ਇਪਟਾ ਦੇ ਮੁੱਢਲੇ ਕਾਰਕੁਨ ਸਭਿਆਚਾਰ ਤੇ ਰੰਗਮੰਚ ਦੇ ਕਾਮੇ ਗੁਰਚਰਨ ਸਿੰਘ ਬੋਪਾਰਾਏ ਦੇ ਦੇਹਾਂਤ

1955 ਤੋਂ ਇਪਟਾ ਦੀਆਂ ਪੰਜਾਬ ਵਿਚਲੀ ਸਭਿਆਚਾਰਕ ਤੇ ਰੰਗਮੰਚੀ ਗਤੀਵਿਧੀਆਂ ਦਾ ਅਹਿਮ ਹਿੱਸਾ ਰਹੇ ਅਤੇ ਹੋਮ ਗਾਰਡ ਤੋਂ ਬਟਾਲੀਅਨ ਕਮਾਂਡਰ ਰਿਟਾਇਰ ਹੋਏ ਗੁਰਚਰਨ ਸਿੰਘ ਬੋਪਾਰਏ ਦਾ ਕੋਰੋਨਾ ਕਾਰਣ ਅੱਜ ਦੇਹਾਂਤ ਹੋ ਗਿਆ।ਉਹ 83 ਸਾਲ ਦੇ ਸਨ। ਸ੍ਰੀ ਬੋਪਾਰਾਏઠਤੇਰਾ ਸਿੰਘ ਹੋਰਾਂ ਦੀ ਅਗਵਾਈ ਹੇਠ ਬਣੀ ਇਪਟਾ ਸਭਿਆਚਾਰਕ ਟੋਲੀ ਦਾ ਸੁਰਿੰਦਰ ਕੌਰ (ਲੋਕ-ਗਾਇਕਾ), ਅਮਰਜੀਤ ਗੁਰਦਾਸਪੁਰੀ (ਲੋਕ-ਗਾਇਕ), ਨਿਰੰਜਣ ਸਿੰਘ ਮਾਨ, ਜੋਗਿੰਦਰ ਬਾਹਰਲਾ, ਸ਼ੀਲਾ ਦੀਦੀ, ਡਾ.ਪ੍ਰਿਥੀਪਾਲ ਸਿੰਘ ਮੈਣੀ, ਦਲਬੀਰ ਕੌਰ, ਰਾਜਵੰਤ ਕੌਰ ਮਾਨ ‘ਪ੍ਰੀਤ’, ਡਾ. ਇਕਬਾਲ ਕੌਰ, ਓਰਮਿਲਾ ਆਨੰਦ, ਓਮਾ ਗੁਰਬਖਸ਼ ਸਿੰਘ, ਸਵਰਣ ਸੰਧੂ, ਕੰਵਲਜੀਤ ਸਿੰਘ ਸੂਰੀ,ઠਡਾ. ਹਰਸ਼ਰਨ ਸਿੰਘ ਸਮੇਤ ਅਹਿਮ ਹਿੱਸਾ ਸਨ।ਇਸ ਟੋਲੀ ਨੇ ਪੰਜਾਬ ਦੇ ਸਭਿਆਚਾਰਕ ਤੇ ਰੰਗਮੰਚੀ ਦ੍ਰਿਸ਼ ਵਿਚ ਜ਼ਿਕਰਯੋਗ ਤਬੀਦੀਲੀ ਲਿਆਂਦੀ।ਸ੍ਰੀ ਬੋਪਾਰਾਏ ਦਾ ਸਸਕਾਰ ਕੱਲ ਨੂੰ ਮੁਹਾਲੀ ਦੀ ਸਮਸ਼ਾਨ ਘਾਟ ਵਿਚ ਕੋਰੋਨਾ ਦਾ ਹਦਾਇਤਾ ਅਨੁਸਾਰ ਕੀਤਾ ਜਾਵੇਗਾ।
ਉਨਾਂ ਦੇ ਪੁਰਾਣੇ ਸਾਥੀਆਂઠਅਮਰਜੀਤ ਗੁਰਦਾਸਪੁਰੀ (ਲੋਕ-ਗਾਇਕ), ਡਾ.ਪ੍ਰਿਥੀਪਾਲ ਸਿੰਘ ਮੈਣੀ, ਦਲਬੀਰ ਕੌਰ, ਰਾਜਵੰਤ ਕੌਰ ਮਾਨ ‘ਪ੍ਰੀਤ’, ਡਾ. ਇਕਬਾਲ ਕੌਰ, ਕਲਮਕਾਰ ਰਿਪੁਦਮਨ ਸਿੰਘ ਰੂਪ, ਅਤੇ ਲੋਕ ਗਾਇਕਾ ਡੋਲੀ ਗੁਲੇਰੀਆਂ, ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ,ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ, ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਤੇ ਜਨਰਲ ਸੱਕਤਰ ਕੰਵਲ ਨੈਣ ਸਿੰਘ ਸੇਖੋਂ ਅਤੇ ਰਾਬਿੰਦਰ ਸਿੰਘ ਰੱਬੀ, ਅਮਨ ਭੋਗਲ, ਦਲਬਾਰ ਸਿੰਘ, ਹਰਜੀਤ ਕੈਂਥ, ਜੇ ਸੀ ਪਰਿੰਦਾ, ਡਾ. ਕੁਲਦੀਪ ਦੀਪ, ਡਾ. ਸੁਰੇਸ਼ ਮਹਿਤਾ, ਗੁਰਵਿੰਦਰ ਸਿੰਘ, ਗੁਰਮੀਤ ਪਾਹੜਾ, ਬਲਬੀਰ ਮੂਦਲ, ਗਮਨੂ ਬਾਂਸਲ, ਪ੍ਰਦੀਪ ਸ਼ਰਮਾ, ਡਾ.ਹਰਭਜਨ ਸਿੰਘ, ਨਰਿੰਦਰ ਨੀਨਾ, ਅਸ਼ੋਕ ਪੁਰੀ, ਵਿੱਕੀ ਮਹੇਸਰੀ, ਇੰਦਜੀਤ ਮੋਗਾ ਅਤੇ ਸਰਘੀ ਪ੍ਰੀਵਾਰ ਦੇ ਰੰਗਕਰਮੀ ਰੰਜੀਵਨ ਸਿੰਘ, ਸੰਜੀਵ ਦੀਵਾਕ ‘ਕੁੱਕੂ’, ਸੈਵੀ ਸਤਵਿੰਦਰ ਕੌਰ ਅਤੇ ਰਿੱਤੂਰਾਗ ਨੇ ਸ੍ਰੀ ਗੁਰਚਰਨ ਸਿੰਘ ਬੋਪਾਰਏ ਦੇ ਵਿਛੌੜੇ ਉਪਰ ਗਹਿਰੇ ਦੁਖ ਦਾ ਪ੍ਰਗਟਾਵਾ ਕਰਦੇ ਉਨਾਂ ਹੋਰਾਂ ਦੇ ਪ੍ਰੀਵਾਰ ਦੇ ਦੁੱਖ ਵਿਚ ਸ਼ਰੀਕ ਹੁੰਦੇ ਕਿਹਾ ਕਿ ਬੋਪਾਰਾਏ ਹੋਰਾਂ ਸਭਿਆਚਾਰ ਤੇ ਰੰਗਮੰਚ ਦੇ ਖੇਤਰ ਵਿਚ ਨਿੱਘਰ ਹਿੱਸਾ ਪਾਇਆਂ।ਉਹ ਆਖਰੀ ਦਮ ਤੱਕ ਇਪਟਾ ਦੀਆਂ ਗਤੀਵਧੀਆਂ ਅਤੇ ਸਾਹਿਤਕ ਸਰਗਰਮੀਆਂ ਵਿਚ ਸਰਗਰਮੀ ਨਾਲ ਹਿੱਸਾ ਲੈਂਦੇ ਰਹੇ।

Install Punjabi Akhbar App

Install
×