ਨਿੱਕੇ ਨਿੱਕੇ ਹੱਥਾਂ ਨਾਲ ਕਮਾਲ ਦੀਆਂ ਤਸਵੀਰਾਂ ਬਣਾ ਲੈਂਦਾ ਹੈ – ਗੁਰਰਾਜ ਸਿੰਘ

   gurraj-singh

             ਬੇ-ਹਿੰਮਤੇ ਨੇ ਬਹਿਕੇ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾਂ
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜਕੇ ਪੱਥਰਾਂ ਦਾ

ਬਾਬਾ ਨਜ਼ਮੀ ਦੀਆਂ ਇਹਨਾਂ ਦੋ ਸਤਰਾਂ ਨੂੰ ਨਿੱਕੀ ਜਿਹੀ ਜ਼ਿੰਦਗੀ ਵਿੱਚ ਕਈ ਵਾਰ ਸੱਚ ਹੁੰਦਿਆਂ ਦੇਖਿਆ ਹੈ । ਕੁਝ ਲੋਕ ਜ਼ਿੰਦਗੀ ਵਿੱਚ ਕੁਝ ਅਜਿਹੇ ਕੰਮ ਵੀ ਕਰ ਜਾਂਦੇ ਹਨ ਜਿੰਨ੍ਹਾਂ ਦੀ ਲੋਕਾਂ ਨੇ ਕਦੇ ਉਮੀਦ ਵੀ ਨਹੀਂ ਲਾਈ ਹੁੰਦੀ , ਅਸਲ ਵਿੱਚ ਅਜਿਹੇ ਲੋਕ ਉਹ ਕੰਮ ਕਰ ਜਾਂਦੇ ਹਨ ਜਿਸ ਲਈ ਜ਼ਿੰਦਗੀ ਨੇ ਇਹਨਾਂ ਨੂੰ ਤਿਆਰ ਨਹੀਂ ਕੀਤਾ ਹੁੰਦਾ ਤੇ ਇਹ ਆਪਣੀ ਸਖਤ ਮਿਹਨਤ ਸਦਕਾ ਕਿਸਮਤ ਨੂੰ ਲਲਕਾਰਦੇ ਹਨ ਤੇ ਬੁਲੰਦੀਆਂ ਤੇ ਪਹੁੰਚਕੇ ਦਿਖਾਉਂਦੇ ਹਨ । ਅਜਿਹਾ ਇੱਕ ਮਿਹਨਤੀ ਇਨਸਾਨ ਮੋਗੇ ਸ਼ਹਿਰ ਦਾ ਜੰਮਪਲ ਗੁਰਰਾਜ ਸਿੰਘ ਹੈ ਤੇ ਉਸਦੀ ਉਮਰ ਸਿਰਫ ਬਾਰਾਂ ਸਾਲ ਹੈ ।ਗੁਰਰਾਜ ਦਾ ਜਨਮ ਅਠਾਰਾਂ ਜੂਨ ਦੋ ਹਜ਼ਾਰ ਇੱਕ ਨੂੰ ਸ: ਸਤਿੰਦਰਪਾਲ ਸਿੰਘ  ਦੇ ਘਰ ਜਤਿੰਦਰਪਾਲ ਜੀ ਦੀ ਕੁੱਖ ਤੋਂ ਹੋਇਆ । ਬੇਸ਼ੱਕ ਗੁਰਾਰਜ ਇੱਕ ਨਿੱਕੇ ਜਿਹੇ ਹਾਦਸੇ ਵਿੱਚ ਆਪਣੀ ਇੱਕ ਅੱਖ ਦੀ ਨਜ਼ਰ ਕੁਝ ਹੱਦ ਤੱਕ ਗੁਵਾ ਚੁੱਕਾ ਹੈ ਪਰ ਫਿਰ ਵੀ ਉਹ ਇੱਕ ਅਜਿਹੇ ਸ਼ੌਕ ਨੂੰ ਪਾਲ ਰਿਹਾ ਹੈ ਜਿਸ ਵਿੱਚ ਨਜ਼ਰ ਦੀ ਬੇਹੱਦ ਲੋੜ ਹੁੰਦੀ ਹੈ ਤੇ ਇਹ ਸ਼ੌਕ ਹੈ ਪੇਟਿੰਗ ਤੇ ਡਰਾਇੰਗ ਦਾ ਜਿਸ ਨੂੰ ਗੁਰਰਾਜ ਬਾਖੂਬੀ ਪਾਲ ਤੇ ਨਿਭਾ ਰਿਹਾ ਹੈ ।ਬੇਸ਼ੱਕ ਗੁਰਰਾਜ ਦੇ ਪਿਤਾ ਜੀ ਤੇ ਵੱਡਾ ਭਰਾ ਵੀ ਇਸ ਕੰਮ ਵਿੱਚ ਮਾਹਿਰ ਇਨਸਾਨ ਹਨ ਪਰ ਗੁਰਰਾਜ ਨੂੰ ਇਸ ਸਭ ਦਾ ਸ਼ੌਕ ਆਪਣੇ ਆਪ ਹੀ ਘਰ ਵਿੱਚ ਤੁਰਦੇ ਫਿਰਦੇ ਉਹਨਾਂ ਵੱਲ ਦੇਖਿਦਿਆ ਪੈ ਗਿਆ ਪਰ ਉਹ ਕਦੇ ਕਿਸੇ ਦੀ ਸਹਇਤਾ ਨਹੀਂ ਮੰਗਦਾ ਤੇ ਆਪਣੀ ਮਿਹਨਤ ਨਾਲ ਤਸਵੀਰਾਂ ਵਿੱਚ ਜਾਨ ਪਾਉਂਦਾ ਹੈ ।ਗੁਰਰਾਜ ਵੱਲੋਂ ਇਸ ਕੰਮ ਦੀ ਸ਼ੁਰੂਆਤ ਤੀਸਰੀ ਕਲਾਸ ਵਿੱਚ ਪੜ੍ਹਦਿਆਂ ਤੋਂ ਕੀਤੀ ਗਈ ਸੀ ਤੇ ਹੁਣ ਗੁਰਰਾਜ ਅੱਠਵੀਂ ਕਲਾਸ ਦਾ ਵਿਦਿਆਰਥੀ ਹੈ । ਗੁਰਰਾਜ ਇੱਕ ਤਸਵੀਰ ਤਿਆਰ ਕਰਨ ਲਈ ਚਾਰ ਘੰਟੇ ਦਾ ਸਮਾਂ ਲਗਾਉਂਦਾ ਹੈ ਜੋ ਕਿ ਹੈਰਾਨ ਕਰ ਦੇਣ ਵਾਲੀ ਗੱਲ ਹੈ ।ਇੱਹ ਨੰਨਾ ਜਿਹਾ ਕਲਾਕਾਰ ਹੁਣ ਤੱਕ ਬਹੁਤ ਤਸਵੀਰਾ ਬਣਾ ਚੁੱਕਾ ਹੈ ਜਿੰਨ੍ਹਾ ਵਿੱਚੋਂ ਸੀ੍ਰ  ਗੁਰੁ ਨਾਨਕ ਦੇਵ ਜੀ, ਸ਼ਹੀਦ ਭਗਤ ਸਿੰਘ ,ਬੀ ਬੀ ਪਟੇਲ, ਸੋਭਾ ਸਿੰਘ ਜੀ ,ਬਾਬਾ ਬੰਦਾ ਸਿੱਘ ਬਹਾਦਰ ,ਸੁਪਰ ਮੈਨ, ,ਬਜੁਰਗ ਮਾਤਾ ਆਦਿ ਤਸਵੀਰਾਂ ਮੁੱਖ ਹਨ । ਤਸਵੀਰਾਂ ਬਣਾਉਣ ਤੋਂ ਇਲਾਵਾ ਗੁਰਰਾਜ ਇੱਕ  ਚੰਗਾ ਤਬਲਾ ਵਾਦਕ ਵੀ ਹੈ ਤੇ ਉਹ ਹਰ ਰੋਜ ਇੱਕ ਗੂਰੂ ਘਰ ਵਿੱਚ ਇਸ ਸੇਵਾ ਨੂੰ ਨਿਭਾ ਰਿਹਾ ਹੈ ਨਾਲ ਨਾਲ ਨਾਲ ਇਸ ਸਾਜ਼ ਦੀਆਂ ਹੋਰ ਬਾਰੀਕੀਆਂ ਵੀ ਸਿੱਖ ਰਿਹਾ ਹੈ ।
ਪਰਮਾਤਮਾ ਕਰੇ ਇਹ ਨਿੱਕਾ ਜਿਹਾ ਕਲਾਕਰ ਏਸੇ ਤਰਾਂ ਆਪਣੀ ਮਿਹਨਤ ਨਾਲ ਅੱਗੇ ਵੱਧਦਾ ਰਹੇ ਤੇ ਇੱਕ ਦਿਨ ਪੂਰੀ ਦੁਨੀਆਂ ਵਿੱਚ ਆਪਣਾ ,ਮਾਤਾ ਪਿਤਾ ਦਾ ਤੇ ਆਪਣੇ ਇਸ ਸ਼ਹਿਰ ਦਾ ਨਾਮ ਰੋਸ਼ਨ ਕਰੇ ।

ਬੇਅੰਤ ਗਿੱਲ ਮੋਗਾ
94649-56457