ਡੇਰਾ ਮੁਖੀ ਦੀ ਫਿਲਮ ਨੂੰ ਹਰੀ ਝੰਡੀ, 13 ਫਰਵਰੀ ਨੂੰ ਹਰਿਆਣਾ ‘ਚ ਹੋਵੇਗੀ ਪ੍ਰਦਰਸ਼ਤ

ਪੰਜਾਬ-ਹਰਿਆਣਾ ਹਾਈਕੋਰਟ ਨੇ ਫਿਲਮ ਐਮ.ਐਸ.ਜੀ. ‘ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਫਿਲਮ ‘ਚ ਸਿਰਸਾ ਦੇ ਡੇਰਾ ਪ੍ਰਮੁੱਖ ਦੀ ਮੁੱਖ ਭੂਮਿਕਾ ਹੈ। ਡੇਰਾ ਮੁਖੀ ਦੀ ਫਿਲਮ ‘ਤੇ ਪੰਜਾਬ ਸਰਕਾਰ ਪਹਿਲਾ ਹੀ ਪਾਬੰਦੀ ਲਗਾ ਚੁੱਕੀ ਹੈ ਪਰ ਹਾਈਕੋਰਟ ਦੀ ਹਰੀ ਝੰਡੀ ਤੋਂ ਬਾਅਦ ਫਿਲਮ ਹਰਿਆਣਾ ‘ਚ 13 ਫਰਵਰੀ ਨੂੰ ਰਿਲੀਜ਼ ਹੋ ਸਕੇਗੀ। ਹਰਿਆਣਾ ‘ਚ ਸਿੱਖ ਸੰਗਤ ਨੇ ਫਿਲਮ ਦੇ ਪ੍ਰਦਰਸ਼ਤ ‘ਤੇ ਇਤਰਾਜ਼ ਪ੍ਰਗਟ ਕੀਤਾ। ਰਾਜ ਦੀ ਵਿਰੋਧੀ ਧਿਰ ਇੰਡੀਅਨ ਨੈਸ਼ਨਲ ਲੋਕ ਦਲ ਨੇ ਵੀ ਫਿਲਮ ਦਾ ਵਿਰੋਧ ਕੀਤਾ ਹੈ।