ਏਜਡ ਕੇਅਰ ਕਾਮਿਆਂ ਦੇ ਲਾਜ਼ਮੀ ਟੀਕਾਕਰਣ ਲਈ ਫੈਡਰਲ ਸਿਹਤ ਮੰਤਰੀ ਨੇ ਸਿਹਤ ਅਧਿਕਾਰੀਆਂ ਅਤੇ ਮਾਹਿਰਾਂ ਕੋਲੋਂ ਮੰਗੀ ਸਲਾਹ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆਈ ਸਿਹਤ ਮੰਤਰੀ ਗਰੈਗ ਹੰਟ ਨੇ ਆਸਟ੍ਰੇਲੀਆਈ ਸਿਹਤ ਰੱਖਿਅਕ ਪ੍ਰਿੰਸੀਪਲ ਕਮੇਟੀ (Australian Health Protection Principal Committee (AHPPC)) ਕੋਲੋਂ ਸਲਾਹ ਮੰਗਦਿਆਂ, ਉਨ੍ਹਾਂ ਨੂੰ ਏਜਡ ਕੇਅਰ ਕਾਮਿਆਂ ਦੇ ਲਾਜ਼ਮੀ ਟੀਕਾਕਰਣ ਉਪਰ ਮੁੜ ਤੋਂ ਵਿਚਾਰ ਕਰਨ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਸਾਰੀਆਂ ਸਥਿਤੀਆਂ ਦੇ ਮੱਦੇਨਜ਼ਰ ਮੌਜੂਦਾ ਸਮਿਆਂ ਅੰਦਰ ਫੈਡਰਲ ਸਰਕਾਰ ਬਹੁਤ ਹੀ ਗੰਭੀਰ ਸਥਿਤੀ ਵਿੱਚੋਂ ਗੁਜ਼ਰ ਰਹੀ ਹੈ ਅਤੇ ਆਰਕੇਅਰ ਮੇਡਸਟੋਨ ਦੇ ਰਿਹਾਇਸ਼ੀਆਂ ਅਤੇ ਸਟਾਫ ਦੇ ਨਾਲ ਨਾਲ ਹੋਰ ਵੀ ਨਿਜੀ ਤੌਰ ਤੇ ਚਲਾਏ ਜਾਂਦੇ ਅਜਿਹੇ ਸਥਾਨਾਂ ਅਤੇ ਸੰਸਥਾਵਾਂ ਦੇ ਕਾਮਿਆਂ ਆਦਿ ਦੇ ਟੀਕਾਕਰਣ ਪ੍ਰਤੀ ਨਿਤ ਪ੍ਰਤੀ ਦਿਨ ਸਰਕਾਰ ਲਈ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਕੱਲ੍ਹ, ਯਾਨੀ ਕਿ ਸ਼ੁੱਕਰਵਾਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ (ਜਿਸ ਵਿੱਚ ਕਿ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਅਤੇ ਰਾਜਾਂ ਦੇ ਮੁੱਖ ਨੇਤਾ) ਵਿੱਚ ਵੀ ਉਪਰੋਕਤ ਖੇਤਰਾਂ ਵਿੱਚ ਟੀਕਾਕਰਣ ਦੀ ਦਰ ਜਿਹੇ ਸਵਾਲ ਹੀ ਚਰਚਾ ਦਾ ਵਿਸ਼ਾ ਰਹਿਣਗੇ।
ਉਨ੍ਹਾਂ ਕਿਹਾ ਕਿ ਆਂਕੜੇ ਦਰਸਾਉਂਦੇ ਹਨ ਕਿ ਹੁਣੇ ਹੁਣੇ ਹੀ ਮੈਲਬੋਰਨ ਦੇ ਆਰਕੇਅਰ ਹੋਮ ਦੀ ਇੱਕ 99 ਸਾਲਾਂ ਦੀ ਮਹਿਲਾ ਜਿਸਨੂੰ ਕਿ ਕਰੋਨਾ ਦਾ ਟੀਕਾ ਲਗਾਇਆ ਜਾ ਚੁਕਿਆ ਸੀ, ਨੂੰ ਮੁੜ ਤੋਂ ਉਥੇ ਕੰਮ ਕਰਦੇ ਇੱਕ ਕਾਮੇ ਕੋਲੋਂ ਕਰੋਨਾ ਹੋ ਗਿਆ ਪਰੰਤੂ ਉਸਨੂੰ ਬਾਹਰੀ ਤੌਰ ਤੇ ਇਸਦੇ ਕੋਈ ਲੱਛਣ ਆਦਿ ਵੀ ਨਹੀਂ ਸਨ। ਇਸੇ ਤਰਾ੍ਹਂ ਹੀ ਇੱਕ 95 ਸਾਲ ਦੇ ਬਜ਼ੁਰਗ ਨਾਲ ਹੋਇਆ।
ਉਨ੍ਹਾਂ ਕਿਹਾ ਕਿ ਜ਼ਿਆਦਾ ਗੰਭੀਰਤਾ ਵਾਲੀ ਗੱਲ ਤਾਂ ਇਹ ਹੈ ਕਿ ਸਮੁੱਚੇ ਦੇਸ਼ ਵਿੱਚ ਕਰੋਨਾ ਕਾਰਨ ਹੋਈਆਂ 910 ਮੌਤਾਂ ਵਿੱਚੋਂ 685 ਏਜਡ ਕੇਅਰ ਹੋਮਾਂ ਨਾਲ ਸਬੰਧਤ ਹਨ।

Install Punjabi Akhbar App

Install
×