ਐ ਭਰਿਸਟ ਅਤੇ ਇਮਾਨਦਾਰ ਮਨੁੱਖ ਤੇਰੀ ਔਕਾਤ ਕੀ ਹੈ ?

Cartoons-Against-Corruption-In-India-7-e1347297174583

ਵਰਤਮਾਨ ਸਮੇਂ ਦੇ ਅਮੀਰ ਸਹਿਨਸ਼ਾਹਾਂ ਦੀ ਜਿੰਦਗੀ ਵੱਲ ਜਦ ਝਾਤ ਮਾਰਦੇ ਹਾਂ ਤਦ ਉਹਨਾਂ ਦੇ ਬਚਪਨ ਵਿੱਚ ਗਰੀਬੀ ਹੰਢਾਈ ਦੇ ਦਰਸ਼ਨ ਹੁੰਦੇ ਹਨ ਜਿੰਹਨਾਂ ਵਿੱਚੋਂ ਇੱਕ ਧੀਰੂ ਭਾਈ ਅੰਬਾਨੀਂ ਸੀ ਜੋ ਵਿਦੇਸ਼ ਦੀ ਧਰਤੀ ਤੇ ਪੈਟਰੋਲ ਭਰਦਿਆਂ ਭਰਦਿਆਂ ਹਿੰਦੋਸਤਾਨ ਦੀ ਸਭ ਤੋਂ ਵੱਡੀ ਪੈਟਰੋਲੀਅਮ ਕੰਪਨੀ ਦਾ ਮਾਲਕ ਬਣ ਗਿਆ ਜਿਸਦਾ ਨਾਂ ਹੈ ਰਿਲਾਇੰਸ਼ । ਅਣਗਿਣਤ ਧਨ ਦੇ ਅੰਬਾਰ ਖੜਾ ਕਰਨ ਵਾਲਾ ਆਪਣੀ ਜਿੰਦਗੀ ਦਾ ਇੱਕ ਦਿਨ ਵੀ ਨਾਂ ਵਧਾ ਸਕਿਆਂ ਅਤੇ ਆਪਣੇ ਪੁੱਤਰਾਂ ਨੂੰ ਅਰਬਾਂ ਦੀ ਜਾਇਦਾਦ ਛੱਡ ਗਿਆ ਜਿਸ ਨੂੰ ਵੰਡਣ ਪਿੱਛੇ ਜੁੱਤਮ ਜੁੱਤੀ ਹੁੰਦਿਆਂ ਸਾਰੇ ਸੰਸਾਰ ਨੇ ਦੇਖਿਆ ਅਤੇ ਜਿਸ ਵਿੱਚ ਉਹਨਾਂ ਦੀ ਮਾਂ ਲੁੱਟ ਦੇ ਪੈਸੇ ਵਿੱਚੋਂ ਕਰੋੜਾਂ ਰੁਪਏ ਉਹਨਾਂ ਦੀ ਏਕਤਾ ਲਈ ਧਾਰਮਿਕ ਸਥਾਨਾਂ ਤੇ ਚੜਾਉਂਦੀ ਫਿਰਦੀ ਰਹੀ ਤੇ ਅਨੇਕਾਂ ਬਾਬਿਆਂ ਦੀ ਚਾਪਲੂਸੀ ਕੀਤੀ ਅਤੇ ਦਾਨ ਵਿੱਚ ਕਰੋੜਾ ਦਿੱਤੇ ਸਨ । ਇਸ ਤਰਾਂ ਦੇ ਹੀ ਇੱਕ ਪੈਸਾ ਕਮਾਊ ਬਾਬੇ ਦੀ ਮਦਦ ਨਾਲ ਬੜੀ ਮੁਸਕਲ ਨਾਲ ਆਮ ਲੋਕਾਂ ਦੇ ਖੂਨ ਦੀ ਕਮਾਈ ਵਿੱਚੋਂ ਲੁੱਟਕੇ ਬਣਾਏ ਪਹਾੜ ਨੂੰ ਉਹਨਾਂ ਦੀ ਮਾਂ ਨੇ ਵੰਡ ਪਵਾ ਹੀ ਦਿੱਤੀ ਤਾਂ ਕਿ ਜੱਗ ਹਸਾਈ ਨਾਂ ਹੋਵੇ ਪਰ ਜਲੂਸ਼ ਤਾਂ ਸਾਰੇ ਸੰਸਾਰ ਵਿੱਚ ਪਹਿਲਾਂ ਹੀ ਨਿਕਲ ਚੁੱਕਿਆਂ ਸੀ । ਇਸ ਤਰਾਂ ਦਾ ਕਿਸੇ ਇੱਕ ਨਾਲ ਨਹੀਂ ਹਰ ਦੁਨੀਆਂ ਦੇ ਅਰਬਪਤੀ ਨਾਲ ਹੁੰਦਾਂ ਹੈ ਜਿੰਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾਂ ਕਿ ਉਹਨਾਂ ਦੀ ਸਾਰੀ ਜਿੰਦਗੀ ਦੀ ਲੋੜ ਸਿਰਫ ਢਾਈ ਸੌ ਮਣ ਅਨਾਜ ਹੀ ਹੈ ਉਹ ਵੀ ਤਾਂ ਜੇ ਉਸਨੂੰ ਸੌ ਸਾਲ ਦੀ ਉਮਰ ਮਿਲ ਜਾਵੇ । ਦੁਨੀਆਂ ਦੇ ਕਿਸੇ ਸਿਕੰਦਰ ਦੇ ਘਰ ਜਨਮੀ ਔਲਾਦ ਨੇ ਅੱਜ ਤੱਕ ਸੌ ਸਾਲ ਦੀ ਉਮਰ ਪਰਾਪਤ ਨਹੀਂ ਕੀਤੀ ਹਾਂ ਗਰੀਬ ਲੋਕ ਬਥੇਰੇ ਦਿਖਾਈ ਦੇਣਗੇ ਜੋ ਸੈਂਕੜਾ ਮਾਰਕੇ ਵੀ ਤੰਦਰੁਸਤ ਬੈਠੇ ਹੋਣਗੇ ਭਲਾ ਕਿਉ? ਅਸਲ ਵਿੱਚ ਦੁਨੀਆਂ ਦੇ ਬਹੁਤੇ ਅਰਬਾਂਪਤੀਆਂ ਦੀ ਔਲਾਦ ਤਾਂ ਅਰਧ ਉਮਰੇ ਹੀ ਚਲੀ ਜਾਂਦੀ ਹੈ ਬਹੁਤਿਆਂ ਦੇ ਤਾਂ ਹੁੰਦੀ ਹੀ ਨਹੀਂ ਜੇ ਹੁੰਦੀ ਵੀ ਹੈ ਤਦ ਉਹ ਮਾਪਿਆਂ ਦੇ ਦੁੱਖ ਵੰਡਾਉਣ ਲਈ ਨਹੀਂ ਸਗੋਂ ਐਸ਼ਪ੍ਰਸਤੀਆਂ ਵਿੱਚ ਮਸਤ ਹੀ ਕਿਧਰੇ ਮਰ ਮੁੱਕ ਜਾਂਦੀ ਹੈ । ਦੁਨੀਆਂ ਦੀ ਕੋਈ ਸਰਵ ਸੁੰਦਰੀ ਡਾਇਨਾਂ ਜਾਂ ਕੋਈ ਹੈਂਕੜਬਾਜ ਹਿਟਲਰ ,ਚੰਗੇਜ ਖਾਨ ,ਸਿਕੰਦਰਾਂ ਦੇ ਅਨੇਕਾਂ ਕਿੱਸੇ ਇਤਿਹਾਸ ਦੇ ਪੰਨਿਆਂ ਨੂੰ ਕਾਲੇ ਕਰਦਿਆਂ ਮੌਜੂਦ ਹਨ।

ਸਿੱਧਾ ਸਾਦਾ ਹਿਸਾਬ ਹੈ ਸੌ ਸਾਲ ਦੀ ਉਮਰ ਜਿਉਣ ਵਾਲਾ ਮਨੁੱਖ 36500 ਦਿਨ ਧਰਤੀ ਤੇ ਜਿਉਂਦਾਂ ਹੈ ਜਿਸ ਵਿੱਚੋਂ ਬਚਪਨ ਦੇ 15 ਸਾਲ ਅਤੇ ਬੁਢਾਪੇ ਦੇ 25 ਸਾਲ ਉਹ ਸੌ ਗਰਾਮ ਤੋਂ ਜਿਆਦਾ ਨਹੀਂ ਖਾ ਸਕਦਾ ਤਰਲ ਪਦਾਰਥ ਜਿਨ ਮਰਜੀ ਪੀ ਲਵੇ ਜੋ ਪਾਣੀ ਤੋਂ ਲੈ ਕੇ ਜੂਸ ਜਾਂ ਸ਼ਰਾਬ ਤੱਕ ਕੁੱਝ ਵੀ ਹੋ ਸਕਦਾ ਹੈ । ਗਰੀਬ ਮਨੁੱਖ ਪਾਣੀ ਨਾਲ ਸਾਰ ਲੈਂਦਾਂ ਹੈ ਅਮੀਰ ਮਨੁੱਖ ਸਰਾਬਾਂ ਪੀਕੇ ਉਮਰ ਵੀ ਘਟਾ ਲੈਂਦਾਂ ਹੈ । ਸਬਜੀਆਂ ਜਾਂ ਕੱਚੇ ਫਲ ਵੀ ਤਰਲ ਪਦਾਰਥ ਹੀ ਹੁੰਦੇ ਹਨ । ਸਿਰਫ ਅਨਾਜ ਹੀ ਠੋਸ ਰੂਪ ਹੁੰਦਾਂ ਹੈ ਜਿਸਨੂੰ ਸਿਹਤ ਜਵਾਨ ਉਮਰ ਵਿੱਚ ਵੀ ਪੰਜ ਸੌ ਗਰਾਮ ਤੋਂ ਜਿਆਦਾ ਨਹੀਂ ਲੈ ਸਕਦੀ । ਔਸਤ ਰੂਪ ਵਿੱਚ ਜਵਾਨ ਮਨੁੱਖ ਸਿਰਫ 350 ਗਰਾਮ ਠੋਸ ਅਨਾਜ ਹੀ ਲੈ ਸਕਦਾ ਹੈ । ਸਮੁੱਚੀ ਉਮਰ ਦੇ ਵਿੱਚ ਜੇ ਇਹ ਔਸਤ ਰੂਪ ਵਿੱਚ ਮਾਪਣਾਂ ਹੋਵੇ ਤਦ ਇਹ 250 ਗਰਾਮ ਹੀ ਰਹਿ ਜਾਂਦਾ ਹੈ ਜਿਸਦਾ ਭਾਵ ਹੈ ਕਿ ਮਨੁੱਖ ਦੀ 25000 ਦਿਨਾਂ ਦੀ ਲੋੜ ਸਿਰਫ 65 ਕੁ ਕਵਿੰਟਲ ਅਨਾਜ ਹੀ ਰਹਿ ਜਾਂਦੀ ਹੈ । ਸੰਸਾਰ ਦੇ ਹਰ ਵਿਅਕਤੀ ਦੀ ਔਸਤ ਉਮਰ 67 ਸਾਲ ਹੀ ਮੰਨੀ ਜਾਂਦੀ ਹੈ ਜਦਕਿ ਭਾਰਤ ਵਿੱਚ ਔਸਤ ਉਮਰ 62 ਸਾਲ ਹੀ ਮੰਨੀ ਜਾਂਦੀ ਹੈ। ਪਰ ਜੇ ਮਨੁੱਖ ਸੌ ਸਾਲ ਜਾਂ 36000 ਦਿਨ ਵੀ ਰਹਿ ਜਾਵੇ ਇਸ ਸੰਸਾਰ ਵਿੱਚ ਤਦ ਵੀ ਸੌ ਕਵੰਟਲ ਤੋਂ ਜਿਆਦਾ ਅਨਾਜ ਨਹੀਂ ਖਾ ਸਕਦਾ। ਭਰਿਸ਼ਟ ਮਨੁੱਖ ਤਾਂ ਅਨਾਜ ਬਾਰੇ ਸੋਚਣ ਦੀ ਥਾਂ ਸੋਨਾ ਚਾਂਦੀ ਅਤੇ ਕਾਗਜ ਹੀ ਸਾਰੀ ਉਮਰ ਇਕੱਠਾ ਕਰਦਾ ਰਹਿੰਦਾਂ ਹੈ ਜੋ ਕਦੇ ਵੀ ਉਸਦੀ ਖੁਰਾਕ ਨਹੀਂ ਬਣ ਸਕੇ ਅਤੇ ਨਾਂ ਹੀ ਬਣਨਗੇ। ਇਕੱਲੇ ਮਨੁੱਖ ਤੋਂ ਬਿਨਾਂ ਸੰਸਾਰ ਦਾ ਕੋਈ ਜਾਨਵਰ ਇਹ ਚੀਜਾਂ ਇਕੱਠੀਆਂ ਨਹੀਂ ਕਰਦਾ ਪਰ ਵਿਚਾਰਾ ਮਨੁੱਖ ਸਿਆਣਾ ਅਖਵਾਉਂਦਾਂ ਹੈ ਅਤੇ ਭਰਿਸ਼ਟ ਬੇਈਮਾਨ ਹੋਕੇ ਦੂਸਰਿਆਂ ਦੇ ਮੂੰਹ ਵਿੱਚੋਂ ਰੋਟੀ ਖੋਹਕੇ ਆਪਣੇ ਘਰ ਸੋਨੇ ਨਾਲ ਭਰਨ ਲੱਗਦਾ ਹੈ ਅਤੇ ਇੱਕ ਦਿਨ ਇਸ ਲੜਾਈ ਦੇ ਘਰ ਆਪਣੇ ਵਾਰਸ਼ਾਂ ਦੇ ਗਲ ਨਫਰਤਾਂ ਦਾ ਸੰਸਾਰ ਛੱਡ ਜਾਂਦਾ ਹੈ । ਦੁਨੀਆਂ ਦੇ ਪਾਗਲ ਬੁੱਧੀਜੀਵੀ ਲੋਕ ਇਸ ਤਰਾਂ ਦੇ ਅਗਿਆਨੀ ਲੋਕਾਂ ਨੂੰ ਦੁਨੀਆਂ ਦੇ ਪੱਥ ਪ੍ਰਦਰਸ਼ਕ ਸਾਬਤ ਕਰਦੇ ਰਹਿੰਦੇ ਹਨ ਜਦਕਿ ਦੁਨੀਆਂ ਦੇ ਰਾਹ ਦਸੇਰੇ ਆਮ ਕਿਰਤੀ ਲੋਕ ਹੁੰਦੇ ਹਨ ਜੋ ਸਭ ਕੁੱਝ ਲੁਟਾਕੇ ਵੀ ਕਿਰਤ ਦਾ ਲੜ ਨਹੀਂ ਛੱਡਦੇ ਅਤੇ ਰੱਬ ਦੀ ਰਜਾਂ ਵਿੱਚ ਰਾਜੀ ਰਹਿੰਦੇ ਹਨ ।

ਦੁਨੀਆਂ ਦੇ ਭਰਿਸ਼ਟ ਬੇਈਮਾਨ ਲੋਕ ਆਪਣੀ ਲੁੱਟ ਦੀ ਕਮਾਈ ਨੂੰ ਲੁਕਾਉਣ ਦੇ ਫਿਕਰਾਂ ਵਿੱਚ ਆਪਣੀ ਜਿੰਦਗੀ ਦਾ ਸੁਆਦ ਗੁਆ ਬੈਠਦੇ ਹਨ ਅਤੇ ਉਮਰ ਵੀ ਘਟਾ ਲੈਂਦੇ ਹਨ। ਪੈਸੇ ਦੇ ਜੋਰ ਜਿੰਦਗੀ ਦਾ ਅਨੰਦ ਕਦੇ ਖੁਸੀ ਨਹੀਂ ਪੈਦਾ ਕਰਦਾ । ਪੈਸੇ ਦੇ ਜੋਰ ਤੇ ਸਿਹਤ ਦੀ ਤੰਦਰੁਸਤੀ ਜੋ ਖੁਸੀਆਂ ਵਾਲੀ ਹੋਵੇ ਕਦੇ ਪਰਾਪਤ ਨਹੀਂ ਹੁੰਦੀ। ਬਿਮਾਰ ਜਿੰਦਗੀ ਪੈਸੇ ਦੇ ਜੋਰ ਤੇ ਦਰਦਾਂ ਨਾਲ ਭਰੀ ਹੋਈ ਜਰੂਰ ਕੁੱਝ ਦਿਨ ਖਰੀਦੀ ਜਾ ਸਕਦੀ ਹੈ ਜੋ ਹੋ ਸਕਦੈ ਵੈਟੀਲੇਟਰਾਂ ਦੇ ਸਹਾਰੇ ਹੀ ਨਰਕ ਵਰਗੀ ਹੋਵੇ ਪਰ ਅੰਤ ਨੂੰ ਮੌਤ ਮੂਹਰੇ ਹਾਰਨਾਂ ਹੀ ਪੈਂਦਾਂ ਹੈ। ਆਮ ਕਿਰਤੀ ਲੋਕ ਜਿੰਦਗੀ ਦੇ ਸੁਆਦ ਨੂੰ ਕਦੇ ਵੀ ਨਹੀਂ ਗੁਆੳਂਦੇ ਹੁੰਦੇ ਕਿਉਂਕਿ ਪੈਸਾ ਕਮਾਉਣ ਦੀ ਥਾਂ ਉਹ ਸਮਾਂ ਖੁਸੀਆਂ ਲਈ ਜਰੂਰ ਕੱਢ ਹੀ ਲੈਂਦੇ ਹਨ। ਆਮ ਬੰਦੇ ਦੇ ਹਾਸੇ ਦੂਰ ਤੱਕ ਸੁਣਾਈ ਦਿੰਦੇ ਹਨ ਪਰ ਪੈਸੇ ਦੇ ਪੁੱਤਾਂ ਨੂੰ ਤਾਂ ਹੱਸਣ ਵੇਲੇ ਵੀ ਸਮਾਜਿਕ ਮੈਨਰਜ ਨਾਂ ਦਾ ਭੂਤ ਡਰਾ ਦਿੰਦਾਂ ਹੈ। ਅਮੀਰਾਂ ਨੂੰ ਤਾਂ ਹੱਸਣਾਂ ਵੀ ਨਸੀਬ ਨਹੀਂ ਹੁੰਦਾਂ ਤਦ ਉਹ ਲੋਕ ਜਿੰਦਗੀ ਦੇ ਦੂਸਰੇ ਸੁਆਦ ਕਿੱਥੋਂ ਮਾਣ ਸਕਦੇ ਹਨ। ਦੁਨੀਆਂ ਦੇ ਅਮੀਰਾਂ ਦੀਆਂ ਦੌਲਤਾਂ ਦੇ ਭੰਡਾਰ ਜਮਾਂ ਕਰਨ ਲਈ ਕਿਰਤੀ ਲੋਕਾਂ ਨੂੰ ਨੰਗਾ ਤਨ ਅਤੇ ਪੈਰਾਂ ਨੂੰ ਜੁੱਤੀ ਵੀ ਨਸੀਬ ਨਹੀਂ ਹੁੰਦੀ । ਦੁਨੀਆਂ ਦੇ ਅਮੀਰ ਲੋਕ ਗਰੀਬ ਦੀ ਜੁੱਤੀ ਦੀ ਨੋਕ ਤੇ ਹੀ ਬਸ਼ੇਰਾ ਕਰਦੇ ਹਨ ਪਰ ਗਰੀਬ ਦੀ ਜਿੰਦਗੀ ਖੁਦਾ ਦੇ ਸਿਰ ਤੇ ਬਿਰਾਜਮਾਨ ਹੁੰਦੀ ਹੈ। ਇਹ ਹੀ ਭਰਿਸ਼ਟ ਅਤੇ ਇਮਾਨਦਾਰ ਮਨੁੱਖ ਦੀ ਔਕਾਤ ਹੁੰਦੀ ਹੈ ਜੋ ਉਹ ਕਦੇ ਵੀ ਨਹੀਂ ਦੇਖਦਾ ਹੁੰਦਾਂ। ਇਸ ਨਾਂ ਦੇਖਣ ਕਾਰਨ ਗਰੀਬ ਗਰੀਬੀ ਤੋਂ ਦੁੱਖੀ ਹੋ ਜਾਂਦਾ ਹੈ ਅਤੇ ਅਮੀਰ ਆਪਣੀ ਅਮੀਰੀ ਤੇ ਪਛਤਾਉਂਦਾਂ ਤੁਰ ਜਾਂਦਾ ਹੈ।

Install Punjabi Akhbar App

Install
×