ਮੈਲਬੌਰਨ ‘ਚ ਗੁਰਦਾਸ ਮਾਨ ਵੱਲੋਂ ਗਾੲਿਕੀ ਦੀ ਸਫਲ ਪੇਸ਼ਕਾਰੀ ….

IMG-20180522-WA0011
ਮੈਲਬਰਨ —  ਬੀਤੇ ਅੈਤਵਾਰ ਆਸਟਰੇਲੀਆ ਦੇ ਸ਼ਹਿਰ ਮੈਲਬੌਰਨ ‘ਚ  ਕਰੀਏਟਿਵ  ਈਵੈਂਟਸ ਦੁਆਰਾ ਪੰਜਾਬੀ ਗਾਇਕੀ ਦੇ ਮਾਣ ਗੁਰਦਾਸ ਮਾਨ ਦਾ ਸ਼ੋਅ ਕਰਵਾਇਆ ਗਿਆ । ੲਿਸ ਸ਼ੋਅ  ‘ਚ ਮੈਲਬੌਰਨ ਵਸਦੇ ਪੰਜਾਬੀ ਭਾੲੀਚਾਰੇ ਵੱਲੋਂ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ ਗੲੀ । ੲਿਸ ਦੌਰਾਨ ਪਰਬੰਧਕਾਂ ਵੱਲੋਂ ਬਹੁਤ ਹੀ ਪੁਖਤਾ ਪਰਬੰਧ ਕੀਤੇ ਗੲੇ ਸਨ । ਇਸ ਸ਼ੋਅ ਦੌਰਾਨ ਮਾਨ ਨੇ ਛੱਲਾ, ਗੁਰੂ ਪੀਰ ਕੀ ਕਰੇ, ਕੀ ਬਣੂੰ ਦੁਨੀਅਾਂ ਦਾ, ਅਾਪਣਾ ਪੰਜਾਬ ਹੋਵੇ ਤੇ ਬੱਸ ਰਹਿਣ ਦੇ ਛੇੜ ਨਾ ਦਰਦਾਂ ਨੂੰ ਸਮੇਤ ਨਵੇਂ ਪੁਰਾਣੇ ਗੀਤਾਂ ਨਾਲ ਰੰਗ ਬੰਨਿਅਾ।  ਅਖੀਰਲੇ ਤਿੰਨ ਚਾਰ ਗੀਤਾਂ ਵੇਲੇ ਸਰੋਤਿਅਾਂ ਨੇ ਕੁਰਸੀਅਾਂ ਛੱਡ ਸਟੇਜ ਨੇੜੇ ਅਾ ਭੰਗੜਾ ਪਾ ਕੇ ਅਾਪਣੀ ਖੁਸ਼ੀ ਨੂੰ ਦੂਣਿਅਾਂ ਕੀਤਾ।  ਕਨਵੈਸ਼ਨ ਸ਼ੈਂਟਰ ਵਿੱਚ ਹੋੲੇ ੲਿਸ ਸ਼ੋਅ ਦੇ ਅੱਧ ਵਿੱਚ ਪਕ ਪਕ ਦੀਪਕ ਨੇ ਵੀ ਅਾਪਣੀ ਹਾਜਰੀ ਲਵਾੲੀ। ਮੁੱਖ ਪਰਬੰਧਕਾਂ ਸਿੰਕੂ ਨਾਭਾ, ਬਲਵਿੰਦਰ ਲਾਲੀ ਤੇ ਨਿੱਕ ਬਹਿਲ ਹੁਰਾਂ ਨੇ ਦਰਸ਼ਕਾਂ, ਮੀਡੀਅਾ ਤੇ ਸਪੌਂਸਰਾਂ ਦਾ ਧੰਨਵਾਦ ਕੀਤਾ ਜਿੰਨਾਂ ਦੀ ਬਦੌਲਤ ੲਿਹ ਸ਼ੋਅ ਕਾਮਯਾਬ ਤੇ ਯਾਦਗਾਰੀ ਹੋ ਨਿਬੜਿਅਾ।

Install Punjabi Akhbar App

Install
×