ਗਰੇਸ ਮਿਲੇਨ ਕਤਲ ਕੇਸ -27 ਸਾਲਾ ਕਾਤਿਲ ਦਾ ਜੁਰਮ ਸਾਬਿਤ

ਪਿਛਲੇ ਸਾਲ ਦਿਸੰਬਰ ਦੀ ਇੱਕ ਤਾਰੀਖ ਨੂੰ ਨਿਊਜ਼ੀਲੈਂਡ ਵਿਚ ਆਕਲੈਂਡ ਵਿੱਚ ਹੋਏ ਗਰੇਸ ਮਿਲੇਨ (ਬ੍ਰਿਟਿਸ਼ ਨਾਗਰਿਕ) ਦੇ ਕਤਲ ਸਦਕਾ 27 ਸਾਲਾਂ ਦੇ ਆਦਮੀ ਦਾ ਜੁਰਮ ਅਦਾਲਤ ਵਿੱਚ ਸਾਬਿਤ ਹੋ ਗਿਆ ਹੈ ਅਤੇ ਹੁਣ ਉਸਨੂੰ 21 ਫਰਵਰੀ ਤੱਕ ਸ਼ਾਇਦ ਮੌਤ ਦੀ ਸਜ਼ਾ ਹੀ ਦੇ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ ਜਦੋਂ ਗਰੇਸ ਮਿਲੇਨ ਜਦੋਂ ਆਪਣੇ 22ਵੇਂ ਜਨਮਦਿਨ ਮੌਕੇ ਤੇ ਨਿਊਜ਼ੀਲੈਂਡ ਵਿੱਚ ਘੁੰਮ ਫਿਰ ਰਹੀ ਸੀ ਤਾਂ ਅਚਾਨਕ ਉਸਦੇ ਗਾਇਬ ਹੋਣ ਦੀ ਸੂਚਨਾ ਜਗ ਜ਼ਾਹਿਰ ਹੋਈ ਅਤੇ ਇਸ ਤੋਂ ਬਾਅਦ ਦਿਸੰਬਰ ਦੀ 9 ਤਾਰੀਖ ਨੂੰ ਉਸਦੀ ਮ੍ਰਿਤਕ ਦੇਹ ਆਕਲੈਂਡ ਦੇ ਇੱਕ ਜੰਗਲ ਵਿੱਚੋਂ ਬਰਾਮਦ ਕੀਤੀ ਗਈ ਸੀ। ਗਰੇਸ ਦੇ ਕਾਤਿਲ ਦਾ ਨਾਮ ਜ਼ਾਹਿਰ ਨਹੀਂ ਕੀਤਾ ਗਿਆ।