ਗ੍ਰੇਟਰ ਬ੍ਰਿਸਬੇਨ ਹੋਇਆ ਰੈਡ ਜ਼ੋਨ ਤੋਂ ਆਰੇਂਜ ਜ਼ੋਨ ਵਿੱਚ ਸ਼ਾਮਿਲ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੀਤੇ ਦਿਨ, ਵੀਰਵਾਰ ਸ਼ਾਮ ਦੇ 6 ਵਜੇ ਤੋਂ ਕਾਰਜਕਾਰੀ ਮੁੱਖ ਸਿਹਤ ਅਧਿਕਾਰੀ ਮਾਈਕਲ ਕਿਡ ਨੇ ਕੌਮੀ ਪੱਧਰ ਉਪਰ ਗ੍ਰੈਟਰ ਬ੍ਰਿਸਬੇਨ ਨੂੰ ਰੈਡ ਜ਼ੋਨ ਤੋਂ ਆਰੇਂਜ ਜ਼ੋਨ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਇਸ ਨਾਲ ਹੁਣ ਜਿਹੜੇ ਲੋਕ ਵਿਕਟੋਰੀਆਈ ਕੁਈਨਜ਼ਲੈਂਡ ਆਏ ਜਾਂ ਇੱਧਰੋਂ ਉਧਰ ਗਏ ਸਨ ਅਤੇ 14 ਦਿਨਾਂ ਦੇ ਕੁਆਰਨਟੀਨ ਵਿੱਚ ਸਨ ਹੁਣ ਜੇ ਚਾਹੁਣ ਤਾਂ ਆਪਣਾ ਕਰੋਨਾ ਟੈਸਟ ਕਰਵਾ ਕੇ ਰਿਪੋਰਟ ਨੈਗੇਟਿਵ ਆਉਣ ਤੇ ਕੁਆਰਨਟੀਨ ਵਿੱਚੋਂ ਬਾਹਰ ਆ ਸਕਦੇ ਹਨ। ਹਾਲਾਂਕਿ ਅਜਿਹੇ ਪ੍ਰਮਾਣਿਕ ਲਿੰਕ ਜਿਹੜੇ ਕਿ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਦੀਆਂ ਐਕਸਪੋਜ਼ਰ ਖੇਤਰਾਂ ਨਾਲ ਜੁੜਦੇ ਹਨ -ਨੂੰ ਉਨ੍ਹਾਂ ਦੇ ਉਸ ਖਾਸ ਦਿਨ ਤੋਂ ਗਿਣਦਿਆਂ 14 ਦਿਨਾਂ ਦੇ ਸੈਲਫ ਆਈਸੋਲੇਸ਼ਨ ਵਿੱਚ ਹੀ ਰੱਖਿਆ ਜਾ ਰਿਹਾ ਹੈ।
ਏ.ਸੀ.ਟੀ. ਸਰਕਾਰ ਨੇ ਵੀ ਅਪਾਣੇ ਬਾਰਡਰ ਗ੍ਰੇਟਰ ਬ੍ਰਿਸਬੇਨ ਦੇ ਲੋਕਾਂ ਲਈ ਮੁੜ ਤੋਂ ਖੋਲ੍ਹ ਦਿੱਤਾ ਹਨ ਅਤੇ ਹੁਣ ਉਹ ਬਿਨ੍ਹਾਂ ਕਿਸੇ ਖਾਸ ਵਿਭਾਗੀ ਕਾਰਵਾਈ ਜਾਂ ਛੋਟਾਂ ਆਦਿ ਦੇ, ਕੌਮੀ ਰਾਜਧਾਨੀ ਵਿੱਚ ਆ ਜਾ ਸਕਦੇ ਹਨ।
ਤਸਮਾਨੀਆ ਨੇ ਹਾਲ ਦੀ ਘੜੀ ਆਪਣਾ ਪਾਬੰਧੀਆਂ ਵਾਲਾ ਨਜ਼ਰੀਆ ਕਾਇਮ ਰੱਖਿਆ ਹੋਇਆ ਹੈ ਅਤੇ ਇਸ ਹਫਤੇ ਦੇ ਅੰਤਲੇ ਦਿਨਾਂ ਵਿੱਚ ਸਥਿਤੀਆਂ ਨੂੰ ਵਾਚਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ।
ਨਾਰਦਰਨ ਟੈਰਿਟਰੀ ਨੇ ਵੀ ਗ੍ਰੇਟਰ ਬ੍ਰਿਸਬੇਨ ਦੇ ਲੋਕਾਂ ਲਈ ਕੁਆਰਨਟੀਨ ਖ਼ਤਮ ਕਰ ਦਿੱਤਾ ਹੈ ਅਤੇ ਜੇਕਰ ਇਸ ਸਮੇਂ ਕੋਈ ਕੁਆਰਨਟੀਨ ਵਿੱਚ ਹੈ ਤਾਂ ਉਹ ਬਾਹਰ ਜਾ ਸਕਦਾ ਹੈ।
ਪੱਛਮੀ ਆਸਟ੍ਰੇਲੀਆ ਨੇ 28 ਦਿਨਾਂ ਵਾਲੀ ਨੀਤੀ ਅਪਣਾਈ ਹੈ ਅਤੇ ਈਸਟਰ ਮੌਕੇ ਉਪਰ ਗ੍ਰੇਟਰ ਬ੍ਰਿਸਬੇਨ ਦੇ ਨਾਲ ਨਾਲ ਸਮੁੱਚੇ ਕੁਈਨਜ਼ਲੈਂਡ ਵਾਲਿਆਂ ਵਾਸਤੇ ਬਾਰਡਰ ਬੰਦ ਹੀ ਰੱਖੇ ਹਨ ਅਤੇ ਹੁਣ 28 ਦਿਨਾਂ ਤੱਕ ਸਥਿਤੀਆਂ ਨੂੰ ਵਾਚਿਆ ਜਾਵੇਗਾ ਅਤੇ ਸਥਾਨਕ ਸਥਾਨਾਂਤਰਣ ਦੇ ਮਾਮਲਿਆਂ ਵਾਲੇ ਆਂਕੜਿਆਂ ਦੀ ਘੋਖ ਕੀਤੀ ਜਾਵੇਗੀ।

Install Punjabi Akhbar App

Install
×