ਬਰੈਂਪਟਨ ਵਿਖੇ ਹੋਏ ਸੜਕ ਹਾਦਸੇ ਵਿੱਚ ਪੰਜਾਬ ਦੇ ਪੱਟੀ ਦੇ ਨੋਜਵਾਨ ਦੀ ਮੌਤ

ਨਿਊਯਾਰਕ/ਬਰੈਂਪਟਨ —ਬੀਤੀ ਰਾਤ ਕੈਨੇਡਾ ਦੇ  ਬਰੈਂਪਟਨ ਦੀ ਮੇਨ ਸਟਰੀਟ, ਅਤੇ ਬਾਰਟਲੀ ਬੁਲ ਪਾਰਕਵੇਅ (Bartley Bull Parkway and Main Street) ਵਿਖੇ ਬੀਤੀ ਰਾਤ ਹੋਏ ਇਕ ਕਾਰ ਸੜਕ ਹਾਦਸੇ ਜਿਸ ਵਿੱਚ ਦੋ ਵਹੀਕਲ ਸ਼ਾਮਲ ਸਨ ਜਿਸ ਦੌਰਾਨ ਪੰਜਾਬ ਦੇ ਪੱਟੀ ਨਾਲ ਸਬੰਧਤ ਇਕ ਨੋਜਵਾਨ ਗੁਰਲਾਲ ਸਿੰਘ ਸੇਖੋ ਦੀ ਹਸਪਤਾਲ ਲਿਜਾਦੇ ਹੋਏ ਰਸਤੇ ਚ’ ਮੌਤ ਹੋ ਗਈ ਹੈ । ਕੈਨੇਡਾ ਦ ਪੀਲ ਪੁਲਿਸ ਮੁਤਾਬਕ ਨੋਜਵਾਨ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਜਦੋ ਉਸ ਦੀ ਰਸਤੇ ਚ’ ਮੌਤ ਹੋਈ ਹੈ।ਇਸ ਹਾਦਸੇ ਵਿੱਚ ਤਿੰਨ ਹੋਰ ਲੋਕ ਜਖਮੀ ਵੀ ਹੋਏ ਹਨ।ਜਿੰਨਾ ਨੂੰ ਮਾਮੂਲੀ ਸੱਟਾਂ ਲਗੀਆਂ ਸਨ ਜਿੰਨਾਂ ਦੀ ਹਾਲਤ ਖ਼ਤਰੇ ਤੋ ਬਾਹਰ ਹੈ।

Install Punjabi Akhbar App

Install
×