ਮੇਰੇ ਵੀਰੇ ਨੂੰ ਬਚਾਅ ਲਓ………. ਦੀ ਮਾਸੂਮ ਬਾਲੜੀਆਂ ਦੀ ਹੂਕ ਛੇੜ ਦਿੰਦੀ ਹੈ ਕੰਬਣੀ

Snap01lr
ਬੱਚੇ ਦੀ ਪਖ਼ਾਨੇ ਵਾਲੀ ਜਗ•ਾ ਦਾ ਇਲਾਜ ਕਰਾਉਣ ਲਈ ਮਜ਼ਦੂਰ ਪਰਿਵਾਰ ਬੇਵੱਸ!!
ਪ੍ਰਮਾਤਮਾ ਜਦੋਂ ਗਰੀਬਾਂ ਦਾ ਇਮਤਿਹਾਨ ਲੈਂਦਾ ਹੈ ਤਾਂ ਪਹਿਲਾਂ ਹੀ ਆਪਣੀ ਬੇਵਸੀ ਤੇ ਲਾਚਾਰੀ ਤੋਂ ਪ੍ਰੇਸ਼ਾਨ ਗਰੀਬ ਹੋਰ ਦੁਖੀ ਹੋ ਜਾਂਦੇ ਹਨ। ਇਸੇ ਤਰ•ਾਂ ਕੋਟਕਪੂਰਾ ਨੇੜਲੇ ਪਿੰਡ ਬਿਸ਼ਨੰਦੀ ਦੇ ਵਸਨੀਕ ਮਜ਼ਦੂਰੀ ਅਰਥਾਤ ਦਿਹਾੜੀ ਕਰਕੇ ਆਪਣੀਆਂ ਮਾਸੂਮ ਬਾਲੜੀਆਂ ਸਮੇਤ ਸਮੁੱਚੇ ਪਰਿਵਾਰ ਦਾ ਗੁਜਾਰਾ ਚਲਾਉਣ ਵਾਲੇ ਹਰਬੰਸ ਸਿੰਘ ਪੁੱਤਰ ਗੁਰਦੇਵ ਸਿੰਘ ਦੇ ਘਰ 7 ਬੇਟੀਆਂ ਤੋਂ ਬਾਅਦ ਬੇਟਾ ਹੋਣ ਦੀਆਂ ਖੁਸ਼ੀਆਂ ਮਨਾਈਆਂ ਗਈਆਂ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ ਪਰ ਉਸ ਸਮੇਂ ਸਾਰੇ ਪਰਿਵਾਰ ‘ਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ, ਜਦੋਂ ਪਤਾ ਲੱਗਾ ਕਿ ਉਸਦੇ ਨਵ-ਜਨਮੇ ਮਾਸੂਮ ਬੱਚੇ ਦੇ ਪਖਾਨੇ ਵਾਲੀ ਜਗਾ ਹੀ ਨਹੀਂ ਬਣੀ ਤੇ ਮਲਮੂਤਰ ਪਿਸ਼ਾਬ ਵਾਲੀ ਨਾਲੀ ਰਾਹੀਂ ਹੀ ਆਉਂਦਾ ਹੈ। ਬੇਟੇ ਦਾ ਨਾਂਅ ਗੁਰਪਿਆਰ ਸਿੰਘ ਰੱਖਿਆ ਗਿਆ ਪਰ ਮਹਿਜ਼ 10 ਮਹੀਨਿਆਂ ‘ਚ ਹੀ ਉਸ ਦਾ ਇਲਾਜ ਕਰਵਾ-ਕਰਵਾ ਕੇ ਪਰਿਵਾਰ ਕਰਜ਼ਾਈ ਹੋਣ ਦੇ ਨਾਲ-ਨਾਲ ਰੋਟੀ ਤੋਂ ਵੀ ਮੁਥਾਜ ਹੋ ਗਿਆ। ਹਰਬੰਸ ਸਿੰਘ ਤੇ ਉਸਦੀ ਪਤਨੀ ਕਰਮਜੀਤ ਕੌਰ ਦੀਆਂ ਅੱਖਾਂ ‘ਚੋਂ ਹੰਝੂ ਝਲਕਣੇ ਸੁਭਾਵਿਕ ਹਨ ਪਰ ਜਦੋਂ ਉਨ•ਾਂ ਦੀਆਂ 8ਵੀਂ ਤੇ 6ਵੀਂ ਜਮਾਤ ‘ਚ ਪੜ•ਦੀਆਂ ਧੀਆਂ ਕ੍ਰਮਵਾਰ ਰਮਨਦੀਪ ਕੌਰ ਤੇ ਸੁਖਪਾਲ ਕੌਰ ਹਰ ਦਾਨੀ ਸੱਜਣ ਕੋਲ ਲੇਲੜੀਆਂ ਕੱਢ ਕੇ ਵਾਸਤੇ ਪਾਉਂਦੀਆਂ ਹਨ ਕਿ ਉਨ•ਾਂ ਦੇ ਵੀਰੇ ਨੂੰ ਬਚਾਓ ਤਾਂ ਉਸ ਸਮੇਂ ਇਨਸਾਨੀਅਤ ਦਾ ਦਰਦ ਰੱਖਣ ਵਾਲੇ ਹਰੇਕ ਵਿਅਕਤੀ ਦੀਆਂ ਅੱਖਾਂ ‘ਚੋਂ ਹੰਝੂ ਵਹਿ ਤੁਰਦੇ ਹਨ। ਉਕਤ ਬਾਲੜੀਆਂ ਦੇ ਤਰਲੇ ਤੇ ਵਾਸਤੇ ਤੋਂ ਬਾਅਦ ਸਾਰੇ ਪਰਿਵਾਰ ਦਾ ਮਾਹੌਲ ਗਮਗੀਨ ਹੋ ਜਾਂਦਾ ਹੈ ਤੇ ਉਹ ਪ੍ਰਮਾਤਮਾ ਅੱਗੇ ਅਰਜ਼ੋਈਆਂ ਕਰਨ ਲੱਗ ਪੈਂਦੇ ਹਨ। ਉਨ•ਾਂ ਦੱਸਿਆ ਕਿ ਮੱਦਦ ਲਈ ਉਨ•ਾਂ ਨੇ ਸਿਆਸੀ ਆਗੂਆਂ ਤੋਂ ਇਲਾਵਾ ਧਾਰਮਿਕ ਤੇ ਸਮਾਜਸੇਵੀ ਸੰਸਥਾਵਾਂ ਕੋਲ ਬਹੁਤ ਗੇੜੇ ਮਾਰੇ ਪਰ ਕੋਈ ਸੁਣਵਾਈ ਨਹੀਂ ਹੋਈ। ਬੇਟੇ ਦੇ ਇਲਾਜ ਲਈ ਪੀ.ਜੀ.ਆਈ. ਚੰਡੀਗੜ• ਦੇ ਮਾਹਰ ਡਾਕਟਰ ਲੱਖਾਂ ਰੁਪੈ ਦੀ ਵੱਡੀ ਰਕਮ ਦੀ ਮੰਗ ਕਰ ਰਹੇ ਹਨ ਪਰ ਪਰਿਵਾਰ ਕੋਲ ਤਾਂ ਆਪਣਾ ਢਿੱਡ ਭਰਨ ਲਈ ਫੁੱਟੀ ਕੋਡੀ ਵੀ ਨਹੀਂ ਬਚੀ। ਹਰਬੰਸ ਸਿੰਘ ਨੇ ਆਪਣੀ ਸਕੂਲ ‘ਚ ਪੜ•ਦੀ ਬੱਚੀ ਸਤਵੀਰ ਕੌਰ ਦੇ ਨਾਂਅ ਸਟੇਟ ਬੈਂਕ ਆਫ਼ ਪਟਿਆਲਾ ਦੀ ਜੈਤੋ ਬਰਾਂਚ ‘ਚ ਖ਼ਾਤਾ ਨੰ. 65141535657 ਖੁਲਵਾਇਆ ਹੈ ਤੇ ਦਾਨੀ ਸੱਜਣ ਉਨ•ਾਂ ਨਾਲ ਮੋਬਾਈਲ ਨੰ. 81460-13528 ‘ਤੇ ਸੰਪਰਕ ਕਰ ਸਕਦੇ ਹਨ।

Gurinder Singh Mehndiratta

kkpspokesman@gmail.com

 

 

Welcome to Punjabi Akhbar

Install Punjabi Akhbar
×