- ਲਾਲੀ ਨੂੰ ਚੇਅਰਮੈਨ ‘ਤੇ ਪਰਮਜੀਤ ਕੌਰ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ
ਮਹਿਲ ਕਲਾਂ 5 ਜੁਲਾਈ – ਸਰਕਾਰੀ ਹਾਈ ਸਕੂਲ ਪਿੰਡ ਮਹਿਲ ਖੁਰਦ ਦੀ ਮੈਨੇਜਮੈਂਟ ਕਮੇਟੀ ਦੀ ਸਲਾਨਾ ਚੋਣ ਮੁੱਖ ਅਧਿਆਪਕ ਸੁਖਵਿੰਦਰ ਕੌਰ ਦੀ ਅਗਵਾਈ ਹੇਠ ਸਰਬ-ਸੰਮਤੀ ਨਾਲ ਕੀਤੀ ਗਈ। ਇਸ ਚੋਣ ‘ਚ ਜਸਵੰਤ ਸਿੰਘ ਲਾਲੀ ਨੂੰ ਸਰਬ-ਸੰਮਤੀ ਨਾਲ ਸਕੂਲ ਮੈਨੇਜਮੈਂਟ ਕਮੇਟੀ ਦਾ ਚੇਅਰਮੈਨ ਅਤੇ ਪਰਮਜੀਤ ਕੌਰ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ। ਇਸ ਤੋਂ ਇਲਾਵਾ ਮੈਨੇਜਮੈਂਟ ਕਮੇਟੀ ਦੀ ਚੋਣ ‘ਚ ਜਸਵੀਰ ਕੌਰ,ਬਲਵਿੰਦਰ ਕੌਰ,ਸੁਖਵਿੰਦਰ ਕੌਰ,ਜਗਦੀਪ ਸਿੰਘ,ਜਗਦੇਵ ਸਿੰਘ,ਕਮਲਜੀਤ ਕੌਰ,ਜਸਵੀਰ ਕੌਰ,ਜਸਪਾਲ ਕੌਰ,ਜੁਗਿੰਦਰ ਸਿੰਘ, ਪੰਚ ਆਤਮਾ ਸਿੰਘ ਅਤੇ ਸੁਖਵਿੰਦਰ ਕੌਰ ਨੂੰ ਮੈਂਬਰ ਚੁਣ ਲਿਆ ਗਿਆ। ਇਸ ਮੌਕੇ ਮੁੱਖ ਅਧਿਆਪਕ ਸੁਖਵਿੰਦਰ ਕੌਰ ਨੇ ਮੈਨੇਜਮੈਂਟ ਕਮੇਟੀ ਦੇ ਨਵੇ ਚੁਣੇ ਆਗੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਨਵੀ ਚੁਣੀ ਮੈਨੇਜਮੈਂਟ ਕਮੇਟੀ ਸਕੂਲ ਦੇ ਕੰਮਾਂ ਦੀ ਵਧੀਆਂ ਤਰੀਕੇ ਨਾਲ ਦੇਖ ਰੇਖ ਕਰੇਗੀ । ਇਸ ਮੌਕੇ ਮੈਨੇਜਮੈਂਟ ਕਮੇਟੀ ਦੇ ਨਵੇ ਚੁਣੇ ਅਹੁਦੇਦਾਰਾਂ ਨੇ ਮੁੱਖ ਅਧਿਆਪਕ,ਸਕੂਲ ਸਟਾਫ਼,ਗ੍ਰਾਮ ਪੰਚਾਇਤ ‘ਤੇ ਪਿੰਡ ਵਾਸੀਆ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵੱਲੋਂ ਸਕੂਲ ਦੀ ਬਿਹਤਰੀ ਲਈ ਕੀਤੇ ਜਾਣ ਵਾਲੇ ਕੰਮਾਂ ‘ਚ ਆਪਣੇ ਵੱਲੋਂ ਬਣਦਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਸਰਪੰਚ ਰੇਸ਼ਮ ਸਿੰਘ ਮਹਿਲ ਖੁਰਦ, ਉੱਘੇ ਸਮਾਜ ਸੇਵੀ ਹਰਗੋਪਾਲ ਸਿੰਘ ਪਾਲਾ,ਪੰਚ ਬੇਅੰਤ ਸਿੰਘ ਸੂੰਮ,ਪੰਚ ਬੇਅੰਤ ਸਿੰਘ,ਪੰਚ ਆਤਮਾ ਸਿੰਘ ਅਤੇ ਸਮੂਹ ਸਕੂਲ ਸਟਾਫ ਹਾਜਰ ਸੀ ।
(ਗੁਰਭਿੰਦਰ ਗੁਰੀ)