ਆਸਟਰੇਲੀਆ ਦੇ ਸ਼ਹਿਰ ਗ੍ਰਿਫਿਥ ਵਿਖੇ 20 ਵਾਂ ਸ਼ਹੀਦੀ ਟੂਰਨਾਮੈਂਟ 11-12 ਜੂਨ ਨੂੰ

 

griffith 11

ਆਸਟ੍ਰੇਲੀਆ ਦੇ ਗ੍ਰਿਫਿਥ ਸ਼ਹਿਰ ਵਿਖੇ ਗੁਰੂਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਗ੍ਰਿਫਿਥ ਦੀ ਪ੍ਰਬੰਧਕ ਕਮੇਟੀ ਵਲੋਂ ਸਿੱਖ ਭਾਈਚਾਰੇ ਦੇ ਸਹਿਯੋਗ ਨਾਲ 20 ਵਾਂ ਸ਼ਹੀਦੀ ਟੂਰਨਾਮੈਂਟ ਮਿਤੀ 11-12 ਜੂਨ ਨੂੰ ਕਰਵਾਇਆ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਤੀਰਥ ਸਿੰਘ ਨਿੱਝਰ,ਚੇਤਨ ਸਿੰਘ ਅਤੇ ਜਸਵੀਰ ਸਿੰਘ ਚਾਹਲ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਮੈਲਬੌਰਨ,ਸਿਡਨੀ,ਸ਼ੈਪਰਟਨ, ਬ੍ਰਿਸਬੇਨ ਅਤੇ ਦੱਖਣੀ ਆਸਟਰੇਲੀਆ ਤੋਂ ਟੀਮਾਂ ਹਿੱਸਾ ਲੈਣਗੀਆਂ।ਇਸ ਟੂਰਨਾਮੈਂਟ ਵਿੱਚ ਕਬੱਡੀ, ਫੁੱਟਬਾਲ,ਵਾਲੀਬਾਲ ਅਤੇ ਰੱਸਾਕੱਸ਼ੀ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਔਰਤਾਂ ਅਤੇ ਬੱਚਿਆਂ ਲਈ ਮਿਊਜ਼ੀਕਲ ਚੇਅਰ ਅਤੇ ਹੋਰ ਦਿਲਚਸਪ ਮੁਕਾਬਲੇ ਰੱਖੇ ਗਏ ਹਨ।ਇਸ ਮੌਕੇ ਗਤਕੇ ਦਾ ਪ੍ਰਦਰਸ਼ਨ ਅਤੇ ਦਸਤਾਰ ਮੁਕਾਬਲੇ ਵੀ ਕਰਵਾਏ ਜਾਣਗੇ ।ਇਸ ਟੂਰਨਾਮੈਂਟ ਵਿੱਚ ਸਿੱਖ ਇਤਿਹਾਸ ਨੂੰ ਰੂਪਮਾਨ ਕਰਦੀ ਜਾਣਕਾਰੀ ਭਰਪੂਰ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।11 ਜੂਨ ਨੂੰ ਗੁਰੂਦੁਆਰਾ ਸਾਹਿਬ ਗ੍ਰਿਫਿਥ ਵਿਖੇ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਰਾਗੀ ਜਥੇ ਅਤੇ ਪੰਥਕ ਬੁਲਾਰੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ।ਜ਼ਿਕਰਯੋਗ ਹੈ ਕਿ ਟੂਰਨਾਮੈਂਟ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਕਰਵਾਇਆ ਜਾਂਦਾ ਹੈ ਅਤੇ ਇਸ ਵਿੱਚ ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਵਲੋਂ ਵੱਧ ਚੜ ਕੇ ਸ਼ਮੂਲੀਅਤ ਕੀਤੀ ਜਾਂਦੀ ਹੈ।

 (ਮੈਲਬੌਰਨ,ਮਨਦੀਪ ਸਿੰਘ ਸੈਣੀ)

mandeepsaini@live.in

Install Punjabi Akhbar App

Install
×