ਜੰਮੂ-ਕਸ਼ਮੀਰ ‘ਚ ਰਾਜਪਾਲ ਸ਼ਾਸਨ ਲਗਾਇਆ ਗਿਆ

jammukashmirਜੰਮੂ-ਕਸ਼ਮੀਰ ‘ਚ ਰਾਜਪਾਲ ਸ਼ਾਸਨ ਲਾਗੂ ਹੋ ਗਿਆ ਹੈ। ਗ੍ਰਹਿ ਮੰਤਰਾਲਾ ਨੇ ਪੀ.ਐਮ.ਓ. ਨੂੰ ਰਾਜਪਾਲ ਸ਼ਾਸਨ ਲਗਾਉਣ ਦੀ ਸਿਫਾਰਿਸ਼ ਕੀਤੀ ਸੀ। ਇਸ ਤੋਂ ਪਹਿਲਾ ਦੇ ਘਟਨਾਕ੍ਰਮ ‘ਚ ਰਾਜਪਾਲ ਐਨ.ਐਨ. ਵੋਹਰਾ ਨੇ ਵੀਰਵਾਰ ਨੂੰ ਕੇਂਦਰ ਨੂੰ ਆਪਣੀ ਰਿਪੋਰਟ ਸੌਂਪੀ ਸੀ, ਜਿਸ ਤੋਂ ਬਾਅਦ ਰਾਜਪਾਲ ਸ਼ਾਸਨ ਲਗਾਇਆ ਜਾਣਾ ਤੈਅ ਮੰਨਿਆ ਜਾ ਰਿਹਾ ਸੀ। ਰਾਜ ‘ਚ ਵਿਧਾਨ ਸਭਾ ਦੀ ਮਿਆਦ ਹੋਣ ਖਤਮ ਹੋਣ ‘ਤੇ ਰਾਜ ‘ਚ ਨਵੀਂ ਸਰਕਾਰ ਦਾ ਗਠਨ ਹੋਣਾ ਜਰੂਰੀ ਸੀ। ਇਥੇ ਵਿਧਾਨ ਸਭਾ ਚੋਣਾਂ ‘ਚ ਕਿਸੇ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਅਤੇ ਨਾ ਹੀ ਕਿਸੇ ਗਠਜੋੜ ਸਰਕਾਰ ਨੂੰ ਲੈ ਕੇ ਕੋਈ ਦੋ ਪਾਰਟੀਆਂ ਇਕਜੁੱਟ ਹੋ ਸਕੀਆਂ। ਇਸ ਤਰ੍ਹਾਂ ਰਾਜ ‘ਚ ਰਾਜਪਾਲ ਸ਼ਾਸਨ ਲਗਾਉਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਿਆ ਸੀ। ਜੰਮੂ ਕਸ਼ਮੀਰ ‘ਚ ਧਾਰਾ 92 ਅਨੁਸਾਰ ਰਾਜ ‘ਚ ਰਾਜਪਾਲ ਸ਼ਾਸਨ ਲਗਾਇਆ ਗਿਆ।