ਗ੍ਰੇਟਰ ਬ੍ਰਿਸਬੇਨ ਦੀ ਪਹਿਲੀ ਰਾਤ ਬੀਤੀ ਲਾਕਡਾਊਨ ਵਿੱਚ ਪਰੰਤੂ ਕਰੋਨਾ ਦਾ ਕੋਈ ਵੀ ਨਵਾਂ ਮਾਮਲਾ ਦਰਜ ਨਹੀਂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਬੇਸ਼ੱਕ ਜਨਵਰੀ ਦੀ 5 ਤਾਰੀਖ ਨੂੰ ਕੋਵਿਡ-19 ਦੇ ਨਵੇਂ ਸੰਕਰਮਣ ਨਾਲ ਸਥਾਪਿਤ ਇੱਕ ਮਹਿਲਾ (ਜੋ ਕਿ ਜੈਟਸਟਾਰ ਰਾਹੀਂ ਵਿਕਟੋਰੀਆ ਤੋਂ ਬ੍ਰਿਸਬੇਨ ਆਈ ਸੀ) ਦਾ ਮਾਮਲਾ ਸਾਹਮਣੇ ਆਇਆ ਸੀ ਪਰੰਤੂ ਉਸ ਨਾਲ ਹੋਰਾਂ ਨੂੰ ਜੋਖਮ ਬਹੁਤ ਹੀ ਜ਼ਿਆਦਾ ਘੱਟ ਹੈ ਅਤੇ ਗ੍ਰੇਟਰ ਬ੍ਰਿਸਬੇਨ ਅੰਦਰ ਲਾਕਡਾਊਨ ਲਾਗੂ ਹੈ ਪਰੰਤੂ ਕੋਈ ਵੀ ਸਥਾਨਕ ਕਰੋਨਾ ਦਾ ਨਵਾਂ ਮਾਮਲਾ ਦਰਜ ਨਹੀਂ ਹੋਇਆ ਹੈ। ਵਿਕਟੋਰੀਆਈ ਅਧਿਕਾਰੀਆਂ ਨੇ ਉਕਤ ਮਹਿਲਾ ਨੂੰ 10 ਦਿਨਾਂ ਦੇ ਕੁਆਰਨਟੀਨ ਪਿੱਛੋਂ ਹੀ ਇੱਥੇ ਆਉਣ ਦੀ ਇਜਾਜ਼ਤ ਦਿੱਤੀ ਸੀ ਪਰੰਤੂ ਇੱਥੇ ਆ ਕੇ ਉਸ ਦਾ ਮੁੜ ਤੋਂ ਕਰੋਨਾ ਟੈਸਟ ਪਾਜ਼ਿਟਿਵ ਆ ਗਿਆ ਅਤੇ ਹੁਣ ਉਹ ਆਪਣੇ ਘਰ ਅੰਦਰ ਹੀ ਆਈਸੋਲੇਸ਼ਨ ਵਿੱਚ ਹੈ। ਕੁਈਨਜ਼ਲੈਂਡ ਦੀ ਮੁੱਖ ਸਿਹਤ ਅਧਿਕਾਰੀ ਜੀਨੈਟ ਯੰਗ ਨੇ ਵੀ ਇਸ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਬੇਸ਼ੱਕ ਇਸ ਦਾ ਬਹੁਤ ਹੀ ਘੱਟ ਜੋਖਮ ਹੈ ਪਰੰਤੂ ਇਸ ਨੂੰ ਵੀ ਅਸੀਂ ‘ਜ਼ੀਰੋ-ਜੋਖਮ’ ਨਹੀਂ ਕਹਿ ਸਕਦੇ ਅਤੇ ਅਹਿਤਿਆਦਨ ਸਾਨੂੰ ਪੂਰਨ ਸਚੇਤ ਰਹਿਣਾ ਚਾਹੀਦਾ ਹੈ। ਪ੍ਰੀਮੀਅਰ ਅਤੇ ਡਾ. ਯੰਗ ਦੋਹਾਂ ਨੇ ਹੀ ਕਿਹਾ ਕਿ ਬ੍ਰਿਸਬੇਨ ਦੇ ਲੋਕ ਲਾਕਡਾਊਨ ਦੌਰਾਨ ਪੂਰਨ ਸਹਿਯੋਗ ਕਰ ਰਹੇ ਹਨ ਅਤੇ ਸਮੁੱਚੀ ਸਰਕਾਰ ਅਤੇ ਪ੍ਰਸ਼ਾਸਨ ਇਸ ਵਾਸਤੇ ਸਮੁੱਚੇ ਤੋਰ ਤੇ ਕੁਈਨਜ਼ਲੈਂਡ ਦੇ ਨਿਵਾਸੀਆਂ ਦੀ ਸ਼ੁਕਰਗੁਜ਼ਾਰ ਹੈ। ਪ੍ਰੀਮੀਅਰ ਨੇ ਇਸ ਬਾਬਤ ਵੀ ਸੰਤੁਸ਼ਟੀ ਜਾਹਿਰ ਕਰਦਿਆਂ ਕਿਹਾ ਕਿ ਲੋਕਾਂ ਵਿੱਚ ਚੇਤਨਾ ਦਾ ਫੈਲਾਉ ਹੈ ਅਤੇ ਲੋਕ ਮਾਸਕ ਪਾ ਕੇ ਹੀ ਘਰਾਂ ਤੋਂ ਨਿਕਲਦੇ ਹਨ ਅਤੇ ਇਸ ਤੋਂ ਇਲਾਵਾ ਬੀਤੇ 24 ਘੰਟਿਆਂ ਦੌਰਾਨ 14,700 ਤੋਂ ਵੀ ਜ਼ਿਆਦਾ ਦੀ ਗਿਣਤੀ ਵਿੱਚ ਕਰੋਨਾ ਦੇ ਟੈਸਟ ਵੀ ਲੋਕਾਂ ਨੇ ਕਰਵਾਏ ਹਨ।

Install Punjabi Akhbar App

Install
×