
(ਦ ਏਜ ਮੁਤਾਬਿਕ) ਨਿਊ ਸਾਊਥ ਵੇਲਜ਼ ਦੇ ਮੁੱਖ ਸਿਹਤ ਅਧਿਕਾਰੀ ਡਾ. ਕੈਰੀ ਚੈਂਟ ਨੇ ਰਾਜ ਦੇ ਜਨਰਲ ਪ੍ਰੈਕਟਿਸ਼ਨਰਾਂ (ਜੀ.ਪੀ.)ਆਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਹੈ ਹੁਣ ਉਹ ਜਨਤਕ ਤੌਰ ਤੇ ਲੋਕਾ ਨੂੰ ਆਪਣੇ ਕਰੋਨਾ ਟੈਸਟ ਕਰਵਾਉਣ ਲਈ ਪ੍ਰੇਰਿਤ ਕਰਨ ਤਾਂ ਕਿ ਸਿਹਤ ਅਧਿਕਾਰੀਆਂ ਵੱਲੋਂ ਮਿੱਥੀ ਗਈ ਕਰੋਨਾ ਟੈਸਟਾਂ ਦੇ ਟੀਚੇ ਨੂੰ ਹਾਸਿਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਬੀਤੇ ਦਿਨ 18,570 ਟੈਸਟ ਕੀਤੇ ਗਏ ਜੋ ਕਿ ਇਸ ਤੋਂ ਪਹਿਲੇ ਦਿਨ ਦੇ ਟੈਸਟਾਂ ਦਾ ਆਂਕੜੇ 23,763 ਤੋਂ ਘੱਟ ਹਨ ਅਤੇ ਇਹ ਦੋਹੇਂ ਹੀ ਆਂਕੜੇ ਸਰਕਾਰ ਦੁਆਰਾ ਮਿੱਥੇ ਗਏ ਟੀਚੇ -ਜਿਸ ਵਿੱਚ ਕਿਹਾ ਗਿਆ ਹੈ ਕਿ ਪ੍ਰਤੀ ਦਿਨ 24 ਘੰਟਿਆਂ ਅੰਦਰ ਰਾਜ ਵਿੱਚ 30,000 ਤੋਂ ਵੀ ਉਪਰ ਕਰੋਨਾ ਦੇ ਟੈਸਟ ਹੋਣੇ ਚਾਹੀਦੇ ਹਨ, ਤੋਂ ਕਾਫੀ ਘੱਟ ਹੈ ਅਤੇ ਇਹ ਟੀਚਾ ਕੋਈ ਮਹਿਜ਼ ਲਾਭ ਪ੍ਰਾਪਤੀ ਲਈ ਨਹੀਂ ਮਿੱਥਿਆ ਗਿਆ ਹੈ ਸਗੋਂ ਇਹ ਤਾਂ ਜਨਤਕ ਸਿਹਤ ਦੇ ਮੱਦੇਨਜ਼ਰ ਮਿੱਥਿਆ ਗਿਆ ਹੈ ਅਤੇ ਸਾਨੂੰ ਸਾਰਿਆਂ ਨੂੰ ਹੀ ਚਾਹੀਦਾ ਹੈ ਕਿ ਇਸ ਵਿੱਚ ਪੂਰਨ ਸਹਿਯੋਗ ਕਰੀਏ। ਜਨਰਲ ਪ੍ਰੈਕਟਿਸ਼ਨਰ ਕਿਉਂਕਿ ਬਿਲਕੁਲ ਸਮਾਜ ਦੇ ਲੋਕਾਂ ਨਾਲ ਸਿੱਧੇ ਤੌਰ ਤੇ ਜੁੜੇ ਹੁੰਦੇ ਹਨ ਇਸ ਲਈ ਉਨ੍ਹਾਂ ਦਾ ਇਹ ਮੁੱਢਲਾ ਫਰਜ਼ ਬਣਦਾ ਹੈ ਕਿ ਉਹ ਲੋਕਾਂ ਨੂੰ ਇਸ ਤੋਂ ਜਾਣੂ ਕਰਵਾਉਣ ਅਤੇ ਦੱਸਣ ਕਿ ਇਸ ਵਿੱਚ ਘਬਰਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਅਤੇ ਇਹ ਅਹਿਤਿਆਦਨ ਕਿੰਨਾ ਜ਼ਰੂਰੀ ਹੈ।