ਸਿੱਖ ਪੈੱਕ ਦੇ ਚੇਅਰਮੈਨ ਸ: ਗੁਰਿੰਦਰ ਸਿੰਘ ਖਾਲਸਾ ਅਮਰੀਕਾ ’ਚ ਪ੍ਰਦਰਸ਼ਨ -ਕਾਰੀਆਂ ਨੂੰ 10 ਲੱਖ ਡਾਲਰ ਦੇ ਮਾਸਕ ਅਤੇ ਸੁੱਰਖਿਅਤ ਸ਼ੀਲਡਾ ਦਾਨ ਕਰਨਗੇ

ਨਿਊਯਾਰਕ/ ਇੰਡੀਆਨਾ 21 ਮਈ -ਇੰਡਿਆਨਾ ਚ’ ਰਹਿੰਦੇ ਇਕ ਭਾਰਤੀ – ਅਮਰੀਕੀ ਹਰਿਆਣਾ ਨਾਲ ਪਿਛੋਕੜ ਰੱਖਣ ਵਾਲੇ ਸਿੱਖ ਪੈੱਕ ਦੇ ਚੇਅਰਮੈਨ ਸ: ਗੁਰਿੰਦਰ ਸਿੰਘ ਖਾਲਸਾ ਨੇ ਘੋਸ਼ਣਾ ਕੀਤੀ ਹੈ ਕਿ ਉਹ ਅਮਰੀਕਾ ਵਿੱਚ  ਪ੍ਰਦਸ਼ਨਕਾਰੀਆਂ ਨੂੰ 10 ਲੱਖ ਡਾਲਰ ਦੇ ਮਾਸਕ ਅਤੇ ਸੁਰੱਖਿਆਤਮਕ ਸ਼ੀਲਡ ਦਾਨ ਕਰਨਗੇ। ਅਮਰੀਕਾ ਵਿੱਚ ਪੁਲਸ ਹਿਰਾਸਤ ਮਾਰੇ ਗਏ ਗੈਰ-ਗੋਰੇ ਅਫਰੀਕੀ ਮੂਲ ਦੇ ਅਮਰੀਕੀ ਨਾਗਰਿਕ ਜਾਰਜ ਫਲਾਇਡ ਨੂੰ ਨਿਆਂ ਦਿਵਾਉਣ ਲਈ ਵੱਡੀ ਗਿਣਤੀ ਵਿਚ ਲੋਕ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਪ੍ਰਦਰਸ਼ਨਕਾਰੀਆਂ ਲਈ ਖਾਲਸਾ ਨੇ 10 ਲੱਖ ਡਾਲਰ ਦੇ ਮਾਸਕ ਦਾਨ ਕਰਨ ਦਾ ਫੈਸਲਾ ਕੀਤਾ ਹੈ। ਜੂਨਟੀਨਥ ਅਮਰੀਕਾ ਵਿੱਚ  ਦਾਸ ਪ੍ਰਥਾ ਦੇ ਅੰਤ ਦੀ ਖੁਸ਼ੀ ਨਾਲ  ਮਨਾਇਆ ਜਾਂਦਾ ਹੈ। ਰੋਜ਼ਾ ਪਾਰਕਸ ਟਰੇਲਬਲੇਜ਼ਰ ਪੁਰਸਕਾਰ ਨਾਲ ਸਨਮਾਨਤ ਇੰਡੀਆਨਾ ਦੇ ਰਹਿਣ ਵਾਲੇ ਗੁਰਿੰਦਰ ਸਿੰਘ ਖਾਲਸਾ ਨੇ ਕਿਹਾ, ਜੇਕਰ ਅਸੀਂ ਨਫਰਤ ਤੇ ਹਿੰਸਾ ਦੀ ਥਾਂ ਪਿਆਰ ਫੈਲਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਅਮਰੀਕਾ ਦੀ ਅਸਲੀ ਤਸਵੀਰ ਦਿਖਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਹਰ ਅਮਰੀਕੀ ਨੂੰ ਅਪੀਲ ਕੀਤੀ ਹੈ ਕਿ ਉਹ ਮਾਰਟਿਨ ਲੂਥਰ ਕਿੰਗ ਜੂਨੀਅਰ ਅਤੇ ਮਹਾਤਮਾ ਗਾਂਧੀ ਵਰਗੇ ਨੇਤਾਵਾਂ ਦੇ ਦਿਖਾਏ ਸ਼ਾਂਤੀਪੂਰਣ ਪ੍ਰਦਰਸ਼ਨ ਦੇ ਰਾਹ ‘ਤੇ ਚੱਲ ਕੇ ਮੁਹਿੰਮ ਦਾ ਹਿੱਸਾ ਬਣਨ।

ਮਿੰਨੀਸੋਟਾ ਸੂਬੇ ਦੇ ਸਿਟੀ ਮਿਨਿਆਪੋਲਿਸ ਵਿੱਚ ਬੀਤੇਂ ਦਿਨੀਂ ਪੁਲਸ ਹਿਰਾਸਤ ਚ’ ਮਾਰੇ ਗਏ ਗੈਰ-ਗੋਰੇ ਅਫਰੀਕੀ ਮੂਲ ਦੇ ਅਮਰੀਕੀ ਨਾਗਰਿਕ ਜਾਰਜ ਫਲਾਇਡ ਨੂੰ ਨਿਆਂ ਦਿਵਾਉਣ ਲਈ ਵੱਡੀ ਗਿਣਤੀ ਵਿਚ ਲੋਕ ਪ੍ਰਦਰਸ਼ਨ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ। ਅਮਰੀਕਾ ਵਿੱਚ  ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 21,91,052 ਹੋ ਗਈ ਹੈ, ਜਿਨ੍ਹਾਂ ਵਿਚੋਂ 1,18,434 ਲੋਕਾਂ ਦੀ ਮੌਤ ਹੋ ਗਈ ਹੈ।

Install Punjabi Akhbar App

Install
×