ਕੈਲੀਫੋਰਨੀਆ ਦੀ ਰੇਡੀਉ ਹੋਸਟ ਗੁੱਡੀ ਸਿੱਧੂ ਦਾ ਕਾਰ -ਸੜਕ ਹਾਦਸੇ ਚ’ ਦਿਹਾਂਤ

FullSizeRender(8)

ਕੈਲੀਫੋਰਨੀਆ, 7 ਅਕਤੂਬਰ  ( ਰਾਜ ਗੋਗਨਾ )— ਬੀਤੇਂ ਦਿਨ ਫਰਿਜਨੋ ਕੈਲੀਫੋਰਨੀਆ ਦੀ ਮਾਣਮੱਤੀ ਸ਼ਖਸ਼ੀਅਤ ਉੱਘੀ ਰੇਡੀਓ  ਹੋਸਟ ਗੁੱਡੀ ਸਿੱਧੂ ਤਕਰੀਬਨ ਦੋ ਕੁ ਵਜੇ ਇੱਕ ਸੜਕ ਹਾਦਸੇ ਚ’ ਮਾਰੀ ਗਈ ।ਪੇਠਤ ਸੂਚਨਾ ਅਨੁਸਾਰ ਗੁਰਦਵਾਰਾ ਸਿੰਘ ਸਭਾ ਤੋਂ ਦੁਪਿਹਰ ਦੇ ਦੀਵਾਨ ਮਗਰੋਂ ਜਦੋਂ ਉਹ ਆਪਣੀ ਕਾਰ ਲੈ ਕੇ ਨਿਕਲੇ ਹੀ ਸਨ ਕਿ ਉਹ ਡਰਾਇਵਗ ਕਰਦੇ ਸਮੇਂ ਆਪਣੀ ਕਾਰ ਦਾ ਕੰਟਰੋਲ ਖੋਹ ਬੈਠੇ, ਗੱਡੀ ਉੱਪਰ ਨੂੰ ਬੁੜਕੀ ‘ਤੇ ਪਲਟ ਗਈ, ਅਤੇ ਗੁੱਡੀ ਸਿੱਧੂ ਦੀ ਮੌਕੇ ਤੇ ਮੌਤ ਹੋ ਗਈ। ਗੁੱਡੀ ਸਿੱਧੂ ਲੰਮੇ ਸਮੇਂ ਤੋਂ ਪੰਜਾਬੀ ਭਾਈਚਾਰੇ ਵਿੱਚ ਆਪਣੀਆਂ ਸੇਵਾਵਾਂ ਸਦਕੇ ਇੱਕ ਮੋਹਰੀ ਇਸਤਰੀ ਲੀਡਰ ਦੇ ਤੌਰ ਤੇ ਵਿਚਰ ਰਹੇ ਸਨ ‘ਤੇ ਹਰ ਕੋਈ ਫਰਿਜਨੋ ਸ਼ਹਿਰ ਵਿੱਚ ਉਹਨਾਂ ਦਾ ਇੱਜਤ ਨਾਲ ਨਾਮ ਲੈਂਦਾ ਸੀ। ਗੁੱਡੀ ਸਿੱਧੂ ਫਰਿਜਨੋ ਦੀ ਪਹਿਲੀ ਔਰਤ ਸੀ ਜਿਸ ਨੇ ਗੁਰਪ੍ਰੀਤ ਮਾਨ ਨਾਲ ਰਲਕੇ ਪਹਿਲਾ ਪੰਜਾਬੀ ਟੀਵੀ ਪ੍ਰੋਗਰਾਮ ਕੈਲੀਫੋਰਨੀਆ ਚ’ ਸ਼ੁਰੂ ਕੀਤਾ ਸੀ।

Install Punjabi Akhbar App

Install
×