ਆਸਟ੍ਰੇਲੀਆ ਵਿੱਚ ਖੇਤਰੀ ਬਸ ਲਿੰਕ ਨੇ ਲਗਾਈ ਮਦਦ ਲਈ ਗੁਹਾਰ

(ਐਸ.ਬੀ.ਐਸ.) ਕਰੋਨਾ ਕਾਰਨ ਲਗਾਏ ਗਏ ਲਾਕਡਾਊਨ ਦੌਰਾਨ ਖੇਤਰੀ ਬਸ ਸਰਵਿਸ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਦੇਸ਼ ਵਿੱਚਲੀ ਟਰਾਂਸਪੋਰਟ ਖੇਤਰ ਦੇ ਮਾਹਿਰ ਅਤੇ ਆਪਰੇਟਰਾਂ ਨੇ ਫੈਡਰਲ ਸਰਕਾਰ ਕੋਲ ਮਦਦ ਦੀ ਗੁਹਾਰ ਲਗਾਈ ਹੈ। ਗਰੇਹਾਊਂਡ ਆਸਟ੍ਰੇਲੀਆ ਕੰਪਨੀ ਦੇ ਬੁਲਾਰੇ ਵੱਲੋਂ ਕਿਹਾ ਗਿਆ ਹੈ ਕਿ ਉਨਾ੍ਹਂ ਨੇ ਆਪਣੇ 537 ਸਟਾਫ ਮੈਂਬਰਾਂ ਵਿੱਚੋਂ 244 ਨੂੰ ਬਿਨਾ੍ਹਂ ਕੰਮ ਤੋਂ ਬਿਠਾਇਆ ਹੋਇਆ ਹੈ ਅਤੇ ਇਹ ਸੇਵਾ ਵੀ ਤਕਰੀਬਨ 95% ਤੱਕ ਘੱਟ ਚੁਕੀ ਹੋਈ ਹੈ। ਇਹ ਕੰਪਨੀ ਆਪਣੇ 180 ਥਾਵਾਂ ਦੇ ਆਪ੍ਰੇਸ਼ਨ ਦੇ ਤਹਿਤ ਹਫਤੇ ਦੀਆਂ 320 ਗੇੜੇ ਲਗਾਉਂਦੀ ਸੀ ਅਤੇ ਹਰ ਸਾਲ ਤਕਰੀਬਨ 50 ਲੱਖ ਲੋਕਾਂ ਨੂੰ ਇਸ ਸੇਵਾ ਦਾ ਲਾਭ ਮਿਲਦਾ ਸੀ ਅਤੇ ਹੁਣ ਇਹ ਗੇੜੇ ਸਿਰਫ 28 ਦੀ ਗਿਣਤੀ ਵਿੱਚ ਰਹਿ ਗਏ ਹਨ। ਅਲੈਕਸ ਡੀ ਵਾਲ ਅਨੁਸਾਰ ਉਨਾ੍ਹਂ ਨੇ ਡਿਪਟੀ ਪ੍ਰਧਾਨ ਮੰਤਰੀ ਮਾਈਕਲ ਮੈਕਕੋਰਮਾਕ ਕੋਲ ਅਪ੍ਰੈਲ ਦੇ ਮਹੀਨੇ ਵਿੱਚ ਉਨਾ੍ਹਂ ਨਾਲ ਮਿਲ ਕੇ ਮਦਦ ਦੀ ਗੁਹਾਰ ਲਗਾਈ ਸੀ ਪਰੰਤੂ ਹਾਲੇ ਤੱਕ ਕੋਈ ਜਵਾਬ ਨਹੀਂ ਮਿਲਿਆ।

Install Punjabi Akhbar App

Install
×