ਦੋਆਬੇ ਦੀ ਧਰਤੀ ਉੱਪਰ ਗੁਰਮਤਿ ਕਾਲਜ ਹੁਸ਼ਿਆਰਪੁਰ ਹੋਇਆ ਸਥਾਪਤ

001ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬੱਤ ਦੇ ਭਲੇ ਅਤੇ ਹਲੇਮੀ ਰਾਜ ਭਰਪੂਰ ਵਿਧੀ- ਵਿੱਦਿਆ ਨੂੰ ਸਮਰਪਿਤ ਗੁਰਮਤਿ ਕਾਲਜ ਹੁਸ਼ਿਆਰਪੁਰ ਦੀ ਆਰੰਭਤਾ ਦਾ ਅਰਦਾਸ ਸਮਾਗਮ ਸ਼ੁਭ ਕਰਮਨ ਭਵਨ ਹੁਸ਼ਿਆਰਪੁਰ ਵਿਖੇ ਹੋਇਆ। ਜਿਸ ਵਿਚ ਹੋਣਹਾਰ ਪਲੱਸ ਟੂ ਪਾਸ ਪੰਦਰਾਂ ਵਿਦਿਆਰਥੀਆਂ ਦੇ ਗਰੁੱਪ ਨੂੰ ਤਿੰਨ ਸਾਲਾ ਰੈਗੂਲਰ ਕੋਰਸ ਡਿਪਲੋਮਾ ਇਨ ਗੁਰਮਤਿ ਸਟੱਡੀਜ਼ ਕਰਵਾਇਆ ਜਾਣਾ ਹੈ ਅਤੇ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਵਾਈ ਜਾਣੀ ਹੈ।
ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਕਿ ਵਿੱਦਿਅਕ ਵਿਵਸਥਾ ਨੈਤਿਕ ਕਦਰਾਂ-ਕੀਮਤਾਂ ਉਪਰ ਕੇਂਦ੍ਰਿਤ ਹੋਣ ਨਾਲ ਹੀ ਚਰਿੱਤਰ ਨਿਰਮਾਣ ਤੇ ਕੌਮੀ ਨਿੱਗਰਤਾ ਪ੍ਰਦਾਨ ਕਰ ਸਕਦੀ ਹੈ। ਉਹਨਾਂ ਕਿਹਾ ਕਿ ਇਹ ਕੌਮੀ ਹਾਰ ਹੈ ਕਿ ਹੋਣਹਾਰ ਤੇ ਪ੍ਰਤਿੱਭਾਵਾਨ ਬੱਚੇ ਆਰਥਿਕ, ਭੂਗੋਲਿਕ ਤੇ ਕਈ ਹੋਰ ਸਮਾਜਿਕ ਕਾਰਣਾਂ ਕਰਕੇ ਅਸਲ ਵਿੱਦਿਆ ਤੋਂ ਵਾਂਝੇ ਰਹਿ ਜਾਂਦੇ ਹਨ। ਕੌਮ ਦੀਆਂ ਸ਼੍ਰੋਮਣੀ ਸੰਸਥਾਵਾਂ , ਗੁਰਦੁਆਰੇ ਅਤੇ ਖੁਸ਼ਹਾਲ ਪਰਿਵਾਰ ਹਰ ਲੋੜਵੰਦ ਤੱਕ ਵਿੱਦਿਆ ਅਤੇ ਸਿਹਤ ਸਹੂਲਤਾਂ ਪਹੁੰਚਾਉਣ ਦਾ ਆਪਣਾ ਫਰਜ ਪਛਾਣਨ।
ਸ: ਹਰਜਿੰਦਰ ਸਿੰਘ ਧਾਮੀ ਐਡਵੋਕੇਟ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਮਤਿ ਸਿੱਖਿਆ ਸੰਸਥਾਵਾਂ ਦੀ ਦੇਣ ਉਪਰ ਬੋਲਦਿਆਂ ਕਿਹਾ ਕਿ ਅਜਿਹੇ ਕਾਲਜਾਂ ਨੇ ਹੀਰੇ ਪੈਦਾ ਕੀਤੇ ਹਨ।  ਅੱਜ ਸਾਡੀ ਭਾਰੀ ਜਿੰਮੇਵਾਰੀ ਬਣ ਗਈ ਹੈ ਕਿ ਇਹ ਕਾਲਜ ਵੀ ਕੌਮ ਦੀ ਸੇਵਾ ਵਿਚ ਹਿੱਸਾ ਪਾਉਣ ਦਾ ਇਤਿਹਾਸ ਸਿਰਜ ਸਕੇ।
ਮਾਸਟਰ ਗੁਰਚਰਨ ਸਿੰਘ ਬਸਿਆਲਾ ਨੇ ਕਾਲਜ ਚਲਾਉਣ ਦੀਆਂ ਚੁਣੌਤੀਆਂ ਅਤੇ ਸੁਨਹਿਰੀ ਸੰਭਾਵਨਾਵਾਂ ਤੇ ਬੋਲਦਿਆਂ ਸਿੱਖ ਮਿਸ਼ਨਰੀ ਕਾਲਜ ਗੜ੍ਹਸ਼ੰਕਰ-ਨਵਾਂਸ਼ਹਿਰ ਵਲੋਂ ਭਰਵੇਂ ਸਹਿਯੋਗ ਦਾ ਹੁੰਗਾਰਾ ਭਰਿਆ।
ਪ੍ਰੋ: ਪ੍ਰਭਦਿਆਲ ਸਿੰਘ ਮਿਸ਼ਨਰੀ ਲੁਧਿਆਣਾ ਨੇ ਤੁਲਨਾਤਮਿਕ ਅਧਿਐਨ ਅਤੇ ਵੱਖ-ਵੱਖ ਭਾਸ਼ਾਵਾਂ ਉਪਰ ਪਕੜ ਬਣਾਉਣ ਦਾ ਸੁਨੇਹਾ ਦਿੰਦਿਆਂ ਭਵਿੱਖ ਦੀਆਂ ਚੁਣੌਤੀਆਂ ਬਾਰੇ ਚਾਨਣਾ ਪਾਇਆ।
ਪ੍ਰੋ: ਮਨਿੰਦਰਪਾਲ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਕਾਲਜ ਚੌਂਤਾ ਨੇ ਕਿਹਾ ਕਿ ਗੁਰਮਤਿ ਸਿੱਖਿਆ ਜਿੱਥੇ ਨਿੱਜ ਦੀ ਘਾੜ੍ਹਤ ਘੜ੍ਹਦੀ ਹੈ ਉੱਥੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਦੀ ਹੈ।  ਸ: ਉੱਜਲ ਸਿੰਘ ਭਾਈ ਘਨੱਈਆ ਚੈਰੀਟੇਬਲ ਟਰੱਸਟ ਉੜਮੁੜ ਨੇ ਧਰਮ ਦੀ ਇਕਸੁਰਤਾ ਤੇ ਇਕਸਾਰਤਾ ਦੀ ਬਰਕਤ ਬਰਕਰਾਰ ਕਰਨ ਲਈ ਨੁਕਤੇ ਸਾਂਝੇ ਕੀਤੇ।
ਇੰਜ: ਸੁਖਜੀਤ ਸਿੰਘ ਕਥਾਕਾਰ ਨੇ ਸੰਸਥਾਵਾਂ ਦੀ ਥਾਂ ਸੁਘੜ ਸਿਆਣੀਆਂ ਤੇ ਮਜਬੂਤ ਸੰਸਥਾਵਾਂ ਦੀ ਲੋੜ ਤੇ ਜੋਰ ਦਿੱਤਾ। ਸ: ਜੋਗਿੰਦਰ ਸਿੰਘ ਚੇਅਰਮੈਨ ਸਾਹਿਬਜਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਰੋਪੜ ਨੇ ਕੌਮੀ ਸਹਿਯੋਗ ਦੀ ਲੋੜ ਨੂੰ ਅਹਿਮ ਦੱਸਿਆ। ਮਾਸਟਰ ਉਜਾਗਰ ਸਿੰਘ ਸਕੱਤਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੇ ਕਿਹਾ ਕਿ ਮਾਣ ਵਾਲੀ ਗੱਲ ਹੈ ਦੋਆਬੇ ਦੀ ਧਰਤੀ ਉਪਰ ਸਥਾਪਤ ਹੋਇਆ ਕਾਲਜ ਗੁਰਦੁਆਰਿਆਂ ਦੀਆਂ ਇਮਾਰਤਾਂ ਵਿਚ ਬੈਠਣ ਵਾਲੇ ਤੇ ਬੋਲਣ ਵਾਲੇ ਪੈਦਾ ਕਰੇਗਾ।
ਸ: ਤਜਿੰਦਰ ਸਿੰਘ ਸੋਢੀ ਧਾਰਮਿਕ ਬੁਲਾਰੇ ਤੇ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਨੇ ਬੋਲਣ ਕਲਾ ਤੇ ਲਿਖਣ ਕਲਾ ਦੇ ਤਜ਼ਰਬਿਆਂ ਨੂੰ ਸਾਂਝਾ ਕੀਤਾ। ਭਾਈ ਜਸਵਿੰਦਰ ਸਿੰਘ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਨੇ ਸ਼ਬਦ-ਗੁਰੂ ਦੇ ਪ੍ਰਚਾਰ ਵਾਸਤੇ ਉੱਚ-ਮਿਆਰੀ ਪ੍ਰਚਾਰਕ ਪੈਦਾ ਕਰਨ ਦੀ ਦਿਸ਼ਾ ਦੀ ਸਰਾਹਨਾ ਕੀਤੀ। ਇਸ ਮੌਕੇ ਅਖੰਡ ਕੀਰਤਨੀ ਜੱਥਾ ਤੋਂ ਭਾਈ ਪਰਮਜੀਤ ਸਿੰਘ, ਭਾਈ ਹਰਜੀਤ ਸਿੰਘ, ਨਿਤਨੇਮ ਸੇਵਾ ਸੁਸਾਇਟੀ ਤੋਂ ਭਾਈ ਬਲਵਿੰਦਰ ਸਿੰਘ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਅਤੇ ਫਤਹਿ ਯੂਥ ਕਲੱਬ ਤੋਂ ਸੁਰਜੀਤ ਸਿੰਘ, ਗੁਰਦੁਆਰਾ ਸਿੰਘ ਸਭਾ ਬਹਾਦਰਪੁਰ ਤੋਂ ਪਰਮਿੰਦਰ ਸਿੰਘ, ਸਿੱਖ ਮਿਸ਼ਨਰੀ ਕਾਲਜ ਤੋਂ ਨਛੱਤਰ ਸਿੰਘ, ਸ਼ੋਸ਼ਲ ਡੈਮੋਕ੍ਰੇਟਿਕ ਪਾਰਟੀ ਤੋਂ ਬਲਵੰਤ ਸਿੰਘ ਖੇੜਾ ਤੇ ਮਾਸਟਰ ਓਮ ਸਿੰਘ ਸਟਿਆਣਾ, ਗੁਰਸਿੱਖ ਫੈਮਿਲੀ ਕਲੱਬ ਤੋਂ ਹਰਜਿੰਦਰ ਸਿੰਘ ਉਬਰਾਏ, ਪ੍ਰਿੰਸੀਪਲ ਸਤਵਿੰਦਰ ਸਿੰਘ ਮੁਕੇਰੀਆਂ, ਸਿੱਖਿਆ ਅਧਿਕਾਰ ਮੰਚ ਤੋਂ ਲ਼ਖਵਿੰਦਰ ਸਿੰਘ, ਆਲ ਇੰਡੀਆ ਸੈਣੀ ਸਭਾ ਤੋਂ ਕਮਲਜੀਤ ਸਿੰਘ ਭੂਪਾ, ਸਿੱਖ ਵੈਲਫੇਅਰ ਸੁਸਾਇਟੀ ਤੋਂ ਜਸਬੀਰ ਸਿੰਘ ਮਨਪ੍ਰੀਤ ਸਿੰਘ ਸੁਰਜੀਤ ਸਿੰਘ, ਗੁਰਦੁਆਰਾ ਫਤਹਿਗੜ੍ਹ ਤੋਂ ਬਲਬੀਰ ਸਿੰਘ, ਅਵਤਾਰ ਸਿੰਘ ਲਾਇਲ, ਪਵਨਦੀਪ ਸਿੰਘ, ਭਾਈ ਸਰਬਜੀਤ ਸਿੰਘ ਹੈਡ ਗ੍ਰੰਥੀ, ਭਾਈ ਕੁਲਦੀਪ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਕਲਗੀਧਰ, ਮਹਿੰਦਰ ਸਿੰਘ ਹੀਰ, ਖੁਸ਼ਵੰਤ ਸਿੰਘ ਕਾਲਰਾ, ਵਾਤਾਵਰਣ ਪੰਚਾਇਤ ਤੋਂ ਮਾਸਟਰ ਮਦਨ ਲਾਲ, ਮਾ: ਕੁਲਵਿੰਦਰ ਸਿੰਘ ਜੰਡਾ ਤੇ ਮਨਮੋਹਨ ਸਿੰਘ ਚਾਵਲਾ ਸ਼੍ਰੋਮਣੀ ਅਕਾਲੀ ਦਲ, ਸੇਵਾ ਸਿੰਘ ਤੇ ਸਰੂਪ ਸਿੰਘ ਦਸੂਹਾ, ਯੁਵਰਾਜ ਸਿੰਘ ਅੰਬਾਲਾ ਜੱਟਾਂ, ਮੰਗਲ ਸਿੰਘ ਜਹਾਨ ਖੇਲਾਂ, ਇੰਸਪੈਕਟਰ ਗੁਰਨਾਮ ਸਿੰਘ, ਡਾ: ਜੇ.ਐਸ. ਮੰਡਿਆਲ, ਡਾ: ਉਂਕਾਰ ਸਿੰਘ, ਗੁਰਵਿੰਦਰ ਸਿੰਘ ਬਸੀ ਜਲਾਲ, ਮਾ: ਸਤਨਾਮ ਸਿੰਘ, ਮਾ: ਸੁੱਚਾ ਸਿੰਘ, ਮਨਪ੍ਰੀਤ ਸਿੰਘ ਅਹੂਜਾ, ਇੰਜ: ਹਰਜੀਤਪਾਲ ਸਿੰਘ, ਇੰਜ: ਗੁਲਜ਼ਾਰ ਸਿੰਘ, ਪ੍ਰਿ: ਗੁਰਦੇਵ ਸਿੰਘ ਬੈਂਚਾਂ, ਪ੍ਰੋ: ਕੁਲਵੰਤ ਕੌਰ, ਨਰਿੰਦਰ ਕੌਰ, ਸੁਖਚੈਨ ਬਾਲਾ, ਰਮਨਦੀਪ ਕੌਰ, ਅਵਨਿੰਦਰ ਕੌਰ, ਅਵਤਾਰ ਸਿੰਘ, ਸੁਖਮਿੰਦਰ ਕੌਰ, ਹਰਦੇਵ ਸਿੰਘ ਈ.ਓ. , ਹਰਦੀਪ ਸਿੰਘ, ਜੇ.ਪੀ.ਸਿੰਘ, ਹਰਿਪ੍ਰਤਾਪ ਸਿੰਘ ਤੋਂ ਇਲਾਵਾ ਸੰਗਤਾਂ ਹਾਜ਼ਰ ਸਨ। ਕਾਲਜ ਪ੍ਰਿੰਸੀਪਲ ਦਲਬੀਰ ਸਿੰਘ ਨੇ ਭਰਵੇਂ ਸਹਿਯੋਗ ਲਈ ਅਪੀਲ ਕੀਤੀ। ਮੰਚ ਸੰਚਾਲਨ ਗੁਰਮਤਿ ਕਾਲਜ ਦੇ ਨਿਰਦੇਸ਼ਕ ਰਸ਼ਪਾਲ ਸਿੰਘ ਨੇ ਕੀਤਾ ਅਤੇ ਧੰਨਵਾਦ ਸਰਪ੍ਰਸਤ ਗੁਰਮੀਤ ਸਿੰਘ ਏ.ਐਸ. ਸਿਲਕ ਮਿਲ ਨੇ ਕੀਤਾ।

Install Punjabi Akhbar App

Install
×