ਬੈਲਜ਼ੀਅਮ ਵਿੱਚ ਮਨਾਈ ਗਈ ਫੌਜੀ ਗੁੱਜਰ ਸਿੰਘ ਦੀ 106ਵੀਂ ਬਰਸੀ

ਕਨੇਡਾ ਦੀ ਫੌਜ ਵੱਲੋਂ ਲੜਿਆ ਸੀ ਪਹਿਲਾ ਵਿਸ਼ਵ ਯੁੱਧ

ਈਪਰ ,ਬੈਲਜ਼ੀਅਮ -ਪਹਿਲੇ ਵਿਸ਼ਵ ਯੁੱਧ ਵਿੱਚ ਕਨੇਡਾ ਦੀ ਫੌਜ ਵੱਲੋਂ ਬੈਲਜ਼ੀਅਮ ਆ ਕੇ ਜਰਮਨ ਫੌਜਾਂ ਖਿਲਾਫ ਲੜਦੇ ਸ਼ਹੀਦ ਹੋਏ ਫੌਜੀ ਗੁੱਜਰ ਸਿੰਘ ਉਰਫ ਸੰਤਾ ਸਿੰਘ ਦੀ 106ਵੀ ਬਰਸੀ ਮੌਕੇ ਬੈਲਜ਼ੀਅਮ ਦੇ ਸਿੱਖਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। 1881 ਵਿੱਚ ਜਨਮੇ ਗੁੱਜਰ ਸਿੰਘ ਰਿਕਾਰਡ ਮੁਤਾਬਕ ਅਣਵੰਡੇ ਪੰਜਾਬ ਦੇ ਜਿਲਾ ਜਲੰਧਰ ਦੀ ਫਿਲੌਰ ਤਹਿਸੀਲ ਦੇ ਪਿੰਡ ਜਨਬਲ ਦੇ ਵਸਨੀਕ ਸਨ। ਜਿਹੜੇ 32ਵੀਂ ਪੰਜਾਬ ਰਾਈਫ਼ਲਜ ਵਿੱਚ 3 ਸਾਲ ਨੌਕਰੀ ਕਰਨ ਬਾਅਦ ਕਨੇਡਾ ਆ ਗਏ। ਗੁੱਜਰ ਸਿੰਘ 6 ਜਨਵਰੀ 1915 ਨੂੰ ਕਨੇਡਾ ਦੀ ਫੌਜ ਵਿੱਚ ਭਰਤੀ ਹੋਣ ਬਾਅਦ ਉਹਨਾਂ ਨੂੰ ਯੂਰਪ ਵਿੱਚ ਚੱਲ ਰਹੇ ਘਸਮਾਣ ਦੇ ਯੁੱਧ ਵਿੱਚ ਹਿੱਸਾ ਲੈਣ ਲਈ ਭੇਜ ਦਿੱਤਾ ਗਿਆ ਤੇ ਉਹ ਇੰਗਲੈਂਡ ਅਤੇ ਫਰਾਂਸ ਰਾਂਹੀ ਫਰਾਂਸ-ਬੈਲਜ਼ੀਅਮ ਸਰਹੱਦ ਤੇ ਚੱਲ ਰਹੇ ਯੁੱਧ ਵਿੱਚ ਜੂਝਦੇ ਹੋਏ ਸਾਹਮਣਿੳ  ਆ ਪੇਟ ਵਿੱਚ ਲੱਗੀ ਜਰਮਨਾਂ ਦੀ ਗੋਲੀ ਕਾਰਨ ਮਹਿਜ 32 ਸਾਲ ਦੀ ਉਮਰ ਵਿੱਚ ਸ਼ਹੀਦੀ ਪਾ ਗਏ। ਰਿਕਾਰਡ ਮੁਤਾਬਕ ਗੁੱਜਰ ਸਿੰਘ ਹੋਰਾਂ ਨੂੰ 19 ਅਕਤੂਬਰ 1915 ਨੂੰ ਇਹ ਅਹਿਸਾਸ ਸੀ ਅੱਜ ਦੀ ਰਾਤ ਉਹਨਾਂ ਦੀ ਆਖਰੀ ਰਾਤ ਹੋਵੇਗੀ ਪਰ ਫਿਰ ਵੀ ਅਪਣੇ ਫਰਜ਼ ਪ੍ਰਤੀ ਵਫਾਦਾਰੀ ਲਈ ਉਹ ਡਟੇ ਰਹੇ। ਈਪਰ ਸ਼ਹਿਰ ਦੇ ਨਜਦੀਕ ਸਿੱਖ ਫੌਜੀਆਂ ਦੀਆਂ ਬਾਕੀ ਯਾਦਗਾਰਾਂ ‘ਤੋਂ ਗੁੱਜਰ ਸਿੰਘ ਦੇ ਦਫਨਾਉਣ ਦੀ ਜਗ੍ਹਾ ਵੀ ਬੇਸੱਕ ਬਹੁਤੀ ਦੂਰ ਨਹੀ ਪਰ ਸਿੱਖ ਭਾਈਚਾਰੇ ਨੂੰ ਜਾਣਕਾਰੀ ਨਾ ਹੋਣ ਕਾਰਨ 106 ਸਾਲ ਤੱਕ ਗੁੱਜਰ ਸਿੰਘ ਅਣਗੌਲੇ ਹੀ ਰਹੇ ਪਰ ਪਤਾ ਲਗਦਿਆਂ ਹੀ ਉਹਨਾਂ ਦੀ ਬਰਸੀ ਮਨਾਈ ਗਈ। ਸ਼ਹਿਰ ਦੇ ਮੇਅਰ ਅਤੇ ਵੱਲੋਂ ਸਿੱਖ ਆਗੂਆਂ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਗਏ। ਗ੍ਰੰਥੀ ਸਿੰਘਾਂ ਭਾਈ ਬਲਵਿੰਦਰ ਸਿੰਘ ਗੈਂਟ ਅਤੇ ਭਾਈ ਪੂਰਨ ਸਿੰਘ ਕਨੋਕੇ ਵੱਲੋਂ ਸ੍ਰੀ ਅਨੰਦ ਸਾਹਿਬ ਦੇ ਪਾਠ ‘ਤੋਂ ਬਾਅਦ ਅਰਦਾਸ ਕੀਤੀ ਅਤੇ ਦੇਗ ਵਰਤਾਈ ਗਈ। ਇਸ ਮੌਕੇ ਸ਼ਹਿਰ ਦੇ ਮੇਅਰ ਵਾਈਲੈਂਡ ਦੀ ਮੇਰ, ਇਤਿਹਾਸਕਾਰ ਦੋਮੀਨਿਕ ਦਿਨਦੋਵੇ, ਸਾਬਕਾ ਅਮਰੀਕੀ ਫੌਜੀ ਅਫਸਰ ਮਿਸਟਰ ਜੈਕ, ਈਪਰ ਦੇ ਉੱਘੇ ਵਕੀਲ ਲਾਂਰਸ ਸਟੂਬੇ, ਸਿੱਖ ਆਗੂ ਭਾਈ ਜਗਦੀਸ਼ ਸਿੰਘ ਭੂਰਾ, ਮਨਜੋਤ ਸਿੰਘ, ਉੱਘੇ ਕਾਰੋਬਾਰੀ ਸਰਦਾਰ ਤਰਸੇਮ ਸਿੰਘ ਸ਼ੇਰਗਿੱਲ, ਸ ਸੁਰਜੀਤ ਸਿੰਘ ਬਰੱਸਲਜ਼, ਕੁਲਵੰਤ ਸਿੰਘ ਸ਼ੇਰਗਿੱਲ, ਪ੍ਰਿਤਪਾਲ ਸਿੰਘ ਪਟਵਾਰੀ, ਸੁਰਜੀਤ ਸਿੰਘ ਖਹਿਰਾ, ਸੁਪਿੰਦਰ ਸਿੰਘ ਸੰਘਾਂ,ਬਲਜਿੰਦਰ ਸਿੰਘ ਰਿੰਪਾ, ਅਜਾਇਬ ਸਿੰਘ ਅਲੀਸ਼ੇਰ, ਪਲਵਿੰਦਰ ਸਿੰਘ ਔਜਲਾ, ਗੁਰਪ੍ਰੀਤ ਸਿੰਘ ਰਟੌਲ, ਰਾਜ ਕੁਮਾਰ, ਹਰਮੇਲ ਸਿੰਘ ਕਨੋਕੇ, ਧਰਮਿੰਦਰ ਸਿੰਘ ਸਿੱਧੂ, ਮਨਪ੍ਰੀਤ ਸਿੰਘ ਸੰਧੂ, ਡੇਜੀ ਵੜੈਚ ਅਤੇ ਪ੍ਰਮਿੰਦਰ ਸਿੰਘ ਜੋਧਪੁਰੀ ਸਮੇਤ ਕੁੱਝ ਬੀਬੀਆਂ ਵੀ ਹਾਜਰ ਸਨ। ਜਿਕਰਯੋਗ ਹੈ ਕਿ ਬੈਲਜ਼ੀਅਮ ਦੇ ਵੱਡੇ ਅਖ਼ਬਾਰਾਂ ਵੱਲੋਂ ਕੀਤੀ ਕਵਰੇਜ਼ ਵਿੱਚ ਅਰਦਾਸ ਸਮੇਂ ਸਿੱਖਾਂ ਦੇ ਨੰਗੇ ਪੈਰੀ ਖੜ ਦਿੱਤੇ ਜਾਣ ਵਾਲੇ ਸਨਮਾਨ ਅਤੇ ਛਕਾਏ ਗਏ ਲੰਗਰ ਦੀ ਮਹੱਤਤਾ ਬਹੁਤ ਹੀ ਪ੍ਰਭਾਵਸਲੀ ਤਰੀਕੇ ਨਾਲ ਬਿਆਨ ਕੀਤੀ ਗਈ।

(ਪ੍ਰਗਟ ਸਿੰਘ ਜੋਧਪੁਰੀ) psjodhpuri@hotmail.com

Install Punjabi Akhbar App

Install
×