ਹਾਰਦਿਕ ਪਟੇਲ ਨੇ ਕੀਤੀ ਗੁਜਰਾਤ ਬੰਦ ਦੀ ਅਪੀਲ,13 ਸਾਲ ਬਾਅਦ ਲੱਗਿਆ ਕਰਫਿਊ

Patel_community copy

ਪਟੇਲ ਸਮੂਹ ਨੂੰ ਓ.ਬੀ.ਸੀ. ਰਾਖਵਾਂਕਰਨ ਦਿਵਾਉਣ ਦੀ ਮੁਹਿੰਮ ਚਲਾ ਰਹੇ ਹਾਰਦਿਕ ਪਟੇਲ ਨੂੰ ਗੁਜਰਾਤ ਪੁਲਿਸ ਵਲੋਂ ਮੰਗਲਵਾਰ ਰਾਤ ਹਿਰਾਸਤ ‘ਚ ਲਏ ਜਾਣ ਤੋਂ ਬਾਅਦ ਸੂਬੇ ਦੇ ਕਈ ਸ਼ਹਿਰਾਂ ‘ਚ ਹਿੰਸਾ ਭੜਕ ਗਈ ਤੇ ਹਾਲਾਤ ਤਣਾਅਗ੍ਰਸਤ ਹੋ ਗਏ। ਬਾਅਦ ‘ਚ ਉਨ੍ਹਾਂ ਨੂੰ ਰਿਹਾਅ ਕਰਨਾ ਪਿਆ। ਹਿੰਸਾ ਨੂੰ ਦੇਖਦੇ ਹੋਏ ਸਰਕਾਰ ਨੇ ਅੱਜ ਸੂਬੇ ਦੇ ਸਾਰੇ ਸਕੂਲਾਂ-ਕਾਲਜਾਂ ਨੂੰ ਬੰਦ ਰੱਖਣ ਦਾ ਆਦੇਸ਼ ਦਿੱਤਾ ਹੈ। ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਪਟੇਲ ਸਮੂਹ ਦੇ ਨੇਤਾ ਹਾਰਦਿਕ ਪਟੇਲ ਨੇ ਅੱਜ ਗੁਜਰਾਤ ਬੰਦ ਕਰਨ ਦੀ ਅਪੀਲ ਕੀਤੀ ਹੈ। ਗੁਜਰਾਤ ‘ਚ ਹਾਲਾਤ ਅਜੇ ਤਣਾਅਗ੍ਰਸਤ ਹਨ ਪਰ ਕਾਬੂ ਹੇਠ ਹਨ। ਹਾਲਾਂਕਿ ਅੱਜ ਸਵੇਰ ਤੋਂ ਕਿਸੇ ਵੀ ਸਥਾਨ ਤੋਂ ਹਿੰਸਾ ਦੀ ਖ਼ਬਰ ਨਹੀਂ ਹੈ। ਕੱਲ੍ਹ ਗੁਜਰਾਤ ਦੇ ਕਈ ਸ਼ਹਿਰਾਂ ‘ਚ ਭੜਕੀ ਹਿੰਸਾ ‘ਚ 50 ਤੋਂ ਵੱਧ ਬੱਸਾਂ ਸਾੜ ਦਿੱਤੀਆਂ ਗਈਆਂ ਤੇ ਕਾਫੀ ਭੰਨਤੋੜ ਕੀਤੀ ਗਈ। ਇਸ ਵਿਚਕਾਰ ਤਣਾਅ ਨਾਲ ਨਜਿੱਠਣ ਲਈ ਅਹਿਮਦਾਬਾਦ ‘ਚ ਸੈਨਾ ਬੁਲਾਈ ਗਈ ਹੈ। ਅਜਿਹਾ 13 ਸਾਲ ਬਾਅਦ ਹੋ ਰਿਹਾ ਹੈ ਜਦੋਂ ਸ਼ਹਿਰ ‘ਚ ਸੈਨਾ ਦੀ ਮਦਦ ਲੈਣ ਪੈ ਰਹੀ ਹੈ। ਭੀੜ ਇਕੱਠੀ ਨਾ ਹੋ ਸਕੇ ਇਸ ਲਈ ਅਹਿਮਦਾਬਾਦ ਤੇ ਕਈ ਸ਼ਹਿਰਾਂ ‘ਚ ਇੰਟਰਨੈਟ ਸੇਵਾ ‘ਤੇ ਰੋਕ ਲਗਾਈ ਗਈ ਹੈ।

Install Punjabi Akhbar App

Install
×