ਨਿਊ ਸਾਊਥ ਵੇਲਜ਼ ਰਾਜ ਦੇ ਸੈਂਕੜੇ ਸਕੂਲਾਂ ਦੇ ਨਵੀਨੀਕਰਣ ਦੇ ਪ੍ਰਾਜੈਕਟਾਂ ਨੂੰ ਹਰੀ ਝੰਡੀ

ਬੀਤੇ ਕੱਲ੍ਹ, ਐਤਵਾਰ ਨੂੰ, ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ, ਖ਼ਜ਼ਾਨਾ ਮੰਤਰੀ ਡੋਮਿਨਿਕ ਪੈਰੋਟੇਟ ਅਤੇ ਸਿੱਖਿਆ ਮੰਤਰੀ ਸਾਰਾਹ ਮਿਸ਼ੈਲ ਨੇ ਸਾਂਝੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਅੰਦਰ 120 ਮਿਲੀਅਨ ਡਾਲਰਾਂ ਦੇ ਪਹਿਲਾਂ ਤੋਂ ਚਲ ਰਹੇ ਕਾਰਜਾਂ ਵਿੱਚ ਮਿੱਥੇ ਗਏ 1,000 ਸਕੂਲਾਂ ਦੇ ਨਵੀਨੀਕਰਨ ਵਾਲੇ ਪ੍ਰਾਜੈਕਟ ਦੀ ਸ਼ੁਰੂਆਤ ਦਾ ਸਮਾਂ ਆ ਗਿਆ ਹੈ ਅਤੇ ਛੇਤੀ ਹੀ ਉਕਤ ਪ੍ਰਾਜੈਕਟਾਂ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਗ੍ਰੇਟਰ ਸਿਡਨੀ ਖੇਤਰ ਅੰਦਰ ਹੁਣ ਹਾਈ ਸਕੂਲਾਂ ਦੇ ਢਾਂਚਿਆਂ ਦੇ ਨਵੀਨੀਕਰਨ ਵੀ ਕੀਤੇ ਜਾਣਗੇ ਕਿਉਂਕਿ ਸਰਕਾਰ ਹੋਰ ਖੇਤਰਾਂ ਦੇ ਨਾਲ ਨਾਲ ਰਾਜ ਵਿਚਲੇ ਸਕੂਲਾਂ ਦੇ ਨਵੀਨੀਕਰਨ ਲਈ ਵੀ ਵਚਨਬੱਧ ਹੈ। ਇਸ ਪ੍ਰਾਜੈਕਟ ਨਾਲ ਜਿੱਥੇ ਸਕੂਲਾਂ ਨੂੰ ਫਾਇਦਾ ਹੋਵੇਗਾ ਉਥੇ ਸਥਾਨਕ ਲੋਕਾਂ ਨੂੰ ਰੌਜ਼ਗਾਰ ਵੀ ਮਿਲੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੰਤਵ ਹੈ ਹਰ ਇੱਕ ਬੱਚੇ ਨੂੰ ਸਿੱਖਿਆ ਦੀ ਲੜੀ ਵਿੱਚ ਪਰੋਣਾ ਅਤੇ ਫੇਰ ਭਾਵੇਂ ਉਹ ਕਿਤੇ ਦੂਰ ਦੁਰਾਡੇ ਵੀ ਬੈਠਾ ਹੋਵੇ।
ਜ਼ਿਕਰਯੋਗ ਹੈ ਕਿ ਸਰਕਾਰ ਨੇ ਅਗਲੇ ਚਾਰ ਸਾਲਾਂ ਲਈ 6.7 ਬਿਲੀਅਨ ਡਾਲਰਾਂ ਦੇ ਫੰਡ ਨਾਲ 190 ਨਵੇਂ ਅਤੇ ਅਪਗ੍ਰੇਡਿਡ ਸਕੂਲਾਂ ਨਾਲ ਭਾਈਚਾਰਕ ਸੇਵਾਵਾਂ ਨਿਭਾਉਣ ਦਾ ਟੀਚਾ ਮਿੱਥਿਆ ਹੋਇਆ ਹੈ ਅਤੇ ਸਮੁੱਚੇ ਰਾਜ ਦੇ ਪੂਰੇ ਇਤਿਹਾਸ ਅੰਦਰ ਅਜਿਹਾ ਨਿਵੇਸ਼ ਆਪਣੀ ਕਿਸਮ ਦਾ ਨਿਵੇਕਲਾ ਅਤੇ ਇਕਲੌਤਾ ਨਿਵੇਸ਼ ਮੰਨਿਆ ਜਾ ਰਿਹਾ ਹੈ।

Install Punjabi Akhbar App

Install
×