰਭਜੋਤ ਸਿੰਘ ਤੀਜੇ ਨੰਬਰ ‘ਤੇ ਰਹੇ।
ਕਵੀਸ਼ਰੀ: ਇਸ ਮੁਕਾਬਲੇ ਦੇ ਵਿਚ ਗੁਰਲੀਨ ਕੌਰ ਅਤੇ ਹਰਸ਼ਵੀਰ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਵਿਸ਼ੇਸ਼ ਇਨਾਮ: ਤੰਤੀ ਸਾਜਾਂ ਦੀ ਕੀਰਤਨ ਦੇ ਵਿਚ ਮਹੱਤਤਾ ਨੂੰ ਮੱਦੇ ਨਜ਼ਰ ਰੱਖਦਿਆਂ ਬੱਚੀ ਜਸਲੀਨ ਕੌਰ ਅਤੇ ਹਰਸ਼ਵੀਰ ਸਿੰਘ ਨੂੰ ਵਿਸ਼ੇਸ਼ ਇਨਾਮ ਦਿੱਤਾ ਗਿਆ।
ਬਾਣੀ ਕੰਠ: ਇਕ ਬੱਚੀ ਸ਼ੁੱਭਨੂਰ ਕੌਰ ਨੂੰ ਨਿਤਨੇਮ ਦੀਆਂ ਚਾਰ ਬਾਣੀਆਂ ਕੰਠ ਹੋਣ ਉਤੇ ਇਨਾਮ ਵੀ ਦਿੱਤਾ ਗਿਆ।
ਸਟੂਡੈਂਟ ਆਫ ਦਾ ਯੀਅਰ: ਬੱਚੀ ਗੁਰਲੀਨ ਕੌਰ ਨੂੰ ਸਟੂਡੈਂਟ ਆਫ ਦਾ ਯੀਅਰ ਐਲਾਨਿਆ ਗਿਆ ਉਹ ਕੀਰਤਨ, ਕਵਿਤਾ, ਕਵੀਸ਼ਰੀ ਅਤੇ ਲੇਖ ਰਚਨਾ ਵਿਚ ਪਹਿਲੇ ਨੰਬਰ ‘ਤੇ ਆਈ ਅਤੇ ਸ਼ੁੱਧ ਪਾਠ ਉਚਾਰਣ ਵਿਚ ਤੀਜੇ ਨੰਬਰ ਉਤੇ ਰਹੀ।

NZ PIC 13 July-2 (1)
ਧੰਨਵਾਦ: ਸ. ਕਸ਼ਮੀਰ ਸਿੰਘ ਵੱਲੋਂ ਸਾਰੇ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਸੰਗਤ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਖਾਲਸਾ ਸਕੂਲ ਦੇ ਚੇਅਰਮੈਨ ਹਰਪ੍ਰੀਤ ਸਿੰਘ ਗਿੱਲ, ਰਗਵੀਰ ਕੌਰ ਪ੍ਰਿੰਸੀਪਲ, ਅਧਿਆਪਕ ਪਰਮਜੀਤ ਕੌਰ, ਰਾਜਵੀਰ ਕੌਰ, ਕਰਮਜੀਤ ਕੌਰ, ਰਾਮਾਦੀਪ ਕੌਰ ਦਾ ਵੀ ਬੱਚਿਆਂ ਨੂੰ ਸਿਖਿਅਕ ਕਰਨ ਲਈ ਧੰਨਵਾਦ ਕੀਤਾ। ਗੁਰਮਤਿ ਕੰਪੀਟੀਸ਼ਨ ਦੀ ਸਫਲਤਾ ਦੇ ਵਿਚ ਸੇਵਾ ਨਿਭਾਉਣ ਦੇ ਲਈ ਉਨ੍ਹਾਂ ਸਾਰੇ ਸਪਾਂਸਰਜ਼ ਸੁਖਦੇਵ ਸਿੰਘ ਸਮਰਾ, ਹਰਦੇਵ ਸਿੰਘ ਲਿੱਧੜ, ਮਹਿੰਦਰ ਸਿੰਘ ਫੌਜੀ, ਭੁਪਿੰਦਰ ਸਿੰਘ ਪਾਸਲਾ, ਹਰਜੀਤ ਸਿੰਘ ਰਾਏ, ਸੀਤਲ ਸਿੰਘ, ਤਰਲੋਚਨ ਸਿੰਘ, ਪਰਮਜੀਤ ਸਿੰਘ ਕੈਟੀਕੈਟੀ, ਮਨਜਿੰਦਰ ਸਿੰਘ ਸਹੋਤਾ, ਬਲਬੀਰ ਸਿੰਘ ਮੁੱਗਾ ਅਤੇ ਹਰਪ੍ਰੀਤ ਸਿੰਘ ਗਿੱਲ ਦਾ ਧੰਨਵਾਦ ਕੀਤਾ। ਵਰਨਣਯੋਗ ਹੈ ਕਿ ਪਿਛਲੇ ਸਾਲ 10 ਬੱਚਿਆਂ ਨਾਲ ਸ਼ੁਰੂ ਕੀਤੇ ਗਏ ਇਸ ਸਕੂਲ ਦੇ ਵਿਚ ਹੁਣ 45 ਬੱਚੇ ਪੜ੍ਹ ਰਹੇ ਹਨ। ਸਾਰੇ ਬੱਚਿਆਂ ਨੂੰ ਐਤਵਾਰ ਦੇ ਦੀਵਾਨ ਵਿਚ ਪ੍ਰਸੰਸ਼ਕ ਇਨਾਮ ਵੰਡੇ ਗਏ ਜਦ ਕਿ ਜੇਤੂ ਬੱਚਿਆਂ ਨੂੰ ਵਿਸ਼ੇਸ਼ ਟ੍ਰਾਫੀਆਂ ਦਿੱਤੀਆਂ ਗਈਆਂ।

Welcome to Punjabi Akhbar

Install Punjabi Akhbar
×
Enable Notifications    OK No thanks