ਫਰੈਂਡਜ ਇੰਟਰਟੇਂਮੈਂਟ ਵੱਲੋ ਸਟਾਕਟਨ ਵਿੱਚ ਕਰਵਾਇਆ ਗੁਰਦਾਸ ਮਾਨ ਦਾ ਸ਼ੋਅ ਯਾਦਗਾਰੀ ਹੋ ਨਿਬੜਿਆ  

IMG_4637

ਸਟਾਕਟਨ (ਕੈਲੇਫੋਰਨੀਆਂ) 27 ਮਈ — ਬੀਤੇ ਦਿਨ ਫਰੈਂਡਜ  ਇੰਟਰਟੇਂਮੈਂਟ ਅਤੇ ਮਨਮੀਤ ਗਰੇਵਾਲ ਵੱਲੋ ਗੁਰਦਾਸ ਮਾਨ ਦਾ ਸ਼ੋਅ ਸਟਾਕਟਨ ਸ਼ਹਿਰ ਦੇ ਬਾਬ ਹੋਪ ਥੇਇਟਰ  ਵਿੱਚ  ਕਰਵਾਇਆ ਗਿਆ। ਇਸ  ਮੌਕੇ  ਦਰਸ਼ਕਾਂ ਨਾਲ ਖਚਾਖਚ ਭਰੇ ਹਾਲ ਵਿੱਚ ਸ਼ੋਅ ਦੀ ਸ਼ੁਰੂਆਤ ਸਟੇਜਾਂ ਦੀ ਮਲਕਾ ਆਸ਼ਾ ਸ਼ਰਮਾਂ ਨੇ ਸ਼ਾਇਰਾਨਾਂ ਅੰਦਾਜ਼ ਵਿੱਚ ਕੀਤੀ।

IMG_4683

ਇਸ ਮੌਕੇ ਸਹਾਇਤਾ ਸੰਸਥਾ ਦਾ ਲੱਗਿਆ ਬੂਥ ਵੀ ਦਰਸ਼ਕਾਂ ਲਈ ਖਾਸ ਖਿੱਚ ਦਾ ਕੇਦਰ ਰਿਹਾ। ਸਟੇਜ ਤੋਂ ਮਨਮੀਤ ਗਰੇਵਾਲ ਨੇ ਸਮੂਹ ਦਰਸ਼ਕ ਅਤੇ ਸਪਾਂਸਰ ਸੱਜਣਾਂ ਦੀ ਧੰਨਵਾਦ ਕੀਤਾ।

IMG_4623

ਅਖੀਰ ਵਿੱਚ ਮੇਲੇ ਨੂੰ ਚਰਮ ਸੀਮਾ ਤੱਕ ਪਹੁੰਚਾਉਣ ਲਈ ਗੁਰਦਾਸ ਮਾਂਨ ਨੇ ਦਰਸ਼ਕਾ ਨੂੰ ਤਕਰੀਬਨ ਤਿੰਨ ਘੰਟੇ ਕੀਲੀ ਰੱਖਿਆ। ਉਹ ਪੂਰੇ ਰੰਗ ਵਿੱਚ ਰੰਗੇ ਪੰਜਾਬੀਅਤ ਵਿੱਚ ਪੂਰੇ ਗੜੁਚ ਨਜ਼ਰ ਆ ਰਹੇ ਸਨ।ਦਰਸ਼ਕ ਵੀ ਤਾੜੀਆਂ ਦੀ ਗੂੰਜ ਵਿੱਚ ਇਕੱਲੇ ਇਕੱਲੇ ਬੋਲ ਤੇ ਗੁਰਦਾਸ ਮਾਨ ਨੂੰ ਹੁੰਗਾਰਾ ਦੇ ਰਹੇ ਸਨ।

IMG_4615

ਅਖੀਰ ਵਿੱਚ ਭਰੇ ਮੇਲੇ ਨੂੰ ਅਲਵਿਦਾ ਆਖ ਗੁਰਦਾਸ ਮਾਨ ਨੇ ਸਭਨਾਂ ਨੂੰ ਫਤਿਹ ਬੁਲਾਕੇ ਵਿਦਿਆ ਮੰਗੀ ਅਤੇ ਦਰਸ਼ਕਾਂ ਦਾ ਠਾਠਾ ਮਾਰਦਾ ਇਕੱਠ ਕਿਸੇ ਪੰਜਾਬ ਦੇ ਵੱਡੇ ਸੱਭਿਆਚਾਰਕ ਮੇਲੇ ਦਾ ਭੁਲੇਖਾ ਪਾ ਰਿਹਾ ਸੀ ਅਖੀਰ ਨੂੰ ਅਮਿੰਟ ਪੈੜਾ ਛੜਦਾ ਇਹ ਸੱਭਿਆਚਾਰਿਕ ਮੇਲਾ ਯਾਦਗਾਰੀ ਹੋ ਨਿਬੜਿਆ।

Install Punjabi Akhbar App

Install
×