ਪੱਛਮੀ ਸਿਡਨੀ ਦੇ ਸਟਾਰਟ ਅੱਪ ਲਈ ਹਰੀ ਝੰਡੀ

ਰੌਜ਼ਗਾਰ, ਨਿਵੇਸ਼, ਟੂਰਿਜ਼ਮ ਅਤੇ ਵੈਸਟਰਨ ਸਿਡਨੀ ਤੋਂ ਮੰਤਰੀ ਸਟੂਅਰਟ ਆਇਰਸ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਰਕਾਰ ਨੇ ਉਕਤ ਖੇਤਰ ਵਿੱਚ ਚੌ-ਤਰਫਾ ਉਸਾਰੂ ਕੰਮ ਕਰਦਿਆਂ ਹੁਣ ਸਿਡਨੀ ਦੀ ਅਮੀਰ ਵਿਰਾਸਤ ਅਤੇ ਇਤਿਹਾਸ ਨੂੰ ਸਾਂਭਣ ਅਤੇ ਉਨ੍ਹਾਂ ਦੇ ਰੱਖ-ਰਖਾਉ ਲਈ ਵਧੀਆ ਕਦਮ ਚੁੱਕੇ ਹਨ ਅਤੇ ਇਤਿਹਾਕਿਸ ਪੈਰਾਮਾਟਾ ਨਾਰਥ ਹੈਰੀਟੇਜ ਬਣਾਉਣ ਦੇ ਕੰਮ ਨੂੰ ਹਰੀ ਝੰਡੀ ਵਿਖਾ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੇ ਤਹਿਤ ਨਾ ਸਿਰਫ ਅਸੀਂ ਆਪਣੀ ਵਿਰਾਸਤੀ, ਸਭਿਆਚਾਰਕ ਥਾਵਾਂ ਦੀ ਸਾਂਭ ਸੰਭਾਲ ਹੀ ਕਰ ਸਕਦੇ ਹਾਂ, ਸਗੋਂ ਭਵਿੱਖ ਲਈ ਇਨ੍ਹਾਂ ਨੂੰ ਪੂਰਨ ਤੌਰ ਤੇ ਸਹੀ ਸਲਾਮਤ ਰੱਖ ਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਨ੍ਹਾਂ ਤੋਂ ਸ਼ਾਕਸਾਤ ਜਾਣੂ ਵੀ ਕਰਵਾ ਸਕਦੇ ਹਾਂ।
ਇਸ ਵਾਸਤੇ ਸਰਕਾਰ ਨੇ ਜਿਹੜੀਆਂ ਇਮਾਰਤਾਂ ਨੂੰ ਚੁਣਿਆ ਹੈ ਉਨ੍ਹਾਂ ਵਿੱਚ 1876 ਹਸਪਤਾਲ ਸਪਾਈਨਲ ਰੇਂਜ ਬਿਲਡਿੰਗ ਅਤੇ 1892 ਦਾ ਕਿਚਨ ਬਲਾਕ ਆਦਿ ਸ਼ਾਮਿਲ ਹਨ ਜਿਨ੍ਹਾਂ ਨੂੰ ਜਨਤਕ ਤੌਰ ਤੇ ਇਸਤੇਮਾਲ ਕਰਨ ਵਾਸਤੇ ਤਿਆਰ ਕੀਤਾ ਜਾ ਰਿਹਾ ਹੈ। ਇਸ ਵਾਸਤੇ 1,500 ਵਰਗ ਮੀਟਰ ਦੀ ਥਾਂ ਹੋਰ ਇਨ੍ਹਾਂ ਵਿੱਚ ਸ਼ਾਮਿਲ ਕੀਤੀ ਗਈ ਹੈ ਤਾਂ ਕਿ ਇੱਥੇ ਕੈਫੇ, ਸਮਾਗਮਾਂ ਆਦਿ ਲਈ ਵਾਧੂ ਥਾਂ ਅਤੇ ਹੋਰ ਕੰਮਾਂ ਆਦਿ ਲਈ ਵਰਤਣ ਯੋਗ ਥਾਂ ਵੀ ਸ਼ਾਮਿਲ ਹੈ।
ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਪੈਦਾ ਹੋਰ ਅਰਥ-ਵਿਵਸਥਾ ਦੀ ਮਾਰ ਤੋਂ ਬਾਅਦ ਹੁਣ ਸਰਕਾਰ ਅਜਿਹੇ ਕਦਮ ਚੁੱਕ ਰਹੀ ਹੈ ਜਿਸ ਰਾਹੀਂ ਕਿ ਲੋਕਾਂ ਨੂੰ ਆਰਥਿਕ ਤੌਰ ਤੇ ਰਾਤ ਮਿਲੇ ਅਤੇ ਇਸ ਦੇ ਨਾਲ ਹੀ ਰਾਜ ਸਰਕਾਰ ਦੀ ਆਮਦਨ ਲਈ ਵੀ ਨਵੇਂ ਜ਼ਰੀਏ ਬਣਾਏ ਜਾ ਸਕਣ ਅਤੇ ਇਸ ਵਾਸਤੇ ਅਜਿਹੇ ਪ੍ਰਾਜੈਕਟਾਂ ਨੂੰ ਚਲਾਇਆ ਜਾ ਰਿਹਾ ਹੈ ਕਿਉਂਕਿ ਅਜਿਹੇ ਪ੍ਰਾਜੈਕਟਾਂ ਨਾਲ ਸਥਾਨਕ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਕੰਮ-ਧੰਦੇ ਸਥਾਪਤ ਕਰਨ ਦਾ ਜ਼ਰੀਆ ਮਿਲਦਾ ਹੈ ਅਤੇ ਲੋਕਾਂ ਨੂੰ ਸਿੱਧੇ ਤੌਰ ਤੇ ਇਸਦਾ ਲਾਭ ਹੁੰਦਾ ਹੈ।
ਪੈਰਾਮਾਟਾ ਤੋਂ ਐਮ.ਵੀ. -ਜਿਉਫ ਲੀ ਨੇ ਸਰਕਾਰ ਦੇ ਇਸ ਕਦਮ ਦੀ ਭਰਪੂਰ ਸ਼ਲਾਘਾ ਕੀਤੀ ਹੈ ਅਤੇ ਕਿਹਾ ਹੈ ਕਿ ਖੇਤਰ ਦੇ ਵਿਕਾਸ ਅਤੇ ਲੋਕਾਂ ਨੂੰ ਰੌਜ਼ਗਾਰ ਦਿਵਾਉਣ ਵਿੱਚ ਨਿਊ ਸਾਊਥ ਵੇਲਜ਼ ਸਰਕਾਰ ਅਜਿਹੇ ਕਈ ਕਦਮ ਚੁੱਕ ਰਹੀ ਹੈ ਅਤੇ ਲੋਕਾਂ ਨੂੰ ਇਸ ਦਾ ਭਰਪੂਰ ਲਾਭ ਵੀ ਮਿਲ ਰਿਹਾ ਹੈ।
ਇਹ ਪ੍ਰਾਜੈਕਟ ਸਰਕਾਰ ਵੱਲੋਂ ਚਲਾਏ ਜਾ ਰਹੇ ਵੈਸਟਮੀਡ ਹੈਲਥ ਅਤੇ ਇਨੋਵੇਸ਼ਨ ਡਿਸਟ੍ਰਿਕਟ ਦੀ ਹੀ ਹਿੱਸਾ ਹੈ ਅਤੇ ਇਸ ਰਾਹੀਂ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਹ 1,000 ਤੋਂ ਵੀ ਵੱਧ ਦੇ ਰੌਜ਼ਗਾਰ ਮੁਹੱਈਆ ਕਰਵਾਏਗੀ ਅਤੇ 28,000 ਵਰਗ ਮੀਟਰ ਦੀ ਥਾਂ ਨੂੰ ਸਿਹਤ, ਖੋਜ ਕੇਂਦਰਾਂ, ਪੜ੍ਹਾਈ ਲਿਖਾਈ ਅਤੇ ਕਮਰਸ਼ਿਅਲ ਥਾਵਾਂ ਯੋਗ ਬਣਾਵੇਗੀ।

Install Punjabi Akhbar App

Install
×