ਨਿਊਜਰਸੀ ਦੇ ਅਗਲੇ ਅਟਾਰਨੀ ਜਰਨਲ ਜਨਵਰੀ 2018 ਤੋਂ ਗੁਰਬੀਰ ਸਿੰਘ ਗਰੇਵਾਲ ਹੋਣਗੇ

FullSizeRender

ਨਿਊਜਰਸੀ -ਨਿਊਜਰਸੀ ਦੇ ਗਵਰਨਰ ਦੀ ਚੋਣ ਜਿੱਤ ਚੁੱਕੇ ਫਿਲ ਮਰਫੀ ਜੋ ਪਹਿਲੀ ਜਨਵਰੀ ਨੂੰ  ਸਹੁੰ ਚੁੱਕਣਗੇ। ਉਹ ਆਪਣੇ ਪ੍ਰਸਾਸ਼ਨ ਲਈ ਟੀਮ ਤਿਆਰ ਕਰ ਰਹੇ ਹਨ ਅਤੇ ਸਰਦਾਰ ਗਰੇਵਾਲ ਬਾਰੇ ਜਲਦੀ ਐਲਾਨ ਕਰਨ ਵਾਲੇ ਹਨ। ਗੁਰਬੀਰ ਗਰੇਵਾਲ ਬਰਗਨ ਕਾਉਂਟੀ ਦੇ ਪ੍ਰਸਿਕਿਊਟਰ (ਸਰਕਾਰੀ ਵਕੀਲ ) ਹਨ ਜਿਨਾਂ ਨੂੰ ਗਵਰਨਰ ਕ੍ਰਿਸ ਕ੍ਰਿਸਟੀ ਨੇ ਇਸ ਅਹੁਦੇ ਤੇ ਨਿਯੁਕਤ ਕੀਤਾ ਸੀ। ਇਥੇ ਜ਼ਿਕਰਯੋਗ ਹੈ ਜਦੋਂ ਪਹਿਲੀ ਵਾਰ ਗਵਰਨਰ ਕ੍ਰਿਸਟੀ ਨੇ ਬਰਗਨ ਕਾਉਂਟੀ ਦੇ ਪ੍ਰਸਿਕਿਊਟਰ ਲਈ ਉਹਨਾਂ ਦੀ ਨਿਯੁਕਤੀ ਕੀਤੀ ਸੀ ਤਾਂ ਨਿਊਜਰਸੀ ਸੈਨੇਟ ਨੇ ਇਸਦੀ ਮਨਜੂਰੀ ਨਹੀਂ ਸੀ ਦਿੱਤੀ। ਅਗਲੇ ਸਾਲ ਗਵਰਨਰ ਨੇ ਦੁਬਾਰਾ ਗਰੇਵਾਲ ਦੀ ਨਿਯੁਕਤੀ ਕੀਤੀ ਤੇ ਕੁਝ ਚਿਰ ਉਹ ਬਰਗਨ ਕਾਉਂਟੀ ਦੇ ਐਕਟਿੰਗ ਪ੍ਰਾਸੀਕਿਊਟਰ ਵੀ ਰਹੇ ।ਫਿਰ ਉਹਨਾਂ ਨੇ ਬਰਗਨ ਕਾਉਂਟੀ ਦੇ ਪ੍ਰਾਸੀਕਿਊਟਰ ਦਾ ਅਹੁਦਾ ਸੰਭਾਲਿਆ।
IMG_1328
ਸਿੱਖ ਕੌਮ ਲਈ ਬੜੇ ਮਾਣ ਵਾਲੀ ਗੱਲ ਹੈ ਇਕ ਸਟੇਟ ਪੱਧਰ ਦੇ ਇਸ ਅਹਿਮ ਅਹੁਦੇ ਨੂੰ  ਗੁਰਬੀਰ ਸਿੰਘ ਗਰੇਵਾਲ ਸੰਭਾਲਣ ਵਾਲੇ ਹਨ। ਗਲੈਨਰਾਕ ਨਿਊਜਰਸੀ ਤੋਂ ਗਰੇਵਾਲ ਪਰਿਵਾਰ ਦੇ ਬੇਟੇ ਸਿੱਖ ਕੋਮ ਦਾ ਨਾਮ ਹੋਰ ਚਮਕਾਉਣਗੇ ।

Install Punjabi Akhbar App

Install
×