ਪੰਜਾਬ ਮੇਲ ਦੇ ਸੰਪਾਦਕ ਅਮਰੀਕਾ ਨਿਵਾਸੀ ਗੁਰਜਤਿੰਦਰ ਸਿੰਘ ਰੰਧਾਵਾ ਦੀਆਂ ਪੰਜਾਬ ਭਵਨ ਲੁਧਿਅਾਣਾ ਵਿਖੇ ਤਿੰਨ ਕਿਤਾਬਾਂ ਰਿਲੀਜ਼ ਹੋੲੀਅਾਂ

ਐੱਸ.ਪੀ. ਸਿੰਘ ਉਬਰਾਏ, ਮੇਅਰ ਸੰਧੂ, ਤੂਰ, ਭੱਠਲ, ਗਿੱਲ, ਸ਼ਿੰਦਾ ਆਦਿ ਮੁੱਖ ਮਹਿਮਾਨ ਵਜੋਂ ਪੁੱਜੇ

unnamed (1)

ਨਿੳੂਯਾਰਕ – ਬੀਤੇ ਦਿਨ ਉੱਘੇ ਪ੍ਰਵਾਸੀ ਲੇਖਕ ਪੱਤਰਕਾਰ ਗੁਰਜਤਿੰਦਰ ਸਿੰਘ ਰੰਧਾਵਾ ਦੀਆਂ ਤਿੰਨ ਕਿਤਾਬਾਂ ‘ਪ੍ਰਵਾਸੀ ਸੰਘਰਸ਼’, ‘ਪ੍ਰਵਾਸੀ ਮੁੱਦੇ’ ਅਤੇ ‘ਪ੍ਰਵਾਸੀ ਨਿਗਾਹਾਂ’ ਸਥਾਨਕ ਪੰਜਾਬੀ ਭਵਨ ਲੁਧਿਆਣਾ ਵਿਖੇ ਰਿਲੀਜ਼ ਹੋਈਆਂ। ਅਮਰੀਕਾ ਦੇ ਸ਼ਹਿਰ ਸੈਕਰਾਮੈਂਟੋ ਵਿਖੇ ਵਸਦੇ ਪ੍ਰਵਾਸੀ ਲੇਖਕ ਗੁਰਜਤਿੰਦਰ ਸਿੰਘ ਰੰਧਾਵਾ ਦੀਆਂ ਇਹ ਕਿਤਾਬਾਂ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ, ਖਾਸ ਕਰਕੇ ਸਿੱਖਾਂ ਨੂੰ ਉਥੋਂ ਦੀਆਂ ਆ ਰਹੀਆਂ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਵੱਲੋਂ ਵਿੱਢੇ ਸੰਘਰਸ਼ ਦੀ ਕਹਾਣੀ ਨੂੰ ਦਰਸਾਉਂਦੀਆਂ ਹਨ। ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਉੱਘੇ ਸਮਾਜ ਸੇਵੀ ਡਾ. ਐੱਸ.ਪੀ. ਸਿੰਘ ਉਬਰਾਏ ਨੇ ਉਕਤ ਕਿਤਾਬਾਂ ਰਿਲੀਜ਼ ਹੋਣ ‘ਤੇ ਲੇਖਕ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਵਧਾਈ ਦਿੰਦਿਆਂ ਆਖਿਆ ਕਿ ਵਿਦੇਸ਼ਾਂ ਵਿਚ ਵਸਦੇ ਪ੍ਰਵਾਸੀਆਂ ਨੂੰ ਇਹ ਕਿਤਾਬਾਂ ਇਕ ਨਵੀਂ ਸੇਧ ਦੇਣਗੀਆਂ ਅਤੇ ਜੋ ਉਨ੍ਹਾਂ ਨੂੰ ਉਥੋਂ ਦੀ ਸਰਜ਼ਮੀਂ ‘ਤੇ ਆਪਣੀ ਜ਼ਿੰਦਗੀ ਦਾ ਨਿਰਵਾਹ ਕਰਦਿਆਂ ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਸਹਾਈ ਹੋਣਗੀਆਂ। ਜਦਕਿ ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਆਖਿਆ ਕਿ ਸ. ਰੰਧਾਵਾ ਨੇ ਜਿੱਥੇ ਪੰਜਾਬੀਆਂ ਦੇ ਇਤਿਹਾਸ ਨੂੰ ਲਿਖਿਆ, ਉਥੇ ਇਤਿਹਾਸ ਨੂੰ ਸੰਭਾਲਣ ਵਿਚ ਵੀ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਉੁਸ ਵੱਲੋਂ ਕੌਮ ਨੂੰ ਦਿੱਤੀਆਂ ਪੰਜ ਕਿਤਾਬਾਂ ਹੀ ਉਸਦੀ ਇਕ ਵਧੀਆ ਉਦਾਹਰਨ ਹਨ। ਇਸ ਮੌਕੇ ਪੰਜਾਬੀ ਸਾਹਿਤਕਾਰ ਪ੍ਰੋ. ਗੁਰਭਜਨ ਗਿੱਲ ਨੇ ਆਖਿਆ ਕਿ ਸ. ਰੰਧਾਵਾ ਨੇ ਹਮੇਸ਼ਾ ਹੀ ਮੀਡੀਆ ਦੇ ਖੇਤਰ ਵਿਚ ਨਵੀਆਂ ਲੀਹਾਂ ਪਾਈਆਂ ਹਨ। ਉਸੇ ਲੀਹ ‘ਤੇ ਚੱਲਦਿਆਂ ਉਨ੍ਹਾਂ ਨੇ ਅਮਰੀਕਾ ਵਿਚ ਪੰਜਾਬੀ ਪੱਤਰਕਾਰੀ ਦਾ ਝੰਡਾ ਗੱਡਿਆ, ਜਿਸ ਦੀ ਬਦੌਲਤ ਅੱਜ ਪੰਜਾਬੀ ਭਾਈਚਾਰੇ ਨੂੰ ਉਨ੍ਹਾਂ ਦੀਆਂ ਤਿੰਨ ਕਿਤਾਬਾਂ ਸਮਰਪਿਤ ਹੋਈਆਂ। ਜਦਕਿ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਦੇ ਪ੍ਰਧਾਨ ਕੇ.ਕੇ. ਬਾਵਾ ਅਤੇ ਉੱਘੇ ਲੋਕ ਗਾਇਕ ਸੁਰਿੰਦਰ ਸ਼ਿੰਦਾ ਨੇ ਸ. ਰੰਧਾਵਾ ਨਾਲ ਆਪਣੀ ਜ਼ਿੰਦਗੀ ਦੀਆਂ ਪੁਰਾਣੀਆਂ ਸਾਂਝਾਂ ਨੂੰ ਤਾਜ਼ਾ ਕਰਦਿਆਂ ਆਖਿਆ ਕਿ ਗੁਰਜਤਿੰਦਰ ਰੰਧਾਵਾ ਇਕ ਉਹ ਨਿਧੜਕ ਲੇਖਕ ਹੈ, ਜੋ ਆਪਣੇ ਐਡੀਟੋਰੀਅਲ ਨਾਲ ਹਰ ਰੋਜ਼ ਇਤਿਹਾਸ ਦਾ ਇਕ ਨਵਾਂ ਪੰਨਾ ਸਿਰਜਦਾ ਹੈ। ਇਸ ਮੌਕੇ ਸਟੇਜ ਦਾ ਸੰਚਾਲਨ ਸ. ਜਨਮੇਜਾ ਸਿੰਘ ਜੌਹਲ ਨੇ ਬਾਖੂਬੀ ਨਿਭਾਇਆ, ਜਦਕਿ ਲੁਧਿਆਣਾ ਨਗਰ ਨਿਗਮ ਦੇ ਮੇਅਰ ਬਲਕਾਰ ਸਿੰਘ ਸੰਧੂ ਨੇ ਗੁਰਜਤਿੰਦਰ ਸਿੰਘ ਰੰਧਾਵਾ ਦਾ ਵਿਸ਼ੇਸ਼ ਸਨਮਾਨ ਕਰਦਿਆਂ ਪ੍ਰਵਾਸੀ ਮੁੱਦਿਆਂ ਬਾਰੇ ਉਨ੍ਹਾਂ ਦੀਆਂ ਰਿਲੀਜ਼ ਹੋਈਆਂ ਕਿਤਾਬਾਂ ਦੀ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਆਏ ਦਰਸ਼ਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਅਤੇ ਬਾਬਾ ਫਰੀਦ ਫਾਊਂਡੇਸ਼ਨ ਦੇ ਪ੍ਰਧਾਨ ਪ੍ਰੀਤਮ ਸਿੰਘ ਭਰੋਵਾਲ, ਮਾਲਵਾ ਸੱਭਿਆਚਾਰ ਮੰਚ ਵੱਲੋਂ ਕੇ.ਕੇ. ਬਾਵਾ ਅਤੇ ਹੋਰ ਸੰਸਥਾਵਾਂ ਵੱਲੋਂ ਸ. ਰੰਧਾਵਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਤੂਰ ਆਈ.ਪੀ.ਐੱਸ., ਦਰਸ਼ਨ ਸਿੰਘ ਸ਼ੰਕਰ ਸਾਬਕਾ ਡੀ.ਪੀ.ਆਰ.ਉ., ਦਲਬੀਰ ਸਿੰਘ ਹਲਵਾਰਵੀ ਆਸਟ੍ਰੇਲੀਆ, ਸਰਪੰਚ ਤਰਲੋਚਨ ਸਿੰਘ ਲਲਤੋਂ ਕਲਾਂ, ਸਰਪੰਚ ਨਿਸ਼ਾਨ ਸਿੰਘ ਕਲਿਆਣ, ਲੇਖਕ ਦਵਿੰਦਰ ਕੌਰ ਦਿਲਰੂਪ, ਜਸਮੇਲ ਸਿੰਘ ਢੱਟ, ਪਰਗਟ ਸਿੰਘ ਗਰੇਵਾਲ, ਪ੍ਰਧਾਨ ਪ੍ਰੋ. ਮੋਹਣ ਸਿੰਘ ਫਾਊਂਡੇਸ਼ਨ ਪਰਦੀਪ ਸਿੰਘ ਸੰਧੂ, ਪ੍ਰਿੰ. ਕ੍ਰਿਸ਼ਨ ਸਿੰਘ, ਰਵਿੰਦਰ ਸਿੰਘ ਰੰਗੂਵਾਲ, ਰਣਜੀਤ ਸਿੰਘ ਦੁਲੇਅ, ਗੁਰਦੀਪ ਸਿੰਘ ਲੀਲ੍ਹ, ਹੈਪੀ ਕੌਂਸਲਰ, ਹਰਬੰਸ ਸਿੰਘ ਗਿੱਲ, ਪਹਿਲਵਾਨ ਹਰਮੇਲ ਸਿੰਘ, ਉੱਭਰਦਾ ਗਾਇਕ ਮਨਿੰਦਰ ਸ਼ਿੰਦਾ, ਸ਼ਿੰਦਰਪਾਲ ਸਿੰਘ ਦੁਲੇਂਅ, ਕਮਲਜੀਤ ਸਿੰਘ ਸ਼ੰਕਰ, ਬਲਕਾਰ ਸਿੰਘ ਭੁੱਲਰ, ਅਮਰੀਕ ਸਿੰਘ ਬੋਪਾਰਾਏ, ਬਿੱਟੂ ਭਿੰਡਰ, ਸਾਬੀ ਤੂਰ ਕੌਂਸਲਰ, ਤੇਜਪ੍ਰਤਾਪ ਸਿੰਘ ਸੰਧੂ, ਹਰਮਿੰਦਰਪਾਲ ਸਿੰਘ, ਮਨਜੀਤ ਸਿੰਘ ਲੱਡੂ ਆਦਿ ਪੰਜਾਬੀ ਸਾਹਿਤ ਤੇ ਹੋਰ ਖੇਤਰਾਂ ਨਾਲ ਸੰਬੰਧਿਤ ਸ਼ਖਸੀਅਤਾਂ ਹਾਜ਼ਰ ਸਨ। ਅੰਤ ਵਿਚ ਲੇਖਕ ਗੁਰਜਤਿੰਦਰ ਸਿੰਘ ਰੰਧਾਵਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਵੱਲੋਂ ਪ੍ਰਵਾਸੀ ਮੁੱਦਿਆਂ ਬਾਰੇ ਕੀਤੀ ਗਈ ਸੇਵਾ ਪੰਜਾਬੀਆਂ ਲਈ ਸਹਾਈ ਸਾਬਿਤ ਹੋਵੇਗੀ।

Install Punjabi Akhbar App

Install
×