ਨਿਊਯਾਰਕ ’ਚ ਪਿਤਾ ਤੋ ਬਾਅਦ ਹੁਣ ਪੁੱਤਰ ਵੀ ਚੜ੍ਹ ਗਿਆ ਕੋਰੋਨਾ ਦੀ ਭੇਟ

ਨਿਊਯਾਰਕ, 8 ਮਈ — ਕੋਰੋਨਾ ਦੇ ਆਲਮੀ ਕਹਿਰ ‘ਚ ਸਨੀਸਾਈਡ ਕਿਊਨਜ਼ ਨਿਊਯਾਰਕ ਚ’  ਰਹਿੰਦੇ ਥਾਣਾ ਟਾਂਡਾ ਜਿਲ੍ਹਾ ਹੁਸਿਆਰਪੁਰ ਦੇ ਪਿੰਡ ਪ੍ਰੇਮਪੁਰ ਨਾਲ ਪਿਛੋਕੜ ਰੱਖਣ ਵਾਲੇ ਡਾ: ਚਰਨ ਸਿੰਘ ਦੀ 13 ਅਪ੍ਰੈਲ ਨੂੰ ਅਮਰੀਕਾ ਦੇ ਨਿਊਯਾਰਕ ‘ਚ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਸੀ ਅੱਜ  ਉਹਨਾਂ ਦਾ ਨੌਜਵਾਨ ਪੁੱਤਰ ਗੁਰਜਸਪ੍ਰੀਤ ਸਿੰਘ 39 ਸਾਲ ਵੀ ਇਸ ਬਿਮਾਰੀ ਨਾਲ ਜੂਝਦੇ ਹੋਏ ਉਸ ਦੀ ਵੀ ਮੌਤ ਹੋ ਗਈ। ਉਹ ਬੀਤੇ ਕਈ ਦਿਨਾਂ ਤੋਂ ਨਿਊਯਾਰਕ ਦੇ ਸਥਾਨਕ ਹਸਪਤਾਲ ‘ਚ ਜ਼ੇਰੇ ਇਲਾਜ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮਾਂ ਜੋਗਿੰਦਰ ਕੌਰ ਵੀ ਕੋਰੋਨਾਵਾਇਰਸ ਨਾਲ ਪੀੜਤ ਹੈ ਅਤੇ ਉਹ ਵੀ ਜ਼ੇਰੇ ਇਲਾਜ ਹੈ ਤੇ ਉਸ ਦੀ ਹਾਲਤ ‘ਚ ਵੀ ਕੁਝ ਸੁਧਾਰ ਹੈ। ਇਸ ਖਬਰ ਦੇ ਨਾਲ  ਨਿਊਯਾਰਕ ਚ’ ਵੱਸਦੇ ਪੰਜਾਬੀ ਭਾਈਚਾਰੇ ਚ’ ਕਾਫ਼ੀ  ਸੋਗ ਦੀ ਲਹਿਰ ਹੈ।

Install Punjabi Akhbar App

Install
×