ਨਿੳੂਜਰਸੀ ਦੇ ਿੲਕ ਗੁਜਰਾਤੀ ਮੂਲ ਦੇ ਨੌਜਵਾਨ ਪੁੱਤਰ ਵੱਲੋ ਅਾਪਣੇ  ਪਿਤਾ ਦੀ ਹੱਤਿਆ ਦੇ ਦੌਸ਼ ਹੇਠ ਹੋਈ 25 ਸਾਲ ਦੀ ਸਜ਼ਾ 

FullSizeRender (4)
ਨਿਊ ਜਰਸੀ ਅਮਰੀਕਾ ਦੇ ਸੂਬੇ  ਨਿਊ ਜਰਸੀ ਦੇ ਟਾਊਨ ਪਾਰਲਿਨ ਚ’ 10 ਜੂਨ 2016 ਚ’ ਆਪਣੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਇਕ ਗੁਜਰਾਤੀ ਮੂਲ ਦੇ 22 ਸਾਲਾ ਨੌਜਵਾਨ ਪੁੱਤਰ ਨੂੰ 25 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਮਿਡਲਸੇਕਸ ਕਾਊਂਟੀ ਦੇ ਸੁਪੀਰਿਅਰ ਕੋਰਟ ਨੇ  ਇਹ ਸਜ਼ਾ ਉਸ  ਨੂੰ ਬੀਤੇ ਹਫ਼ਤੇ ਸੁਣਾਈ। ਯਾਦ ਰਹੇ ਕਿ ਇਸ ਨੌਜਵਾਨ ਵੱਲੋਂ ਆਪਣੇ ਘਰ ਲੇਕਵਿਊ ਡਰਾਈਵ ਪਾਰਲਿਨ ਟਾਊਨ ਵਿਖੇ ਮਿਤੀ 10 ਜੂਨ 2016 ਨੂੰ ਸਵੇਰ ਦੇ 9:45 ਤੇ ਘਰ ਚ’ ਲਾਇਸੰਸੀ ਗੰਨ ਨਾਲ ਆਪਣੇ 53 ਸਾਲਾ  ਪਿਤਾ ਪ੍ਰਦੀਪ ਕੁਮਾਰ ਸ਼ਾਹ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਲੰਘੇ ਹਫ਼ਤੇ ਨਿਊ ਜਰਸੀ ਦੀ ਨਿਊਬਰੌਸਵਿਕ ਸੁਪੀਰਿਅਰ ਕੋਰਟ ਨੇ ਵਿਸ਼ਾਲ ਸ਼ਾਹ ਨੂੰ ਸਜ਼ਾ ਸੁਣਾਈ। ਸ਼ਾਹ ਨੂੰ ਮਾਰਚ 2018 ਵਿਚ ਹੱਤਿਆ ਦੇ ਦੋਸ਼ ਸਿੱਧ ਹੋਣ ਤੇ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਅਤੇ ਜਦੋਂ ਉਸ ਨੇ ਆਪਣੇ ਪਿਤਾ ਨੂੰ  ਗੋਲੀ ਮਾਰ ਦਿੱਤੀ ਸੀ ਅਤੇ ਉਸ ਨੇ ਹਥਿਆਰ ਨੂੰ ਲੁਕਾ ਦਿੱਤਾ ਸੀ। ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹਾਲਤ ਚ’ ਉਸ ਦੇ ਪਿਤਾ ਪ੍ਰਦੀਪ ਕੁਮਾਰ ਸ਼ਾਹ ਨੂੰ ਰੌਬਰਟ ਵੁੱਡ ਜੌਹਨਸਨ ਯੂਨੀਵਰਸਿਟੀ ਹਸਪਤਾਲ ਨਿਊਬਰੌਸਵਿਕ ( ਨਿਊ ਜਰਸੀ ) ਵਿਖੇ ਲਿਜਾਇਆ ਗਿਆ ਸੀ ਜਿੱਥੇ ਬਾਅਦ ਵਿਚ  ਉਸ ਨੇ ਦਮ ਤੋੜ ਦਿੱਤਾ ਸੀ।