ਆਪਣੇ ਸਮਾਟ ਮੋਬਾਇਲ ‘ਚ ਰੱਖੋ ਗੁਰਬਾਣੀ ਦਾ ਖਜ਼ਾਨਾ – ਸਿੱਖ ਨੈਟ ਵੱਲੋਂ ‘ਗੁਰਬਾਣੀ ਮੀਡੀਆ ਸੈਂਟਰ’ ਦੀ ਕਮਾਲ ਦੀ ਐਪਲੀਕੇਸ਼ਨ- ਲਿਮਟਿਡ ਸਮੇਂ ਲਈ ਹੈ ਫ੍ਰੀ

ਬਲਿਹਾਰੇ ਜਾਈਏ ਸਿੱਖ ਨੈਟ ਦੇ ਸੰਸਥਾਪਕ ਸ. ਗੁਰਮਸਤੱਕ ਸਿੰਘ ਖਾਲਸਾ ਜੀ ਦੇ ਜਿਹੜਾ ਕੰਮ ਸਾਡੀ ਵੱਡੀ ਸਿੱਖ ਸੰਸਥਾ ਨਹੀਂ ਕਰ ਸਕੀ ਇਕ ਅੰਗਰੇਜ਼ ਸਿੰਘ ਨੇ ਬਾਖੂਬੀ ਸਿਰੇ ਚਾੜ੍ਹਿਆ ਹੋਇਆ ਹੈ। ਹਰ ਰੋਜ਼ ਲੱਖਾਂ ਲੋਕ ਸਿੱਖ ਨੈਟ ਨੂੰ ਸਵੇਰੇ-ਸਵੇਰੇ ਪੜ੍ਹਨਾ ਸਿੱਖ ਸੰਸਾਰ ਪੜ੍ਹਨ ਦੇ ਬਰਾਬਰ ਮੰਨਦੇ ਹਨ। ਹੁਣ ਸਿੱਖ ਨੈਟ ਵੱਲੋਂ ਇਕ ਕਮਾਲ ਦੀ ਐਪਲੀਕੇਸ਼ਨ ‘ਗੁਰਬਾਣੀ ਮੀਡੀਆ ਸੈਂਟਰ’ ਬਣਾਈ ਗਈ ਹੈ ਜਿੱਥੇ ਕਿ ਪੁਰਾਤਨ ਅਤੇ ਨਵੰ ਗੁਰਬਾਣੀ ਕੀਰਤਨ ਦੀਆਂ ਆਡੀਓ ਫਾਈਲਾਂ ਪਾਈਆਂ ਗਈਆਂ ਹਨ। ਇਸ ਵੇਲੇ ਸਿੱਖ ਨੈਟ ਕੋਲ 20000 ਦੇ ਕਰੀਬ ਗੁਰਬਾਣੀ ਆਡੀਓ ਫਾਈਲਾਂ ਮੌਜੂਦ ਹਨ ਜਿਸ ਦੇ ਵਿਚ 700 ਦੇ ਕਰੀਬ ਕੀਰਤਨਕਾਰ ਅਤੇ ਕਥਾਕਾਰਾਂ ਦੀ ਆਵਾਜ਼ ਹੈ।

Install Punjabi Akhbar App

Install
×