ਗੋਇਲ ਨੇ ਗ੍ਰਹਿ ਸਕੱਤਰ ਦੇ ਰੂਪ ‘ਚ ਸੰਭਾਲਿਆਂ ਅਹੁਦਾ

l c goyalਉੱਘੇ ਆਈ.ਐਸ. ਅਧਿਕਾਰੀ ਐਲ.ਸੀ. ਗੋਇਲ ਨੇ ਅੱਜ ਗ੍ਰਹਿ ਸਕੱਤਰ ਦੇ ਰੂਪ ‘ਚ ਅਹੁਦਾ ਸੰਭਾਲ ਲਿਆ। ਉਨ੍ਹਾਂ ਨੇ ਅਨਿਲ ਗੋਸਵਾਮੀ ਦਾ ਸਥਾਨ ਲਿਆ, ਜਿਨ੍ਹਾਂ ਨੂੰ ਸਾਰਦਾ ਘੁਟਾਲਾ ਦੋਸ਼ੀ ਮਤੰਗ ਸਿੰਘ ਦੀ ਸੀ.ਬੀ.ਆਈ. ਦੁਆਰਾ ਗ੍ਰਿਫਤਾਰੀ ‘ਚ ਅੜਚਣ ਲਗਾਉਣ ਦੇ ਉਨ੍ਹਾਂ ਦੇ ਕਥਿਤ ਯਤਨਾਂ ਦੇ ਮੱਦੇਨਜ਼ਰ ਕੱਲ੍ਹ ਰਾਤ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ। ਗੋਇਲ ਸਾਲ 1979 ਬੈਚ ਦੇ ਕੇਰਲ ਕੇਡਰ ਦੇ ਆਈ.ਏ.ਐਸ. ਅਧਿਕਾਰੀ ਹਨ। ਉਹ ਅਜੇ ਤੱਕ ਪੇਂਡੂ ਵਿਕਾਸ ਸਕੱਤਰ ਸਨ। ਉਨ੍ਹਾਂ ਦਾ ਦੋ ਸਾਲ ਦਾ ਕਾਰਜਕਾਲ ਹੋਵੇਗਾ। ਗੋਇਲ ਨੇ ਅਹੁਦਾ ਸੰਭਾਲਨ ਦੇ ਤੁਰੰਤ ਬਾਅਦ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ।

Install Punjabi Akhbar App

Install
×