ਆਸਟ੍ਰੇਲੀਆ ਵਿੱਚ ਜੀ.ਪੀਆਂ ਦੁਆਰਾ ਕਰੋਨਾ ਵੈਕਸੀਨ ਲਗਾਉਣੀ ਸ਼ੁਰੂ

ਵਧੀਕ ਮੁੱਖ ਮੈਡੀਕਲ ਅਫ਼ਸਰ ਮਾਈਕਲ ਕਿਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਵਿੱਚ 500 ਜੀ.ਪੀਆਂ (General Practitioners) ਨੂੰ ਜਨਤਕ ਤੌਰ ਤੇ 40 ਤੋਂ 59 ਸਾਲ ਦੇ ਵਿਅਕਤੀਆਂ ਨੂੰ ਫਾਈਜ਼ਰ ਦੀ ਕਰੋਨਾ ਵੈਕਸੀਨ ਲਗਾਉਣ ਦਾ ਕੰਮ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਅਤੇ ਆਉਣ ਵਾਲੇ ਅਗਸਤ ਦੇ ਮਹੀਨੇ ਤੱਕ 800 ਹੋਰ ਜੀ.ਪੀ. ਇਸ ਮੁਹਿੰਮ ਵਿੱਚ ਸ਼ਾਮਿਲ ਹੋ ਜਾਣਗੇ ਅਤੇ ਇਸ ਦੇ ਨਾਲ ਹੀ ਬਹੁਤ ਸਾਰੀਆਂ ਅਜਿਹੇ ਅਦਾਰੇ ਵੀ ਸ਼ਾਮਿਲ ਹੋ ਜਾਣਗੇ ਜਿਨ੍ਹਾਂ ਦਾ ਸੰਚਾਲਨ ਐਬੋਰਿਜਨਲ ਲੋਕਾਂ ਦੁਆਰਾ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਹੁਣ ਤੱਕ 8.2 ਮਿਲੀਅਨ ਡੋਜ਼ਾਂ ਦਿੱਤੀਆਂ ਜਾ ਚੁਕੀਆਂ ਹਨ ਜਿਨ੍ਹਾਂ ਵਿੱਚ ਕਿ 5 ਮਿਲੀਅਨ ਐਸਟ੍ਰੇਜ਼ੈਨੇਕਾ ਸ਼ਾਮਿਲ ਹੈ ਅਤੇ ਹੁਣ ਤੱਕ 70 ਸਾਲ ਤੋਂ ਉਪਰ ਦੇ 70%, 60 ਸਾਲਾਂ ਤੋਂ ਉਪਰ ਵਾਲੇ 60% ਅਤੇ 50 ਸਾਲਾਂ ਤੋਂ ਉਪਰ ਵਾਲੇ 50% ਅਤੇ ਇਸ ਦੇ ਨਾਲ ਹੀ 16 ਸਾਲ ਤੋਂ ਉਪਰ ਵਾਲੇ 30% ਵਿਅਕਤੀਆਂ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਜਾ ਚੁਕੀ ਹੈ।

Install Punjabi Akhbar App

Install
×