ਫੈਡਰਲ ਸਿਹਤ ਮੰਤਰੀ ਵੀ ਬੈਕਟੀਰੀਆਈ ਇਨਫੈਕਸ਼ਨ ਕਾਰਨ ਜ਼ੇਰੇ ਇਲਾਜ, ਕੋਵਿਡ ਇੰਜੈਕਸ਼ਨ ਦਾ ਇਸ ਵਿੱਚ ਕੋਈ ਮਾਮਲਾ ਨਹੀਂ -ਸਿਹਤ ਅਧਿਕਾਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਿਹਤ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ, ਫੈਡਰਲ ਸਿਹਤ ਮੰਤਰੀ ਗਰੈਗ ਹੰਟ ਨੂੰ ਉਨ੍ਹਾਂ ਦੀ ਲੱਤ ਵਿੱਚ ਹੋਏ ਬੈਕਟੀਰੀਅਲ ਇਨਫੈਕਸ਼ਨ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਹੈ ਪਰੰਤੂ ਇਸ ਦੀ ਕੜੀ ਉਨ੍ਹਾਂ ਨੂੰ ਲੱਗੇ ਕੋਵਿਡ-19 ਵੈਕਸੀਨੇਸ਼ਨ ਨਾਲ ਨਹੀਂ ਜੁੜਦੀ ਅਤੇ ਨਾ ਹੀ ਇਸ ਕਾਰਨ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰਾਬਲਮ ਹੋਈ ਹੈ। ਉਨ੍ਹਾਂ ਨੂੰ ਅਗਲੇ ਹਫਤੇ ਤੱਕ ਹਸਪਤਾਲੋਂ ਛੁੱਟੀ ਦੇ ਦਿੱਤੀ ਜਾਵੇਗੀ।
ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਵੀ ਉਨ੍ਹਾਂ ਦੀ ਸਿਹਤਯਾਬੀ ਦੀ ਕਾਮਨਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਇਸ ਬੈਕਟੀਰੀਅਲ ਇਨਫੈਕਸ਼ਨ ਕਾਰਨ ਉਨ੍ਹਾਂ ਨੂੰ ਸਹੀਬੱਧ ਤਰੀਕਿਆਂ ਦੇ ਨਾਲ ਮੈਡੀਕਲ ਸਹਾਇਤਾ ਅਧੀਨ ਉਨ੍ਹਾਂ ਦਾ ਇਲਾਜ ਹੋ ਰਿਹਾ ਹੈ ਅਤੇ ਉਮੀਦ ਹੈ ਕਿ ਅਗਲੇ ਹਫਤੇ ਉਹ ਆਪਣੇ ਕੰਮ ਤੇ ਵਾਪਿਸ ਪਰਤ ਆਉਣਗੇ।
ਵਪਾਰ ਵਾਲੇ ਵਿਭਾਗਾਂ ਦੇ ਮੰਤਰੀ ਡੈਨ ਤੇਹਾਨ ਨੇ ਵੀ ਅਜਿਹੀ ਕਾਮਨਾ ਕਰਦਿਆਂ ਸ੍ਰੀ ਹੰਟ ਦੀ ਜਲਦੀ ਤੋਂ ਜਲਦੀ ਠੀਕ ਹੋ ਕੇ ਪਾਰਲੀਮੈਂਟ ਪਰਤਣ ਦੀ ਗੱਲ ਕਹੀ ਹੈ।
ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਵਿੱਚ 3 ਹੋਰ ਫੈਡਰਲ ਕੈਬਨਿਟ ਮੰਤਰੀ ਵੀ ਬਿਮਾਰੀ ਕਾਰਨ ਮੈਡੀਕਲ ਛੁੱਟੀ ਉਪਰ ਹਨ। ਅਟਾਰਨੀ ਜਨਰਲ ਕ੍ਰਿਸਟਿਅਨ ਪੋਰਟਰ ਅਤੇ ਡਿਫੈਂਸ ਮਨਿਸਟਰ ਲਿੰਡਾ ਰੇਨੋਰਲਡਜ਼ ਲੰਬੀ ਮੈਡੀਕਲ ਛੁੱਟੀ ਲੈ ਕੇ ਬੈਠੇ ਹਨ ਅਤੇ ਸਰੀਰਕ ਸ਼ੋਸ਼ਣ ਦੇ ਮਾਮਲਿਆਂ ਵਿੱਚ ਵੀ ਘਿਰੇ ਹਨ ਅਤੇ ਇਸ ਤੋਂ ਇਲਾਵਾ ਵਿਕਟੋਰੀਆਈ ਪ੍ਰੀਮੀਅਰ ਡੈਨੀਅਲ ਐਂਡ੍ਰਿਊਜ਼ ਵੀ ਬੀਤੇ ਕੱਲ੍ਹ ਅਚਾਨਕ ਪੌੜੀਆਂ ਉਪਰੋਂ ਪੈਰ ਫਿਸਲ ਜਾਣ ਕਾਰਨ ਪਸਲੀਆਂ ਅਤੇ ਰੀੜ੍ਹ ਦੀ ਹੱਡੀ ਵਿੱਚ ਚੋਟ ਖਾ ਬੈਠੇ ਅਤੇ ਜ਼ੇਰੇ ਇਲਾਜ ਹਨ।

Install Punjabi Akhbar App

Install
×